ਡ੍ਰਾਈ ਫਰੂਟਸ ਖਾਣ ਨਾਲ ਹੁੰਦੀਆਂ ਨੇ ਕਈ ਬੀਮਾਰੀਆਂ ਦੂਰ
Published : Sep 3, 2022, 3:48 pm IST
Updated : Sep 3, 2022, 3:48 pm IST
SHARE ARTICLE
Dry fruits  
Dry fruits  

ਡ੍ਰਾਈ ਫਰੂਟਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਮੋਟਾਪੇ ਤੋਂ ਬਚਾਉਂਦੇ ਹਨ ਅਤੇ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ। 

 

ਚੰਡੀਗੜ੍ਹ - ਅੱਜ ਕੱਲ੍ਹ ਸਾਰੇ ਅਪਣੀ ਸਿਹਤ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਹਨ ਕਿਉਂਕਿ ਖਰਾਬ ਲਾਈਫਸਟਾਈਲ ਕਾਰਨ ਭਾਰ ਵਧਣਾ ਇੱਕ ਆਮ ਸਮੱਸਿਆ ਬਣ ਗਈ ਹੈ। ਹਰ ਵਿਅਕਤੀ ਚੋਂ ਇੱਕ ਵਿਅਕਤੀ ਮੋਟਾਪੇ ਨਾਲ ਪੀੜਤ ਹੈ। ਬਹੁਤ ਸਾਰੇ ਲੋਕ ਮੋਟਾਪੇ ਨੂੰ ਘਟਾਉਣ ਲਈ ਜਿੰਮ ਜਾਂਦੇ ਹਨ ਪਰ ਕਈ ਵਾਰ ਜਿੰਮ ਜਾਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ। 

ਕਈਆਂ ਨੂੰ ਚੰਗੇ ਲਾਈਫ ਸਟਾਈਲ ਨਾਲ ਹੀ ਫਰਕ ਪੈ ਜਾਂਦੇ ਹਨ। ਮੋਟਾਪਾ ਕਈ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਮੋਟਾਪੇ ਤੋਂ ਬਚਣ ਲਈ ਤੁਸੀਂ ਡ੍ਰਾਈ ਫਰੂਟਸ ਦਾ ਸੇਵਨ ਕਰ ਸਕਦੇ ਹੋ। ਡ੍ਰਾਈ ਫਰੂਟਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਮੋਟਾਪੇ ਤੋਂ ਬਚਾਉਂਦੇ ਹਨ ਅਤੇ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ। 

dry fruits health benefitsDry fruits  

ਕਾਜੂ : ਕਾਜੂ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੁਹਾਨੂੰ ਸਿਹਤਮੰਦ ਰਹਿਣ ਵਿਚ ਮਦਦ ਕਰਦੇ ਹਨ। ਇਸ ਨਾਲ ਤੁਹਾਡਾ ਭਾਰ ਵੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਇਹ ਵੀ ਦੂਰ ਹੋ ਜਾਂਦੀ ਹੈ। ਤੁਸੀਂ ਰੋਜ਼ਾਨਾ 2 ਕਾਜੂ ਖਾ ਸਕਦੇ ਹੋ। 

almondsalmonds

ਬਦਾਮ : ਬਾਦਾਮ 'ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਸੋਡੀਅਮ, ਜ਼ਿੰਕ, ਵਿਟਾਮਿਨ-ਬੀ6, ਵਿਟਾਮਿਨ-ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਈ ਦਿਮਾਗ ਨੂੰ ਤੇਜ਼ ਰੱਖਣ ਅਤੇ ਯਾਦਾਸ਼ਤ ਚੰਗੀ ਰੱਖਣ 'ਚ ਵੀ ਮਦਦ ਕਰਦਾ ਹੈ। ਤੁਸੀਂ ਰੋਜ਼ਾਨਾ 3 ਬਦਾਮ ਖਾ ਸਕਦੇ ਹੋ।

RaisinRaisin

ਸੌਗੀ : ਕਿਸ਼ਮਿਸ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਆਇਰਨ ਦੀ ਕਮੀ ਨਹੀਂ ਹੁੰਦੀ ਹੈ। ਕਿਸ਼ਮਿਸ਼ 'ਚ ਪ੍ਰੋਟੀਨ, ਆਇਰਨ, ਫਾਈਬਰ, ਪੋਟਾਸ਼ੀਅਮ, ਕਾਪਰ, ਵਿਟਾਮਿਨ-ਬੀ6, ਕੈਲਸ਼ੀਅਮ, ਫਾਈਟੋਕੈਮੀਕਲ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ, ਵਿਟਾਮਿਨ-ਈ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਚਿਹਰਾ ਵੀ ਸਾਫ਼ ਰਹਿੰਦਾ ਹੈ। ਤੁਸੀਂ ਰੋਜ਼ਾਨਾ 3-4 ਸੌਗੀ ਦਾ ਸੇਵਨ ਕਰ ਸਕਦੇ ਹੋ।

PistachiosPistachios

ਪਿਸਤਾ : ਪਿਸਤੇ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ-ਬੀ6, ਪ੍ਰੋਟੀਨ, ਮਿਨਰਲਸ, ਕਾਪਰ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਇਸ ‘ਚ ਵਿਟਾਮਿਨ ਏ ਵੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਅੱਖਾਂ 'ਚ ਹੋਣ ਵਾਲੀਆਂ ਸਮੱਸਿਆਵਾਂ ਲਈ ਪਿਸਤਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ‘ਚ ਘੱਟੋ-ਘੱਟ 2 ਪਿਸਤਾ ਖਾ ਸਕਦੇ ਹੋ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement