ਸਿਕਰੀ ਤੋਂ ਮਿਲ ਸਕਦੈ ਛੁਟਕਾਰਾ, ਕਰੋ ਇਹ ਉਪਾਅ
Published : May 3, 2018, 1:09 pm IST
Updated : May 3, 2018, 1:09 pm IST
SHARE ARTICLE
dandruff
dandruff

ਸਿਕਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਫ਼ਾਈ ਦੀ ਕਮੀ, ਪੋਸ਼ਣ ਦੀ ਕਮੀ, ਹਾਰਮੋਨ ਦਾ ਅਸੰਤੁਲਨ, ਪ੍ਰਦੂਸ਼ਣ, ਦੇਰ ਤਕ ਵਾਲ ਗਿੱਲੇ ਰੱਖਣਾ, ਮੌਸਮ ਦਾ ਬਦਲਣਾ....

ਸਿਕਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਫ਼ਾਈ ਦੀ ਕਮੀ, ਪੋਸ਼ਣ ਦੀ ਕਮੀ, ਹਾਰਮੋਨ ਦਾ ਅਸੰਤੁਲਨ, ਪ੍ਰਦੂਸ਼ਣ, ਦੇਰ ਤਕ ਵਾਲ ਗਿੱਲੇ ਰੱਖਣਾ, ਮੌਸਮ ਦਾ ਬਦਲਣਾ, ਤਨਾਅ, ਡਿਪ੍ਰੈਸ਼ਨ ਆਦਿ। ਸਿਕਰੀ ਸਰਦੀਆਂ 'ਚ ਜ਼ਿਆਦਾ ਹੁੰਦਾ ਹੈ ਕਿਉਂਕਿ ਇਸ ਸਮੇਂ ਚਮੜੀ ਸੁੱਕ ਜਾਂਦੀ ਹੈ ਅਤੇ ਝੜਣ ਲੱਗ ਜਾਂਦੀ ਹੈ। ਸਿਕਰੀ ਦਾ ਕਾਰਨ ਹੈ ਸਿਰ ਦੀ ਚਮੜੀ 'ਤੇ ਡੈੱਡ ਸੈਲਜ਼ ਦਾ ਵਿਕਾਸ ਹੋਣਾ ਹੈ।  

dandruffdandruff

ਜੇਕਰ ਇਹ ਕੋਸ਼ਿਕਾਵਾਂ ਜਲਦੀ ਮਰਣ ਲੱਗ ਜਾਂਦੀਆਂ ਹਨ ਤਾਂ ਕੁੱਝ ਲੋਕਾਂ ਲਈ ਇਹ ਰੂਸੀ ਦਾ ਕਾਰਨ ਬਣ ਸਕਦਾ ਹੈ। ਸੁੱਕੀ ਚਮੜੀ  ਵਾਲੇ ਵਿਅਕਤੀਆਂ 'ਚ ਇਹ ਜ਼ਿਆਦਾ ਹੁੰਦਾ ਹੈ। ਆਯੂਰਵੈਦਿਕ ਮਾਹਰ ਦਸਦੇ ਹਨ ਕਿ ਸੋਰਾਇਸਿਸ ਅਤੇ ਸਕੈਲਪ ਡਰਮਾਟਾਇਟਿਸ ਸਿਰ 'ਚ ਹੋਣ ਵਾਲਾ ਇਕ ਇਨਫ਼ੈਕਸ਼ਨ ਹੈ ਜਿਸ 'ਚ ਚਮੜੀ ਲਾਲ, ਝੜਦੀ ਹੋਈ ਅਤੇ ਖੁਜਲੀਦਾਰ ਹੋ ਜਾਂਦੀ ਹੈ ਅਤੇ ਇਹ ਰੋਗ ਸਰੀਰ ਦੀ ਖ਼ਰਾਬ ਹਾਲਤ ਕਰ ਦਿੰਦਾ ਹੈ। ਕੁੱਝ ਘਰੇਲੂ ਉਪਰਾਲਿਆਂ ਨਾਲ ਅਸੀਂ ਸਿਕਰੀ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹਾਂ ਕਿਉਂਕਿ ਬਾਹਰੀ ਉਪਰਾਲਿਆਂ 'ਚ ਰਸਾਇਣਕ ਹੋਣ ਕਾਰਨ ਇਸ ਤੋਂ ਸਮੱਸਿਆ ਹੋਰ ਵੀ ਵਧ ਜਾਂਦੀਆਂ ਹਨ।

 dandruffdandruff

ਸਿਕਰੀ ਦੇ ਘਰੇਲੂ ਉਪਾਅ- 
ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਉਂ ਕੇ ਸਵੇਰੇ ਪੀਸ ਲਵੋ। ਇਸ ਪੇਸਟ ਨੂੰ ਸਿਰ ਦੀ ਚਮੜੀ 'ਤੇ ਲਗਾ ਕੇ 30 ਮਿੰਟ ਲਈ ਛੱਡ ਦਿਉ।  ਇਸ ਤੋਂ ਬਾਅਦ ਚੰਗੀ ਤਰ੍ਹਾਂ ਵਾਲਾਂ ਨੂੰ ਧੋ ਲਵੋ। ਐਲੋਵੇਰਾ ਦਾ ਪਲਪ ਵਾਲਾਂ 'ਚ ਲਗਾ ਕੇ 30 ਮਿੰਟ ਬਾਅਦ ਧੋ ਲਵੋ। ਇਕ ਚੁਕੰਦਰ ਨੂੰ ਖਣਿਜ ਯੁਕਤ ਪਾਣੀ ਦੇ ਨਾਲ ਉਬਾਲੋ ਅਤੇ ਇਸ ਪਾਣੀ ਦੀ ਵਰਤੋਂ ਸਿਰ ਦੀ ਮਾਲਸ਼ ਲਈ ਕਰੋ। ਇਸ ਤੋਂ ਬਾਅਦ ਇਸ ਨੂੰ ਰਾਤ ਭਰ ਇੰਜ ਹੀ ਰਹਿਣ ਦਿਉ ਅਤੇ ਸਵੇਰੇ ਗਰਮ ਪਾਣੀ ਨਾਲ ਧੋਵੋ।

dandruffdandruff

3 ਚੱਮਚ ਵੇਸਣ ਅਤੇ 3 ਚੱਮਚ ਦਹੀ ਲਵੋ। ਇਨ੍ਹਾਂ ਨੂੰ ਮਿਲਾ ਕੇ ਸਿਰ 'ਤੇ ਲਗਾਉੁ। ਇਸ ਨੂੰ 10 ਮਿੰਟ ਤਕ ਰਹਿਣ ਦਿਉ ਅਤੇ ਫਿਰ ਵਾਲ ਧੋ ਲਵੋ। ਐਪਲ ਸਾਈਡਰ ਵਿਨੇਗਰ ਅਤੇ ਪਾਣੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਸਿਰ 'ਤੇ ਲਗਾਉ। 1 ਘੰਟੇ ਲਈ ਛੱਡ ਦਿਉ ਅਤੇ ਬਾਅਦ 'ਚ ਗਰਮ ਪਾਣੀ ਨਾਲ ਧੋ ਲਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement