ਅੰਧਰਾਤੇ ਤੋਂ ਬਚਣ ਲਈ ਕਰੋ ਕਾਲੀ ਗਾਜਰ ਦਾ ਸੇਵਨ
Published : Apr 4, 2018, 12:16 pm IST
Updated : Apr 4, 2018, 12:16 pm IST
SHARE ARTICLE
black carrot
black carrot

ਖ਼ੂਨ ਦੀ ਘਾਟ ਨਾਲ ਅਨੀਮੀਆ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਵਿਟਾਮਿਨ 'ਏ' ਦੀ ਘਾਟ ਨਾਲ ਅੰਧਰਾਤੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।

ਖ਼ੂਨ ਦੀ ਘਾਟ ਨਾਲ ਅਨੀਮੀਆ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਵਿਟਾਮਿਨ 'ਏ' ਦੀ ਘਾਟ ਨਾਲ ਅੰਧਰਾਤੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾਅ ਲਖ਼ੂਨ ਦੀ ਘਾਟ ਨਾਲ ਅਨੀਮੀਆ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਵਿਟਾਮਿਨ 'ਏ' ਦੀ ਘਾਟ ਨਾਲ ਅੰਧਰਾਤੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਈ ‘ਪੰਜਾਬ ਬਲੈਕ ਬਿਊਟੀ’ ਗਾਜਰ ਸਿਹਤ ਲਈ ਬੜੀ ਫ਼ਾਇਦੇਮੰਦ ਹੈ।

black carrot black carrot

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਦੇ ਡਾ. ਤਰਸੇਮ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸੌ ਗ੍ਰਾਮ ਕਾਲੀ ਗਾਜਰ ਵਿਚ ਐਂਥੋਸਾਇਰਨ ਤੱਤ ਦੀ ਮਾਤਰਾ 182 ਮਿਲੀਗ੍ਰਾਮ ਹੈ ਜੋ ਐਂਟੀ ਆਕਸੀਡੈਂਟ ਦਾ ਕੰਮ ਕਰਦੀ ਹੈ, ਜਿਹੜਾ ਕਿ ਭਿਆਨਕ ਬਿਮਾਰੀ ਕੈਂਸਰ, ਬਲੱਡ ਪ੍ਰੈਸ਼ਰ ਤੇ ਮੋਟਾਪੇ ਨੂੰ ਰੋਕਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਖ਼ੂਨ ਸਾਫ਼ ਕਰਨਾ ਤੇ ਢਿੱਡ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।

black carrot black carrot

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਾਜਰ ਦਾ ਰੰਗ ਕਾਲਾ ਹੋਣ ਕਾਰਨ ਹੀ ਇਸ ਵਿਚ ਲੋਹੇ ਦੀ ਮਾਤਰਾ ਕਾਫ਼ੀ ਪਾਈ ਜਾਂਦੀ ਹੈ। ਲੋਹੇ ਦੀ ਘਾਟ ਹੋਣ ਨਾਲ ਹੀ ਖ਼ੂਨ ਦੀ ਘਾਟ ਆਉਂਦੀ ਹੈ ਜਿਸ ਨਾਲ ਅਨੀਮੀਆ ਹੋ ਜਾਂਦਾ ਹੈ। ਦੇਸ਼ ਵਿਚ ਕਰੀਬ 65 ਫ਼ੀ ਸਦੀ ਬੱਚੇ ਤੇ ਔਰਤਾਂ ਵਿਚ ਅਨੀਮੀਆ ਦੀ ਘਾਟ ਪਾਈ ਜਾਂਦੀ ਹੈ। ਗਾਜਰ ਵਿਚ ਮੌਜੂਦ ਲੋਹੇ ਦੀ ਮਾਤਰਾ ਅਨੀਮੀਆ ਨੂੰ ਰੋਕਣ ਵਿਚ ਮਦਦ ਕਰਦੀ ਹੈ।

black carrot black carrot

ਡਾ. ਤਰਸੇਮ ਦਾ ਕਹਿਣਾ ਹੈ ਕਿ ਗਾਜਰ ਵਿਚ ਵਿਟਾਮਿਨ 'ਏ' ਦੀ ਮਾਤਰਾ ਵੀ ਕਾਫ਼ੀ ਮਾਤਰਾ ਵਿਚ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਪੰਜਾਬ ਬਲੈਕ ਬਿਊਟੀ ਵਿਚ ਕੈਲਸ਼ੀਅਮ ਤੇ ਜ਼ਿੰਕ ਦੀ ਮਾਤਰਾ ਵੀ ਵਧੇਰੇ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਬਲੈਕ ਬਿਊਟੀ’ ਵਿਚ ਲਾਲ ਗਾਜਰ ਦੇ ਮੁਕਾਬਲੇ ਜੂਸ ਦੀ ਮਾਤਰਾ ਵੀ ਵੱਧ ਹੁੰਦੀ ਹੈ।

black carrot juice black carrot juice

ਇਸ ਵਿਚ ਪ੍ਰਤੀ ਇਕ ਕਿਲੋ ਗਾਜਰ ਨਾਲ 580 ਮਿਲੀ ਗ੍ਰਾਮ ਜੂਸ ਮਿਲੇਗਾ ਤੇ ਇਸ ਵਿਚ ਮਿਠਾਸ ਦੀ ਮਾਤਰਾ 5.10 ਪ੍ਰਤੀਸ਼ਤ ਹੋਵੇਗੀ। ਦੱਸਣਯੋਗ ਹੈ ਕਿ ਪੀਏਯੂ ਦੇ ਸਬਜ਼ੀ ਵਿਭਾਗ ਨੇ ਪੰਜ ਸਾਲ ਦੀ ਖੋਜ ਤੋਂ ਬਾਅਦ ਇਹ ਨਵੀਂ ਕਿਸਮ ਦੀ ਖੋਜ ਕੀਤੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement