ਤਨਾਅ ਲੈਣ ਨਾਲ ਹੋ ਰਹੇ ਹਨ ਇਹ ਗੰਭੀਰ ਰੋਗ
Published : Jun 5, 2018, 1:01 pm IST
Updated : Jun 5, 2018, 1:03 pm IST
SHARE ARTICLE
depression
depression

ਤਨਾਅ ਨਾ ਸਿਰਫ਼ ਤੁਹਾਨੂੰ ਬੀਮਾਰ ਬਣਾਉਂਦਾ ਹੈ ਸਗੋਂ ਇਸ ਨਾਲ ਤੁਹਾਡਾ ਦਿਮਾਗ ਵੀ ਸਮੇਂ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ।  ਇੰਨਾ ਹੀ ਨਹੀਂ ......

ਤਨਾਅ ਨਾ ਸਿਰਫ਼ ਤੁਹਾਨੂੰ ਬੀਮਾਰ ਬਣਾਉਂਦਾ ਹੈ ਸਗੋਂ ਇਸ ਨਾਲ ਤੁਹਾਡਾ ਦਿਮਾਗ ਵੀ ਸਮੇਂ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ।  ਇੰਨਾ ਹੀ ਨਹੀਂ ਤਨਾਅ ਨਾਲ ਡਿਮੇਂਸ਼ੀਆ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਹ ਗੱਲ ਇਕ ਰਿਸਰਚ ਵਿਚ ਸਾਹਮਣੇ ਆਈ ਹੈ, ਇਸ ਦੇ ਮੁਤਾਬਕ ਡਿਪ੍ਰੇਸ਼ਨ ਦੀ ਜ਼ਿਆਦਾ ਦਵਾਈਆਂ ਲੈਣ ਵਾਲਿਆਂ ਵਿਚ ਵੀ ਡਿਮੇਂਸ਼ੀਆ ਹੋਣ ਦੀ ਬਹੁਤ ਸੰਭਾਵਨਾ ਰਹਿੰਦੀ ਹੈ। ਚਾਹੇ ਇਹ ਦਵਾਵਈਆਂ ਇਸ ਰੋਗ ਦਾ ਪਤਾ ਲੱਗਣ ਤੋਂ 20 ਸਾਲ ਪਹਿਲਾਂ ਹੀ ਕਿਉਂ ਨਾ ਲਈਆਂ ਗਈਆਂ ਹੋਣ।  

medicinemedicineਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਦੇ ਨੋਲ ਕੈਂਪਬੈਲ ਨੇ ਦੱਸਿਆ ਕਿ ਐਂਟੀਕੋਲੀਨੇਰਜਿਕ ਉਹ ਦਵਾਈਆਂ ਹਨ ਜੋ ਨਾੜੀ ਪ੍ਰਣਾਲੀ ਉਤੇ ਪ੍ਰਭਾਵ ਪਾਉਂਦੀਆਂ ਹਨ ਅਤੇ ਪਿਛਲੇ ਅਧਿਐਨ ਵਿਚ ਇਸ ਦੇ ਸੰਕੇਤ ਮਿਲਦੇ ਰਹੇ ਹਨ। ਕੈਂਪਬੇਲ ਨੇ ਅੱਗੇ ਦੱਸਿਆ ਕਿ ਇਹ ਅਧਿਐਨ ਇਨ੍ਹਾਂ ਦਵਾਈਆਂ ਦੇ ਲੰਬੇ ਸਮੇਂ ਤੱਕ ਪੈਣ ਵਾਲੇ ਪ੍ਰਭਾਵ ਦਾ ਆਕਲਨ ਕਰਨ ਅਤੇ ਡਿਮੇਂਸ਼ੀਆ ਦਾ ਪਤਾ ਲੱਗਣ ਤੋਂ ਕਈ ਸਾਲ ਪਹਿਲਾਂ ਹੀ ਹੋਣ ਵਾਲੇ ਨੁਕਸਾਨ ਦੱਸਣ ਲਈ ਸਮਰੱਥ ਹੈ।

stressstressਡਿਮੇਂਸ਼ੀਆ ਰੋਗ ਦੇ ਇਹ ਲੱਛਣ ਹਨ, ਇਸ ਵਿਚ ਵਿਅਕਤੀ ਚੀਜ਼ਾਂ ਨੂੰ ਭੁੱਲਣ ਲੱਗਦਾ ਹੈ, ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਉਸ ਨੂੰ ਯਾਦ ਨਹੀਂ ਰਹਿੰਦੇ, ਬੋਲਣ ਵਿਚ ਮੁਸ਼ਕਿਲ ਆਉਂਦੀ ਹੈ, ਖਾਣਾ ਠੀਕ ਤਰੀਕੇ ਨਾਲ ਨਹੀਂ ਚਬਾ ਪਾਉਂਦਾ, ਚਲਣ ਵਿਚ ਪਰੇਸ਼ਾਨੀ ਵਰਗੇ ਲੱਛਣ ਸ਼ਾਮਿਲ ਹਨ। ਸ਼ੁਰੂਆਤ ਵਿਚ ਇਸ ਦੇ ਲੱਛਣ ਨਹੀਂ ਪਤਾ ਲੱਗਦੇ ਪਰ ਬਾਅਦ ਵਿਚ ਮਰੀਜ਼ ਦੇ ਨਾਲ ਰਹਿਣ ਵਾਲੇ ਇਸ ਉਤੇ ਧਿਆਨ ਕਰਦੇ ਹਨ। ਡਿਮੇਂਸ਼ੀਆ ਦੇ ਲੱਛਣ ਕਈ ਰੋਗਾਂ ਦੇ ਕਾਰਨ ਪੈਦਾ ਹੋ ਸਕਦੇ ਹਨ। ਇਹ ਸਾਰੇ ਰੋਗ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ। 

dementiadementiaਹਾਲ ਹੀ ਹੋਈ ਇਕ ਰਿਸਰਚ ਦੇ ਮੁਤਾਬਕ ਸਿਗਰੇਟ ਪੀਣਾ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਜੀਵਨ ਭਰ ਲਈ ਡਿਮੇਂਸ਼ੀਆ ਦਾ ਕਾਰਨ ਬਣ ਸਕਦਾ ਹੈ।  ਇਸ ਦੇ ਨਾਲ ਹੀ ਡਿਪ੍ਰੇਸ਼ਨ ਦੀਆਂ ਦਵਾਈਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਡਿਮੇਂਸ਼ੀਆ ਦਾ ਖ਼ਤਰਾ ਬਣਿਆ ਰਹਿੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement