ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਿਉਂ ਹੈ ਸੱਭ ਤੋਂ ਜ਼ਰੂਰੀ?
Published : Sep 12, 2023, 1:29 pm IST
Updated : Sep 12, 2023, 1:30 pm IST
SHARE ARTICLE
Image: For representation purpose only.
Image: For representation purpose only.

ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਈ ਸਿਹਤ ਲਾਭਾਂ ਲਈ ਜਾਣਿਆ ਜਾਂਦਾ ਹੈ।

 

ਵਿਟਾਮਿਨ ਡੀ ਦੀ ਕਮੀ ਸਰੀਰ ਵਿਚ ਕਾਫ਼ੀ ਆਮ ਹੈ। ਵਿਸ਼ਵ-ਵਿਆਪੀ, ਇਕ ਅਰਬ ਤੋਂ ਵੱਧ ਲੋਕਾਂ ਦੇ ਖ਼ੂਨ ਵਿਚ ਵਿਟਾਮਿਨ ਡੀ ਦੀ ਮਾਤਰਾ ਘੱਟ ਹੈ। ਵਿਟਾਮਿਨ ਡੀ ਸਰੀਰ ਦੇ ਬਿਹਤਰ ਕੰਮ ਕਰਨ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਵਿਟਾਮਿਨ ਡੀ ਦੀ ਘਾਟ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਈ ਸਿਹਤ ਲਾਭਾਂ ਲਈ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਸਰੀਰ ਵਿਚ ਵਿਟਾਮਿਨ ਡੀ ਦੀ ਘਾਟ ਦੇ ਲੱਛਣ ਦਿਖਾਈ ਦਿੰਦੇ ਹਨ:

ਅਕਸਰ ਬੀਮਾਰ ਪੈਣਾ: ਵਿਟਾਮਿਨ ਡੀ ਸਿੱਧੇ ਤੌਰ ’ਤੇ ਲਾਗ ਨਾਲ ਲੜਨ ਵਾਲੇ ਸੈੱਲਾਂ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਤਰ੍ਹਾਂ, ਜੇ ਤੁਸੀਂ ਅਕਸਰ ਬੀਮਾਰ ਹੋ ਜਾਂਦੇ ਹੋ, ਤਾਂ ਇਹ ਵਿਟਾਮਿਨ ਡੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ।

ਹੱਡੀਆਂ ਅਤੇ ਕਮਰ ਦਰਦ: ਵਿਟਾਮਿਨ ਡੀ ਕੈਲਸ਼ੀਅਮ ਸਮਾਈ ਨੂੰ ਬਿਹਤਰ ਬਣਾਉਣ ਵਿਚ ਸਹਾਇਤਾ ਕਰਦਾ ਹੈ। ਜੇ ਤੁਸੀਂ ਬਾਕਾਇਦਾ ਹੱਡੀਆਂ ਜਾਂ ਕਮਰ ਦਰਦ ਦਾ ਅਨੁਭਵ ਕਰਦੇ ਹੋ, ਤਾਂ ਇਹ ਵਿਟਾਮਿਨ ਡੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ।

ਜ਼ਖਮਾਂ ਦਾ ਹੌਲੀ ਭਰਨਾ: ਸੱਟ ਲੱਗਣ ਜਾਂ ਸਰਜਰੀ ਤੋਂ ਬਾਅਦ ਜ਼ਖਮਾਂ ਦਾ ਹੌਲੀ ਭਰਨਾ ਵਿਟਾਮਿਨ ਡੀ ਦੇ ਘੱਟ ਪੱਧਰ ਦਾ ਸੰਕੇਤ ਦੇ ਸਕਦਾ ਹੈ।

ਹੱਡੀਆਂ ਖ਼ਰਾਬ ਹੋਣਾ: ਜਿਨ੍ਹਾਂ ਲੋਕਾਂ ਦੀਆਂ ਬੁਢਾਪੇ ਵਿਚ ਹੱਡੀਆਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ, ਉਨ੍ਹਾਂ ਵਿਚ ਕੈਲਸ਼ੀਅਮ ਅਤੇ ਹੋਰ ਖਣਿਜਾਂ ਦੀ ਘਾਟ ਨਾਲ ਵਿਟਾਮਿਨ ਡੀ ਦੀ ਘਾਟ ਹੋ ਸਕਦੀ ਹੈ।

ਮਾਸਪੇਸ਼ੀਆਂ ਵਿਚ ਦਰਦ: ਵਿਟਾਮਿਨ ਡੀ ਦੀ ਘਾਟ ਦੇ ਕਈ ਕਾਰਨਾਂ ਵਿਚੋਂ ਇਕ ਪੱਠਿਆਂ ਵਿਚ ਦਰਦ ਹੋ ਸਕਦਾ ਹੈ।

ਥਕਾਵਟ: ਸਿਹਤਮੰਦ ਜੀਵਨ ਸ਼ੈਲੀ ਜੀਉਣ ਅਤੇ ਚੰਗੀ ਨੀਂਦ ਲੈਣ ਦੇ ਬਾਵਜੂਦ ਬਹੁਤ ਜ਼ਿਆਦਾ ਥਕਾਵਟ ਵਿਟਾਮਿਨ ਡੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ।

ਜਿਹੀ ਸਥਿਤੀ ਵਿਚ ਵਿਟਾਮਿਨ ਡੀ ਦੇ ਇਸ ਲੱਛਣ ਨੂੰ ਨਜ਼ਰ-ਅੰਦਾਜ਼ ਨਾ ਕਰੋ ਅਤੇ ਵਿਟਾਮਿਨ ਡੀ ਦੀ ਘਾਟ ਨੂੰ ਦੂਰ ਕਰਨ ਲਈ ਉਪਾਅ ਕਰੋ।
ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਇਹ ਭੋਜਨ ਖਾਉ: ਫੈਟੀ ਮੱਛੀ, ਕਾਟੇਜ ਪਨੀਰ, ਅੰਡੇ ਦੀ ਜ਼ਰਦੀ, ਖੁੰਬਾਂ,ਦੁੱਧ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement