ਜੇਕਰ ਤੁਹਾਨੂੰ ਆਉਂਦੀ ਹੈ ਬਹੁਤ ਜ਼ਿਆਦਾ ਖਾਂਸੀ, ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Published : Oct 13, 2022, 6:54 am IST
Updated : Oct 13, 2022, 10:38 am IST
SHARE ARTICLE
cough
cough

ਖੰਘ ਨੂੰ ਦੂਰ ਕਰਨ ਦਾ ਤੀਜਾ ਅਤੇ ਸੱਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ ਕਾਲੀ ਮਿਰਚ ਅਤੇ ਨਮਕ ਦਾ ਸੇਵਨ

 

ਮੁਹਾਲੀ: ਮੌਨਸੂਨ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਇਸ ਲਈ ਖਾਂਸੀ ਸਰਦੀ-ਜੁਕਾਮ ਨਾਲ ਵੀ ਹੋ ਸਕਦੀ ਹੈ, ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿਚ ਹੋ, ਜੋ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਖੰਘਦੇ ਹਨ ਜਿਸ ਕਾਰਨ ਨੀਂਦ ਖ਼ਰਾਬ ਹੁੰਦੀ ਹੈ, ਤਾਂ ਇਸ ਲਈ ਅੱਜ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ ਦਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ। ਗੁੜ ਦੀ ਵਰਤੋਂ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦੀ ਹੈ। ਕੁਦਰਤੀ ਸ਼ੂਗਰ ਹੋਣ ਕਾਰਨ ਇਹ ਖ਼ੂਨ ਵਿਚ ਗਲੂਕੋਜ਼ ਦਾ ਪੱਧਰ ਨਹੀਂ ਵਧਾਉਂਦੀ। ਇਸ ਲਈ ਖੰਘ ਨੂੰ ਦੂਰ ਕਰਨ ਲਈ ਅਦਰਕ ਦੇ ਨਾਲ ਗੁੜ ਖਾਣਾ ਚਾਹੀਦਾ ਹੈ। ਇਸ ਲਈ ਇਕ ਕਟੋਰੀ ਵਿਚ ਥੋੜ੍ਹਾ ਜਿਹਾ ਗੁੜ ਗਰਮ ਕਰੋ ਅਤੇ ਉਸ ਵਿਚ ਅਦਰਕ ਪੀਸ ਕੇ ਉਸ ਦਾ ਰਸ ਕੱਢ ਲਉ ਅਤੇ ਇਸ ਵਿਚ ਮਿਲਾ ਲਉ। ਕੁੱਝ ਦਿਨ ਲਗਾਤਾਰ ਇਸ ਦਾ ਸੇਵਨ ਕਰੋ, ਫ਼ਰਕ ਨਜ਼ਰ ਆਵੇਗਾ।

ਖੰਘ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਅਤੇ ਅਦਰਕ ਦੀ ਵਰਤੋਂ ਅੱਜ ਦਾ ਨਹੀਂ ਸਗੋਂ ਬਹੁਤ ਪੁਰਾਣਾ ਅਤੇ ਕਾਰਗਰ ਘਰੇਲੂ ਨੁਸਖ਼ਾ ਹੈ। ਇਸ ਲਈ ਅਦਰਕ ਦਾ ਰਸ ਕੱਢ ਕੇ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਉ। ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਧਿਆਨ ਰਹੇ ਕਿ ਇਸ ਤੋਂ ਬਾਅਦ ਪਾਣੀ ਨਾ ਪੀਉ। ਇਕ ਹਫ਼ਤੇ ਤਕ ਇਸ ਦੀ ਵਰਤੋਂ ਕਰਨ ਤੋਂ ਬਾਅਦ ਅਸਰ ਦਿਖਾਈ ਦੇਵੇਗਾ।

ਖੰਘ ਨੂੰ ਦੂਰ ਕਰਨ ਦਾ ਤੀਜਾ ਅਤੇ ਸੱਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ ਕਾਲੀ ਮਿਰਚ ਅਤੇ ਨਮਕ ਦਾ ਸੇਵਨ। ਇਸ ਲਈ ਇਕ ਭਾਂਡੇ ਵਿਚ ਕਾਲੀ ਮਿਰਚ ਨੂੰ ਪੀਸ ਲਉ ਅਤੇ ਉਸ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਲਉ। ਨਾਲ ਹੀ ਥੋੜ੍ਹਾ ਜਿਹਾ ਸ਼ਹਿਦ। ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਖਾਂਸੀ ਤੋਂ ਰਾਹਤ ਦੇਵੇਗਾ ਜਿਸ ਨਾਲ ਤੁਸੀਂ ਆਰਾਮ ਨਾਲ ਸੌਂ ਸਕੋਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement