ਆਉ ਜਾਣਦੇ ਹਾਂ ਕੇਲੇ ਦੀ ਚਾਹ ਪੀਣ ਦੇ ਫ਼ਾਇਦਿਆਂ ਬਾਰੇ
Published : Sep 2, 2023, 1:42 pm IST
Updated : Sep 2, 2023, 1:42 pm IST
SHARE ARTICLE
Banana Tea
Banana Tea

ਸਮੱਗਰੀ: 2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 ਚਮਚ ਸ਼ਹਿਦ।

 

ਦੁਨੀਆਂ ਦੇ ਜ਼ਿਆਦਾਤਰ ਲੋਕ ਅਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਫ਼ਰਕ ਸਿਰਫ਼ ਇਹੀ ਹੈ ਕਿ ਕੁੱਝ ਲੋਕ ਦੁੱਧ ਵਾਲੀ ਚਾਹ ਅਤੇ ਕੁੱਝ ਲੋਕ ਅਪਣੀ ਸਿਹਤ ਨੂੰ ਧਿਆਨ ’ਚ ਰਖਦੇ ਹੋਏ ਹਰੀ ਬਲੈਕ ਚਾਹ ਪੀਣਾ ਪਸੰਦ ਕਰਦੇ ਹਨ।

ਇਸ ਦੇ ਨਾਲ ਤੁਸੀਂ ਆਮ ਘਰਾਂ ’ਚ ਇਲਾਇਚੀ, ਗੁੜ, ਸੌਂਫ਼, ਅਦਰਕ ਵਾਲੀ ਚਾਹ ਬਾਰੇ ਸੁਣਿਆ ਹੋਵੇਗਾ ਪਰ ਕੇਲੇ ਦੀ ਚਾਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ। ਕੇਲਾ ਜਿੰਨਾ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ, ਓਨੀ ਹੀ ਇਸ ਤੋਂ ਬਣੀ ਚਾਹ ਵੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਆਉ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਕਿ ਕੇਲੇ ਦੀ ਚਾਹ ਕਿਵੇਂ ਬਣਾਈ ਜਾਂਦੀ ਹੈ।

ਸਮੱਗਰੀ: 2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 ਚਮਚ ਸ਼ਹਿਦ।
 

ਚਾਹ ਬਣਾਉਣ ਦਾ ਤਰੀਕਾ: ਇਕ ਕੜਾਹੀ ’ਚ 2 ਕੱਪ ਪਾਣੀ ਪਾ ਕੇ ਇਸ ’ਚ ਛਿਲਕੇ ਸਮੇਤ ਕੇਲੇ ਪਾਉ ਅਤੇ ਇਸ ਨੂੰ 15 ਮਿੰਟ ਲਈ ਉਬਾਲੋ। ਫਿਰ ਇਸ ਨੂੰ ਕੱਪ ’ਚ ਪਾਉ। ਸਵਾਦ ਲਈ ਤੁਸੀਂ ਇਸ ’ਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਲਉ। ਇਸ ਦੇ ਨਾਲ ਹੀ ਤੁਹਾਡੀ ਕੇਲੇ ਵਾਲੀ ਚਾਹ ਤਿਆਰ ਹੈ।

ਚਾਹ ਤੋਂ ਹੋਣ ਵਾਲੇ ਫ਼ਾਇਦੇ: ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਚਾਹ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਚਾਹ ਪੀਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਚਾਹ ਪੀਣ ਨਾਲ ਇਹ ਦੂਰ ਹੋ ਜਾਵੇਗੀ।

ਚਾਹ ਪੀਣ ਨਾਲ ਤਣਾਅ ਘੱਟ ਹੁੰਦਾ ਹੈ। ਇਸ ’ਚ ਮੌਜੂਦ ਐਂਟੀ ਆਕਸੀਡੈਂਟ ਅਤੇ ਪੋਸ਼ਣ ਤੱਤ ਨਰਵਸ ਸਿਸਟਮ ਨੂੰ ਆਰਾਮ ਦੇਣ ’ਚ ਮਦਦਗਾਰ ਹੁੰਦੇ ਹਨ। ਇਸ ’ਚ ਤੁਹਾਡੇ ਭਾਰ ਨੂੰ ਘਟਾਉਣ ਲਈ ਵਿਟਾਮਿਨ ਏ, ਬੀ, ਪੋਟਾਸ਼ੀਅਮ, ਲੂਟੀਨ ਅਤੇ ਹੋਰ ਐਂਟੀ ਆਕਸੀਡੈਂਟ ਹੁੰਦੇ ਹਨ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement