ਖਾਣੇ ‘ਚ ਮੂੰਗਫਲੀ ਦੇਣ ‘ਤੇ ਰੈਸਟੋਰੈਂਟ ਨੂੰ ਲੱਗਿਆ 3.5 ਲੱਖ ਦਾ ਜੁਰਮਾਨਾ
Published : Nov 30, 2019, 12:53 pm IST
Updated : Apr 9, 2020, 11:46 pm IST
SHARE ARTICLE
Restaurant fined for serving peanut dish to teen
Restaurant fined for serving peanut dish to teen

ਬ੍ਰਿਟੇਨ ਦੇ ਇਕ ਭਾਰਤੀ ਰੈਸਟੋਰੈਂਟ ‘ਤੇ ਇਕ ਲੜਕੀ ਨੂੰ ਮੂੰਗਫਲੀ ਪਰੋਸਣ ਲਈ 3,767 (ਲਗਭਗ 3.5 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ।

ਲੰਡਨ: ਬ੍ਰਿਟੇਨ ਦੇ ਇਕ ਭਾਰਤੀ ਰੈਸਟੋਰੈਂਟ ‘ਤੇ ਇਕ ਲੜਕੀ ਨੂੰ ਮੂੰਗਫਲੀ ਪਰੋਸਣ ਲਈ 3,767 (ਲਗਭਗ 3.5 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਦਰਅਸਲ ਭਾਰਤੀ ਰੈਸਟੋਰੈਂਟ ਨੇ ਜਿਸ ਲੜਕੀ ਨੂੰ ਮੂੰਗਫਲੀ ਖਾਣ ਲਈ ਦਿੱਤੀ ਸੀ ਉਸ ਨੂੰ ਡ੍ਰਾਈਫਰੂਟਸ ਤੋਂ ਐਲਰਜੀ ਸੀ। ਇਕ ਰਿਪੋਰਟ ਅਨੁਸਾਰ, ਨਿਊਕੈਸਲ ਦੇ ਕੋਲ ਟਾਇਨਮਾਊਥ ਵਿਚ ਸਥਿਤ ਰੈਸਟੋਰੈਂਟ ‘ਗੁਲਸ਼ਨ’ ਦੇ ਕਰਚਮਰੀਆਂ ਨੇ 16 ਸਾਲ ਦੀ ਲੜਕੀ ਨੂੰ ਖਾਣਾ ਪਰੋਸਿਆ ਸੀ।

ਇਸ ਦੌਰਾਨ ਰੈਸਟੋਰੈਂਟ ਨੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਯਕੀਨ ਦਿਵਾਇਆ ਕਿ ਇਹ ਖਾਣਾ ਬਿਲਕੁਲ ਸੁਰੱਖਿਅਤ ਹੈ। ਕੁਝ ਖਾਣ ਤੋਂ ਬਾਅਦ ਐਲਰਜੀ ਕਾਰਨ ਲੜਕੀ ਦੀ ਜੀਭ ‘ਤੇ ਸੋਜ ਆਉਣ ਲੱਗੀ। ਲੜਕੀ ਨੂੰ ਨਾਰਥ ਟਾਇਨਸਾਈਡ ਜਨਰਲ ਹਸਪਤਾਲ ਅਤੇ ਫਿਰ ਕ੍ਰੈਮਲਿੰਗਟਨ ਵਿਚ ਨਾਰਥਮਿਬ੍ਰਿਆ ਐਮਰਜੈਂਸੀ ਕੇਅਰ ਹਸਪਤਾਲ ਲਿਜਾਇਆ ਹੈ।

ਸਥਾਨਕ ਫੂਡ ਅਥਾਰਟੀ ਦੀ ਸਿਕਿਓਰਿਟੀ ਟੀਮ ਦੇ ਅਧਿਕਾਰੀਆਂ ਨੇ ਚਿਕਨ ਕਰੀ ਦੀ ਜਾਂਚ ਕੀਤੀ। ਇਸ ਵਿਚ ਮੂੰਗਫਲੀ ਪ੍ਰੋਟੀਨ ਪਾਇਆ ਗਿਆ, ਜੋ ਡ੍ਰਾਈਫਰੂਟ ਐਲਰਜੀ ਨਾਲ ਪੀੜਤ ਕਿਸੇ ਵੀ ਵਿਅਕਤੀ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਰੈਸਟੋਰੈਂਟ ਦੀ ਜਾਂਚ ਤੋਂ ਬਾਅਦ ਕਈ ਲਾਪਰਵਾਹੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਇੱਥੋਂ ਦੇ ਮਾਲਕਾਂ ‘ਤੇ 3.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement