Jalebi Recipe : ਤਿਉਹਾਰਾਂ ਮੌਕੇ ਘਰ 'ਚ ਹੀ ਬਣਾਓ ਜਲੇਬੀ, ਜਾਣੋ ਬਣਾਉਣ ਦਾ ਤਰੀਕਾ

By : BALJINDERK

Published : Aug 28, 2024, 1:20 pm IST
Updated : Aug 28, 2024, 2:05 pm IST
SHARE ARTICLE
Jalebi
Jalebi

Jalebi Recipe : ਖਰੀਦਣ ਦੀ ਵਜਾਏ ਤੁਸੀਂ ਹੁਣ ਘਰ 'ਚ ਹੀ ਬਣਾ ਸਕਦੇ ਹੋ ਜਲੇਬੀ

Jalebi Recipe: ਤਿਉਹਾਰ ਮੌਕੇ ਤੁਸੀਂ ਵੀ ਆਪਣੇ ਘਰ 'ਚ ਕਈ ਮਿੱਠੇ ਪਕਵਾਨ ਬਣਾ ਸਕਦੇ ਹੋ। ਜ਼ਿਆਦਾਤਰ ਲੋਕ ਤਿਓਹਾਰ ’ਤੇ ਜਲੇਬੀ ਖਰੀਦਦੇ ਹਨ। ਖਰੀਦਣ ਦੀ ਵਜਾਏ ਤੁਸੀਂ  ਹੁਣ ਘਰ 'ਚ ਹੀ ਜਲੇਬੀ ਬਣਾ ਸਕਦੇ ਹੋ।

ਭਾਰਤ 'ਚ ਹਰ ਤਿਓਹਾਰ ਮੌਕੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਹੁਣ ਤਿਉਹਾਰ ਦਾ ਸੀਜਨ ਹੈ। ਇਸ ਮੌਕੇ ਤੁਸੀਂ ਘਰ 'ਚ ਕਈ ਤਰ੍ਹਾਂ ਦੇ ਮਿੱਠੇ ਪਕਵਾਨ ਬਣਾ ਸਕਦੇ ਹੋ। ਕਈ ਲੋਕਾਂ ਨੂੰ ਜਲੇਬੀ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਲੋਕ ਜ਼ਿਆਦਾਤਰ ਦੁਕਾਨਾਂ ਤੋਂ ਜਲੇਬੀ ਖਰੀਦਦੇ ਹਨ। ਪਰ ਤੁਸੀਂ ਘਰ 'ਚ ਹੀ ਆਸਾਨ ਤਰੀਕੇ ਨਾਲ ਜਲੇਬੀ ਬਣਾ ਸਕਦੇ ਹੋ।

ਤਿਉਹਾਰ ’ਤੇ ਘਰ 'ਚ ਹੀ ਬਣਾਓ ਜਲੇਬੀ : 

ਸਮੱਗਰੀ- ਜਲੇਬੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਇਸਨੂੰ ਬਣਾਉਣ ਲਈ ਇੱਕ ਲੀਟਰ ਕ੍ਰੀਮ ਵਾਲਾ ਦੁੱਧ, 2 ਵੱਡੇ ਚਮਚ ਨਿੰਬੂ ਦਾ ਰਸ, ਖੰਡ, 2 ਚਮਚ ਮੈਦਾ, ਅੱਧਾ ਚੰਚ ਬੇਕਿੰਗ ਸੋਡਾ, ਮੱਕੇ ਦਾ ਆਟਾ, 250 ਗ੍ਰਾਮ ਪਨੀਰ, ਤੇਲ, ਇਲਾਈਚੀ ਪਾਊਡਰ, ਕੇਸਰ ਅਤੇ ਪਿਸਤਾ ਦੀ ਲੋੜ ਹੁੰਦੀ ਹੈ।

ਵਿਧੀ: ਜਲੇਬੀ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਕੜਾਹੀ 'ਚ ਦੁੱਧ ਗਰਮ ਕਰ ਲਓ। ਫਿਰ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਇਸਨੂੰ ਲਗਾਤਾਰ ਹਿਲਾਉਦੇ ਰਹੋ। ਜਦੋਂ ਦੁੱਧ ਫਟ ਜਾਵੇ, ਤਾਂ ਇੱਕ ਕੱਪੜੇ ਨੂੰ ਕਿਸੇ ਭਾਂਡੇ 'ਚ ਫਿਲਾ ਕੇ ਦੁੱਧ ਨੂੰ ਛਾਣ ਲਓ ਅਤੇ ਦੁੱਧ 'ਚ ਮੌਜ਼ੂਦ ਪਾਣੀ ਅਤੇ ਦੁੱਧ ਤੋਂ ਬਣੇ ਪਨੀਰ ਨੂੰ ਅਲੱਗ ਕਰ ਲਓ। ਜੇਕਰ ਪਨੀਰ 'ਚ ਨਿੰਬੂ ਦੀ ਖੁਸ਼ਬੂ ਆ ਰਹੀ ਹੈ, ਤਾਂ ਪਨੀਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਫਿਰ ਜਿਸ ਕੱਪੜੇ 'ਚ ਪਨੀਰ ਨੂੰ ਛਾਣਿਆ, ਉਸ 'ਚ ਪਨੀਰ ਪਾ ਕੇ ਅੱਧੇ ਘੰਟੇ ਲਈ ਰੱਖ ਦਿਓ, ਤਾਂਕਿ ਪਨੀਰ 'ਚੋ ਪਾਣੀ ਪੂਰੀ ਤਰ੍ਹਾਂ ਨਾਲ ਨਿਚੋੜ ਹੋ ਜਾਵੇ।

ਉਦੋਂ ਤੱਕ ਇੱਕ ਭਾਂਡੇ 'ਚ ਪਾਣੀ ਅਤੇ ਇਲਾਈਚੀ ਪਾਊਡਰ ਪਾ ਕੇ ਚਾਸ਼ਨੀ ਤਿਆਰ ਕਰ ਲਓ ਅਤੇ ਇਸ 'ਚ ਕੇਸਰ ਮਿਲਾ ਲਓ। ਫਿਰ ਕੱਪੜੇ 'ਚ ਪਏ ਪਨੀਰ ਨੂੰ ਕੱਢ ਕੇ ਮੈਦੇ ਵਾਲੇ ਮਿਸ਼ਰਨ 'ਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸਨੂੰ ਚੰਗੀ ਤਰ੍ਹਾਂ ਫੈਟ ਲਓ। ਫਿਰ ਇੱਕ ਕੜਾਹੀ 'ਚ ਤੇਲ ਗਰਮ ਕਰ ਲਓ ਅਤੇ ਇੱਕ ਕੱਪੜੇ 'ਚ ਛੇਦ ਕਰਕੇ ਉਸ 'ਚ ਇਸ ਮਿਸ਼ਰਨ ਨੂੰ ਭਰ ਕੇ ਕੜਾਹੀ 'ਚ ਗੋਲ ਅਕਾਰ ਬਣਾਉਦੇ ਹੋਏ ਜਲੇਬੀ ਬਣਾਓ। ਜਦੋਂ ਤੱਕ ਜਲੇਬੀ ਦਾ ਰੰਗ ਸੁਨਹਿਰਾ ਨਾ ਹੋ ਜਾਵੇ, ਉਦੋਂ ਤੱਕ ਜਲੇਬੀ ਨੂੰ ਤਲਦੇ ਰਹੋ। ਜਦੋਂ ਜਲੇਬੀ ਚੰਗੀ ਤਰ੍ਹਾਂ ਪਕ ਜਾਵੇ, ਤਾਂ ਉਸਨੂੰ ਚਾਸ਼ਨੀ 'ਚ ਪਾ ਕੇ ਪੰਜ ਮਿੰਟ ਲਈ ਭਿਓ ਦਿਓ। ਇਸ ਤਰ੍ਹਾਂ ਤੁਹਾਡੀ ਜਲੇਬੀ ਤਿਆਰ ਹੈ।

(For more news apart from  Make at home jalebi Recipe News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement