Radish Pickle Recipe: ਘਰ ਵਿਚ ਬਣਾਉ ਮੂਲੀ ਦਾ ਆਚਾਰ
Published : Apr 30, 2024, 9:11 am IST
Updated : Apr 30, 2024, 9:11 am IST
SHARE ARTICLE
Radish Pickle Recipe
Radish Pickle Recipe

ਪਹਿਲਾਂ ਮੂਲੀਆਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਫਿਰ ਮੂਲੀਆਂ ਨੂੰ ਸੁਕਾ ਲਵੋ ਤੇ ਫਿਰ ਇਨ੍ਹਾਂ ਨੂੰ ਛਿਲੋ।

Radish Pickle Recipe: ਸਮੱਗਰੀ: ਮੂਲੀਆ- 3-4, ਮੇਥੀ ਦਾਣਾ-2 ਚਮਚ, ਅਜਵੈਣ-1 ਚਮਚ, ਹਿੰਗ- 2 ਚੁਟਕੀ, ਹਲਦੀ- ਅੱਧਾ ਚਮਚ, ਨਮਕ- 1 ਚਮਚ, ਸਿਰਕਾ- 3 ਚਮਚ

ਬਣਾਉਣ ਦੀ ਵਿਧੀ: ਪਹਿਲਾਂ ਮੂਲੀਆਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਫਿਰ ਮੂਲੀਆਂ ਨੂੰ ਸੁਕਾ ਲਵੋ ਤੇ ਫਿਰ ਇਨ੍ਹਾਂ ਨੂੰ ਛਿਲੋ। ਤੁਸੀਂ ਮੂਲੀਆਂ ਨੂੰ ਅਪਣੀ ਪਸੰਦ ਨਾਲ ਲੰਮਾ ਕੱਟ ਸਕਦੇ ਹੋ। ਹੁਣ ਇਕ ਕੜਾਹੀ ਵਿਚ ਮੇਥੀ ਦਾਣਾ ਪਾਵੋ, ਜਵੈਣ ਪਾ ਕੇ ਭੁੰਨ ਲਵੋ। ਕੜਾਹੀ ਵਿਚ ਤੇਲ ਪਾ ਕੇ ਮੂਲੀ ਪਾਵੋ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਉ।

ਹੁਣ ਗੈਸ ਬੰਦ ਕਰ ਦਿਉ। ਹਿੰਗ, ਹਲਦੀ, ਨਮਕ ਤੇ ਦਰਦਰਾ ਕੁਟਿਆ ਮਸਾਲਾ ਪਾਵੋ ਤੇ ਮਿਕਸ ਕਰੋ ਅਤੇ ਥੋੜ੍ਹਾ ਠੰਢਾ ਹੋਣ ਤੇ ਇਸ ਵਿਚ ਸਿਰਕਾ ਪਾਉ। ਹੁਣ ਇਸ ਨੂੰ ਜਾਰ ਵਿਚ ਪਾ ਲਵੋ ਅਤੇ ਜਾਰ ਨੂੰ ਤਿੰਨ ਜਾਂ  ਚਾਰ ਦਿਨ ਧੁੱਪ ਵਿਚ ਰੱਖੋ ਅਤੇ ਜਾਰ ਨੂੰ ਚੰਗੀ ਤਰ੍ਹਾਂ ਢੱਕ ਲਵੋ। ਚਾਰ ਦਿਨਾਂ ਬਾਅਦ ਜਾਰ ਨੂੰ ਖੋਲ੍ਹੋ। ਤੁਹਾਡੀ ਮੂਲੀ ਦਾ ਆਚਾਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਪਰੌਂਠੇ ਜਾਂ ਰੋਟੀ ’ਤੇ ਰੱਖ ਕੇ ਖਾਉ।

(For more Punjabi news apart from Make radish pickle at home, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement