ਕੀ ਗੰਨੇ ਦਾ ਰਸ ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ਜਾਂ ਨਹੀਂ, ਆਉ ਜਾਣਦੇ ਹਾਂ
Published : Sep 8, 2022, 8:49 am IST
Updated : Sep 8, 2022, 9:58 am IST
SHARE ARTICLE
Sugarcane juice
Sugarcane juice

ਗੰਨਾ ਵਿਟਾਮਿਨ-ਸੀ, ਏ, ਬੀ1, ਬੀ2, ਬੀ3, ਬੀ5 ਅਤੇ ਵਿਟਾਮਿਨ-ਬੀ6 ਨਾਲ ਭਰਪੂਰ ਹੁੰਦਾ ਹੈ।

 

ਗਰਮੀਆਂ ਦੇ ਮੌਸਮ ਵਿਚ ਤੁਹਾਨੂੰ ਹਰ ਥਾਂ ਗੰਨੇ ਦਾ ਰਸ ਮਿਲੇਗਾ। ਇਹ ਨਾ ਸਿਰਫ਼ ਸਵਾਦ ਵਿਚ ਬਹੁਤ ਵਧੀਆ ਹੈ, ਸਗੋਂ ਇਹ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੈ। ਗੰਨੇ ਦਾ ਰਸ ਪੀਣ ਦੇ ਕਈ ਫ਼ਾਇਦੇ ਹਨ ਪਰ ਇਸ ਦੇ ਕਈ ਨੁਕਸਾਨ ਵੀ ਹਨ। ਖ਼ਾਸ ਕਰਕੇ ਜੇਕਰ ਤੁਸੀਂ ਗਰਭਵਤੀ ਹੋ ਤਾਂ। ਗੰਨਾ ਵਿਟਾਮਿਨ-ਸੀ, ਏ, ਬੀ1, ਬੀ2, ਬੀ3, ਬੀ5 ਅਤੇ ਵਿਟਾਮਿਨ-ਬੀ6 ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਦੀ ਵੀ ਕਾਫ਼ੀ ਮਾਤਰਾ ਹੁੰਦੀ ਹੈ ਪਰ ਗਰਭ ਅਵਸਥਾ ਦੌਰਾਨ ਇਸ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਗਰਭ ਅਵਸਥਾ ਦੌਰਾਨ ਗਰਭਕਾਲੀ ਸ਼ੂਗਰ ਦਾ ਖ਼ਤਰਾ ਵੱਧ ਹੁੰਦਾ ਹੈ ਅਤੇ ਗੰਨੇ ਵਿਚ ਮੌਜੂਦ ਸ਼ੂਗਰ ਦਾ ਉੱਚ ਪੱਧਰ ਖ਼ਤਰਾ ਵਧਾ ਸਕਦਾ ਹੈ। ਨਾਲ ਹੀ, ਜੇਕਰ ਤੁਸੀਂ ਪਹਿਲਾਂ ਤੋਂ ਹੀ ਸ਼ੂਗਰ ਜਾਂ ਗਰਭਕਾਲੀ ਸ਼ੂਗਰ ਤੋਂ ਪੀੜਤ ਹੋ ਤਾਂ ਗੰਨੇ ਦੇ ਰਸ ਦਾ ਸੇਵਨ ਬਿਲਕੁਲ ਵੀ ਨਾ ਕਰੋ। ਆਉ ਜਾਣਦੇ ਹਾਂ ਗਰਭਵਤੀ ਔਰਤਾਂ ਲਈ ਗੰਨੇ ਦੇ ਰਸ ਦੇ ਫ਼ਾਇਦਿਆਂ ਬਾਰੇ:

ਗਰਭ ਅਵਸਥਾ ਦੌਰਾਨ ਕਬਜ਼ ਇਕ ਆਮ ਸਮੱਸਿਆ ਬਣ ਜਾਂਦੀ ਹੈ। ਅਜਿਹੇ ਸਮੇਂ ਵਿਚ ਜੇਕਰ ਤੁਸੀਂ ਗੰਨੇ ਦਾ ਰਸ ਪੀਂਦੇ ਹੋ ਤਾਂ ਕਬਜ਼ ਦੀ ਬੀਮਾਰੀ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਗੰਨੇ ਦਾ ਰਸ ਪੇਟ ਦੀ ਇਨਫ਼ੈਕਸ਼ਨ ਨੂੰ ਰੋਕਣ ਦਾ ਵੀ ਕੰਮ ਕਰਦਾ ਹੈ।

ਗਰਭ ਅਵਸਥਾ ਇਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਸਿਹਤ ਨੂੰ ਸੱਭ ਤੋਂ ਵੱਧ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਅਤੇ ਗੰਨੇ ਦਾ ਰਸ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਕਰਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਤੁਹਾਨੂੰ ਬੈਕਟੀਰੀਅਲ ਇਨਫ਼ੈਕਸ਼ਨ, ਫ਼ੰਗਲ ਅਤੇ ਵਾਇਰਲ ਇਨਫ਼ੈਕਸ਼ਨ ਤੋਂ ਵੀ ਬਚਾਉਂਦੇ ਹਨ। ਲਿਵਰ (ਜਿਗਰ) ਦੇ ਸਹੀ ਕੰਮ ਕਰਨ ਲਈ ਬਿਲੀਰੂਬਿਨ ਦਾ ਪੱਧਰ ਸਹੀ ਮਾਤਰਾ ਵਿਚ ਹੋਣਾ ਜ਼ਰੂਰੀ ਹੈ ਅਤੇ ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਇਸ ਦਾ ਪੱਧਰ ਸਹੀ ਰਹਿੰਦਾ ਹੈ।

ਗਰਭ ਅਵਸਥਾ ਵਿਚ ਅਕਸਰ ਥਕਾਵਟ ਅਤੇ ਕਮਜ਼ੋਰੀ ਦੀ ਭਾਵਨਾ ਹੁੰਦੀ ਹੈ, ਅਜਿਹੀ ਸਥਿਤੀ ਵਿਚ ਗੰਨੇ ਦਾ ਰਸ ਤੁਹਾਡੀ ਇਮਿਊਨਿਟੀ ਨੂੰ ਵਧਾ ਕੇ ਤੁਹਾਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ। ਗਰਭ ਅਵਸਥਾ ਦੌਰਾਨ ਗੰਨੇ ਦਾ ਰਸ ਪੀਣਾ ਸੁਰੱਖਿਅਤ ਹੈ ਪਰ ਤੁਹਾਨੂੰ ਇਸ ਦੇ ਸੇਵਨ ਵਿਚ ਕੁੱਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਕਿ ਗੰਨੇ ਦਾ ਰਸ ਕਿਸੇ ਸਾਫ਼ ਥਾਂ ਤੋਂ ਖ਼ਰੀਦੋ। ਜੇਕਰ ਗੰਨੇ ਦਾ ਰਸ ਸਾਫ਼-ਸੁਥਰਾ ਨਾ ਕਢਿਆ ਜਾਵੇ ਤਾਂ ਇਸ ਨਾਲ ਪੇਟ ਦੀ ਇਨਫ਼ੈਕਸ਼ਨ ਵੀ ਹੋ ਸਕਦੀ ਹੈ। ਗੰਨੇ ਦੇ ਰਸ ਦਾ ਜ਼ਿਆਦਾ ਸੇਵਨ ਨਾ ਕਰੋ। ਇਸ ਵਿਚ ਮੌਜੂਦ ਹਾਈ ਸ਼ੂਗਰ ਲੈਵਲ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਖ਼ਾਸ ਕਰ ਕੇ ਗਰਭ ਅਵਸਥਾ ਦੌਰਾਨ ਇਹ ਜ਼ਿਆਦਾ ਨੁਕਸਾਨ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement