Benefits of Black Grapes: ਕਈ ਗੰਭੀਰ ਬੀਮਾਰੀਆਂ ਤੋਂ ਬਚਾਅ ਕਰਦੇ ਹਨ ਕਾਲੇ ਅੰਗੂਰ
Published : Feb 13, 2024, 2:19 pm IST
Updated : Feb 13, 2024, 2:20 pm IST
SHARE ARTICLE
Benefits of Black Grapes
Benefits of Black Grapes

ਕਾਲੇ ਅੰਗੂਰਾਂ ਦਾ ਸੇਵਨ ਅੱਖਾਂ ਲਈ ਵੀ ਬਹੁਤ ਫ਼ਇਦੇਮੰਦ ਹੈ। ਇਨ੍ਹਾਂ ਦੇ ਸੇਵਨ ਨਾਲ ਨਜ਼ਰ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ।

Benefits of Black Grapes: ਕਾਲੇ ਅੰਗੂਰ ਹਰੇ ਅੰਗੂਰਾਂ ਨਾਲੋਂ ਵਧੇਰੇ ਚੰਗੇ ਹੁੰਦੇ ਹਨ। ਇਨ੍ਹਾਂ ਵਿਚ ਹਰੇ ਅੰਗੂਰਾਂ ਦੇ ਮੁਕਾਬਲੇ ਵੱਧ ਐਂਟੀਆਕਸੀਡੈਂਟ ਤੱਤ ਮੌਜੂਦ ਹੁੰਦੇ ਹਨ। ਕਾਲੇ ਅੰਗੂਰ ਸਾਡੀ ਸਮੁੱਚੀ ਸਿਹਤ ਉੱਤੇ ਚੰਗਾ ਪ੍ਰਭਾਵ ਪਾਉਂਦੇ ਹਨ। ਇਹ ਗੰਭੀਰ ਬਿਮਾਰੀਆਂ ਜਿਵੇਂ ਕਿ ਸ਼ੂਗਰ, ਕੈਂਸਰ ਤੇ ਦਿਲ ਦੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਇਸ ਲਈ ਸਾਨੂੰ ਹਰੇ ਅੰਗੂਰਾਂ ਦੀ ਬਜਾਏ ਕਾਲੇ ਅੰਗੂਰਾਂ ਦਾ ਸੇਵਨ ਵਧੇਰੇ ਕਰਨਾ ਚਾਹੀਦਾ ਹੈ।

ਆਉ ਜਾਣਦੇ ਹਾਂ ਕਾਲੇ ਅੰਗੂਰ ਖਾਣ ਦੇ ਫ਼ਾਇਦਿਆਂ ਬਾਰੇ:

ਕਾਲੇ ਅੰਗੂਰਾਂ ਵਿਚ ਪਾਣੀ ਦੀ ਮਾਤਰਾ ਵਧੇਰੇ ਮਿਲ ਜਾਂਦੀ ਹੈ। ਇਨ੍ਹਾਂ ਵਿਚ ਲਗਭਗ 82 ਫ਼ੀ ਸਦੀ ਪਾਣੀ ਹੁੰਦਾ ਹੈ। ਕਾਲੇ ਅੰਗੂਰਾਂ ਵਿਚ ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਸੀ, ਵਿਟਾਮਿਨ ਕੇ, ਕਾਪਰ, ਫ਼ਾਸਫ਼ੋਰਸ, ਮੈਗਨੀਸ਼ੀਅਮ, ਕਾਰਬੋਹਾਈਡਰੇਟ ਆਦਿ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਹੀ ਇਨ੍ਹਾਂ ਵਿਚ ਕੈਲੋਰੀ ਦੀ ਮਾਤਰਾਂ ਵੀ ਬਹੁਤ ਘੱਟ ਹੁੰਦੀ ਹੈ। ਕਾਲੇ ਅੰਗੂਰਾਂ ਵਿਚ ਚੰਗੀ ਸਿਹਤ ਲਈ ਲੋੜੀਂਦੇ ਪੌਸ਼ਕ ਤੱਤਾਂ ਦੀ ਭਰਪੂਰ ਮਾਤਰਾਂ ਮਿਲ ਜਾਂਦੀ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਚੰਗੀ ਇਮਿਊਨਿਟੀ ਕਰ ਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਕਾਲੇ ਅੰਗੂਰਾਂ ਵਿਚ ਚੰਗੇ ਐਂਟੀਆਕਸੀਡੈਂਟ ਤੱਤ ਮਿਲ ਜਾਂਦੇ ਹਨ। ਇਹ ਤੱਤ ਦਿਲ ਲਈ ਬਹੁਤ ਫ਼ਾਇਦੇਮੰਦ ਹਨ। ਇਨ੍ਹਾਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ, ਕੈਲੇਸਟਰੋਲ ਦਾ ਪੱਧਰ ਕੰਟਰੋਲ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਕਈ ਤਰ੍ਹਾਂ ਦੇ ਅਧਿਐਨਾਂ ਵਿਚ ਮਿਲਿਆ ਹੈ ਕਿ ਕਾਲੇ ਅੰਗੂਰ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੇੈ। ਇਸ ਨਾਲ ਹੀ ਇਹ ਸੈੱਲਾਂ ਨੂੰ ਮਹਬੂਤ ਕਰਦਾ ਹੈ ਅਤੇ ਕੈਂਸਰ ਨਾਲ ਲੜਨ ਲਈ ਸਮਰੱਥਾ ਪ੍ਰਦਾਨ ਕਰਦੇ ਹਨ। ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਲੇ ਅੰਗੂਰਾਂ ਨੂੰ ਚੰਗਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚ ਐਂਟੀ-ਡਾਇਬੀਟਿਕ ਤੱਤ ਮੌਜੂਦ ਹੁੰਦੇ ਹਨ, ਜੋ ਕਿ ਖ਼ੂਨ ਵਿਚ ਸ਼ੂਗਰ ਦੇ ਪੱਧਰ ਨੂੰ ਨਿਯਮਿਤ ਰਖਦੇ ਹਨ ਅਤੇ ਇਹ ਸਰੀਰ ਵਿਚ ਇਨਸੁਲਿਨ ਦਾ ਪੱਧਰ ਵੀ ਨਹੀਂ ਵਧਣ ਦਿੰਦੇ।

ਕਾਲੇ ਅੰਗੂਰਾਂ ਦਾ ਸੇਵਨ ਅੱਖਾਂ ਲਈ ਵੀ ਬਹੁਤ ਫ਼ਇਦੇਮੰਦ ਹੈ। ਇਨ੍ਹਾਂ ਦੇ ਸੇਵਨ ਨਾਲ ਨਜ਼ਰ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ। ਕਮਜ਼ੋਰ ਨਜ਼ਰ ਦੀ ਸਮੱਸਿਆ ਦੂਰ ਹੋਵੇਗੀ ਅਤੇ ਅੱਖਾਂ ਦੀ ਰੌਸ਼ਨੀ ਵਿਚ ਸੁਧਾਰ ਆਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement