Health News: ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਚਿਲਗੋਜ਼ਾ
Published : Apr 3, 2024, 7:46 am IST
Updated : Apr 3, 2024, 7:46 am IST
SHARE ARTICLE
Chilgoza protects against heart diseases
Chilgoza protects against heart diseases

ਇਸ ਵਿਚ ਖ਼ੁਰਾਕੀ ਤੱਤਾਂ ਜਿਵੇਂ ਆਇਰਨ, ਵਿਟਾਮੀਨ-ਬੀ, ਸੀ, ਈ ਤੇ ਫ਼ੋਲਿਕ ਐਸਿਡ, ਪ੍ਰੋਟੀਨ ਮੈਗਨੀਸ਼ੀਅਮ, ਕਾਪਰ, ਜ਼ਿੰਕ, ਫ਼ਾਈਬਰ ਦੀ ਭਰਮਾਰ ਹੁੰਦੀ ਹੈ।

Health News: ਚਿਲਗੋਜ਼ਾ ਸਰਦੀਆਂ ਦੀ ਬਹੁਤ ਵਧੀਆ ਖ਼ੁਰਾਕ ਹੈ। ਜੇ ਤੁਸੀਂ ਕਮਜ਼ੋਰੀ ਤੋਂ ਦੂਰ ਰਹਿਣਾ ਹੈ ਤਾਂ ਹਰ ਸਾਲ ਇਕ ਕਿਲੋ ਚਿਲਗੋਜ਼ਾ ਜ਼ਰੂਰ ਖਾਉ। ਇਸ ਨੂੰ ਗਰਮੀਆਂ ਵਿਚ ਨਹੀਂ ਖਾਣਾ ਚਾਹੀਦਾ। ਇਹ ਸਰਦੀਆਂ ਦੀ ਖ਼ੁਰਾਕ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਵਿਚ ਖ਼ੁਰਾਕੀ ਤੱਤਾਂ ਜਿਵੇਂ ਆਇਰਨ, ਵਿਟਾਮੀਨ-ਬੀ, ਸੀ, ਈ ਤੇ ਫ਼ੋਲਿਕ ਐਸਿਡ, ਪ੍ਰੋਟੀਨ ਮੈਗਨੀਸ਼ੀਅਮ, ਕਾਪਰ, ਜ਼ਿੰਕ, ਫ਼ਾਈਬਰ ਦੀ ਭਰਮਾਰ ਹੁੰਦੀ ਹੈ।

ਚਿਲਗੋਜ਼ਾ ਪਹਾੜੀ ਬਦਾਮ ਕਹਾਉਂਦਾ ਹੈ। ਇਹ ਗੰਭੀਰ ਬੀਮਾਰੀਆਂ ਲੱਗਣ ਤੋਂ ਬਚਾਉਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਚਿਲਗੋਜ਼ਾ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਸ ਵਿਚ ਐਂਟੀਬੈਕਟੀਰੀਅਲ ਤੇ ਐਂਟੀ ਆਕਸੀਡੈਂਟਜ਼ ਗੁਣ ਹੁੰਦੇ ਹਨ, ਜੋ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਤੋਂ ਰਖਿਆ ਕਰਦੇ ਹਨ।

ਚਿਲਗੋਜ਼ਾ ਵਿਚ ਆਇਰਨ ਜ਼ਿਆਦਾ ਹੋਣ ਕਰ ਕੇ ਗਰਭ ਅਵਸਥਾ ਵਿਚ ਇਸ ਦਾ ਸੇਵਨ ਫ਼ਾਇਦੇਮੰਦ ਹੈ। ਗਰਭ ਵਿਚ ਪਲ ਰਹੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ। ਚਿਲਗੋਜ਼ਾ ਵਿਚ ਮੌਜੂਦ ਟੋਕੋਫ਼ਰੋਲ ਇਕ ਜ਼ਬਰਦਸਤ ਐਂਟੀਆਕਸੀਡਂੈਟ ਹੈ, ਜੋ ਸਰੀਰ ਵਿਚੋਂ ਮਾੜੇ ਕੈਲੇਸਟਰੋਲ ਨੂੰ ਘੱਟ ਕਰਦਾ ਹੈ। ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਕੈਲੇਸਟਰੋਲ ਦਾ ਵਧਣਾ ਦਿਲ ਦੇ ਰੋਗੀਆਂ ਲਈ ਖ਼ਤਰੇ ਦੀ ਘੰਟੀ ਹੈ। 10 ਗ੍ਰਾਮ ਚਿਲਗੋਜ਼ੇ ਵਿਚ 0.6 ਮਿਲੀਗ੍ਰਾਮ ਆਇਰਨ ਹੁੰਦਾ ਹੈ।

ਇਸ ਵਿਚ ਵਿਟਾਮਿਨ ਬੀ, ਸੀ, ਵੀ ਬਹੁਤ ਹੁੰਦਾ ਹੈ। ਇਸ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਦੀ ਚਰਬੀ ਨਹੀਂ ਵਧਦੀ। ਇਹ ਚੰਗੇ ਕੈਲਸਟਰੋਲ ਨੂੰ ਵਧਾ ਕੇ ਮਾੜੇ ਕੈਲੇਸਟਰੋਲ ਨੂੰ ਵਧਣ ਨਹੀਂ ਦਿੰਦਾ। ਇਸ ਵਿਚ ਪ੍ਰੋਟੀਨ ਵੀ ਜ਼ਿਆਦਾ ਹੁੰਦੀ ਹੈ। ਪ੍ਰੋਟੀਨ ਦੀ ਪੂਰਤੀ ਨਾਲ ਬਿਨਾਂ ਵਜ੍ਹਾ ਲੱਗਣ ਵਾਲੀ ਭੁੱਖ ਸ਼ਾਂਤ ਹੁੰਦੀ ਹੈ।

ਚਿਲਗੋਜ਼ਾ ਸਰੀਰ ਦੀ 30 ਫ਼ੀ ਸਦੀ ਭੁੱਖ ਮਾਰਦਾ ਹੈ, ਜਿਸ ਨਾਲ ਮੋਟਾਪਾ ਘਟਣ ਵਿਚ ਮਦਦ ਮਿਲਦੀ ਹੈ। ਮੋਟਾਪਾ ਹਮੇਸ਼ਾ ਜ਼ਿਆਦਾ ਖਾਣ-ਪੀਣ ਨਾਲ ਵਧਦਾ ਹੈ। ਇਹ ਸਰਦੀਆਂ ਦੀ ਵਧੀਆ ਖ਼ੁਰਾਕ ਹੈ। ਹਰ ਸਾਲ ਸਰਦੀਆਂ ਵਿਚ ਸਿਰਫ਼ 1 ਕਿਲੋ ਚਿਲਗੋਜ਼ੇ ਦਾ ਸੇਵਨ ਕਰੋ, ਖਾਣ-ਪੀਣ ਦੇ ਫ਼ਾਲਤੂ ਸ਼ੌਕ, ਜਿਵੇਂ ਸ਼ਰਾਬ, ਮੀਟ, ਸਮੋਸੇ, ਬਰਗਰ, ਪੀਜ਼ੇ ਆਦਿ ਦਾ ਸੇਵਨ ਬੰਦ ਕਰ ਦਿਉ।

(For more Punjabi news apart from Health News: Chilgoza protects against heart diseases , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement