Food Recipes: ਦੀਵਾਲੀ 'ਤੇ ਘਰ ਵਿੱਚ ਬਣਾਓ ਵੇਸਣ ਸੂਜੀ ਦਾ ਹਲਵਾ
Published : Oct 31, 2024, 12:15 pm IST
Updated : Oct 31, 2024, 12:37 pm IST
SHARE ARTICLE
Make vesan semolina halwa at home on Diwali Food Recipes
Make vesan semolina halwa at home on Diwali Food Recipes

Food Recipes: ਖਾਣੇ ਵਿਚ ਸਵਾਦ ਹੋਣ ਦੇ ਨਾਲ ਇਹ ਸਿਹਤਮੰਦ ਵੀ ਹੁੰਦਾ

Make vesan semolina halwa at home on Diwali Food Recipes: ਦੀਵਾਲੀ ਮੌਕੇ ਮਿੱਠਾ ਖਾਣਾ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਬੱਚਿਆਂ ਬਾਰੇ ਗੱਲ ਕਰੀਏ ਤਾਂ ਮਿੱਠੀਆ ਚੀਜ਼ਾਂ ਉਨ੍ਹਾਂ ਦੀਆਂ ਮਨਪਸੰਦ ਹੁੰਦੀਆਂ ਹਨ।  ਉਹ ਹਰ ਸਮੇਂ ਮਿੱਠਾ ਖਾਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿੱਚ ਦੀਵਾਲੀ 'ਤੇ ਤੁਸੀਂ ਵੇਸਣ ਸੂਜੀ ਤੋਂ ਤਿਆਰ ਹਲਵਾ ਬਣਾ ਕੇ ਖੁਆ ਸਕਦੇ ਹੋ। ਖਾਣੇ ਵਿਚ ਸਵਾਦ ਹੋਣ ਦੇ ਨਾਲ ਇਹ ਉਨ੍ਹਾਂ ਨੂੰ ਸਿਹਤਮੰਦ ਵੀ ਰੱਖੇਗਾ।

ਵੇਸਣ ਅਤੇ ਸੂਜੀ ਵਿਚ ਮੌਜੂਦ ਜ਼ਰੂਰੀ ਗੁਣ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਨਾਲ ਹੀ, ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਬੱਚੇ ਵਾਰ ਵਾਰ ਬਾਹਰ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਗੇ। 

ਸਮੱਗਰੀ
ਵੇਸਣ- 1 ਕੱਪ
ਸੂਜੀ - 1/2 ਕੱਪ
ਇਲਾਇਚੀ ਪਾਊਡਰ - 1/4 ਚੱਮਚ

ਖੰਡ - 2 ਚਮਚੇ
ਕਾਜੂ ਪਾਊਡਰ - 1 ਚੱਮਚ
ਦੇਸੀ ਘਿਓ - 3/4 ਕੱਪ
ਪਾਣੀ - 4 ਕੱਪ

ਬਦਾਮ -10-12 (ਬਾਰੀਕ ਕੱਟਿਆ ਹੋਇਆ)
ਕਾਜੂ - 10-12 (ਬਾਰੀਕ ਕੱਟਿਆ ਹੋਇਆ)

ਵਿਧੀ
ਸਭ ਤੋਂ ਪਹਿਲਾਂ, ਮੱਧਮ ਅੱਗ ਤੇ ਕੜਾਹੀ ਰੱਖੋ। ਹੁਣ ਇਸ ਵਿੱਚ ਘਿਓ ਪਿਘਲਾਓ। ਹੁਣ  ਵੇਸਣ ਅਤੇ ਸੂਜੀ ਪਾਓ ਅਤੇ ਭੂਰਾ ਹੋਣ ਤੱਕ ਫਰਾਈ ਕਰੋ। ਮਿਸ਼ਰਣ ਭੂਰੇ ਹੋਣ ਤੋਂ ਬਾਅਦ ਇਸ ਵਿਚ ਪਾਣੀ ਮਿਲਾਓ ਅਤੇ ਹਿਲਾਓ। 

 ਪਾਣੀ ਦੇ ਸੁੱਕ ਜਾਣ ਅਤੇ  ਗਾੜ੍ਹਾ ਹੋਣ ਤੋਂ ਬਾਅਦ ਇਸ ਵਿਚ ਚੀਨੀ ਅਤੇ ਕਾਜੂ ਪਾਊਡਰ ਮਿਲਾਓ ਅਤੇ ਮਿਕਸ ਕਰੋ। ਜਦੋਂ ਚੀਨੀ ਘੁਲ ਜਾਂਦੀ ਹੈ, ਤਾਂ ਇਲਾਇਚੀ ਪਾਊਡਰ ਮਿਲਾਓ ਅਤੇ ਮਿਕਸ ਕਰੋ। 2 ਮਿੰਟ ਪਕਾਉਣ ਤੋਂ ਬਾਅਦ ਗੈਸ ਬੰਦ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement