Pudina Lachha Paratha Recipe: ਘਰ ਵਿਚ ਇੰਝ ਬਣਾਉ ਲੱਛਾ ਪੁਦੀਨਾ ਪਰੌਂਠਾ
Published : Oct 26, 2023, 1:30 pm IST
Updated : Oct 26, 2023, 1:30 pm IST
SHARE ARTICLE
Pudina Lachha Paratha Recipe
Pudina Lachha Paratha Recipe

ਪਹਿਲਾਂ ਆਟੇ ਵਿਚ ਨਮਕ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਵੋ।

Pudina Lachha Paratha Recipe: ਸਮੱਗਰੀ : 100 ਗ੍ਰਾਮ ਆਟਾ, ਛਿੜਕਣ ਲਈ ਪੁਦੀਨਾ ਪਾਊਡਰ, ਸਵਾਦ ਅਨੁਸਾਰ ਨਮਕ।

ਬਣਾਉਣ ਦਾ ਢੰਗ : ਪਹਿਲਾਂ ਆਟੇ ਵਿਚ ਨਮਕ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਵੋ। ਫਿਰ ਉਸ ਆਟੇ ਦਾ ਪੇੜਾ ਬਣਾ ਕੇ ਉਸ ਨੂੰ ਰੋਟੀ ਵਾਂਗ ਵੇਲ ਲਉ ਤੇ ਇਸ ਵਿਚ ਪੁਦੀਨਾ ਪਾਊਡਰ ਪਾ ਕੇ ਫ਼ੋਲਡ ਕਰ ਲਉ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਵੇਲ ਲਉ ਅਤੇ ਫਿਰ ਥੋੜ੍ਹਾ ਜਿਹਾ ਸੁੱਕਾ ਆਟਾ ਛਿੜਕ ਕੇ ਇਸ ਨੂੰ ਮੁੜ ਫ਼ੋਲਡ ਕਰ ਲਉ। ਇਸ ਤਰ੍ਹਾਂ ਤਕਰੀਬਨ 7-8 ਅੱਠ ਵਾਰ ਕਰੋ। ਅੰਤ ਵਿਚ ਵੇਲੇ ਹੋਏ ਪੇੜੇ ਵਿਚ ਥੋੜ੍ਹਾ ਜਿਹਾ ਪੁਦੀਨਾ ਪਾਊਡਰ ਪਾ ਕੇ ਉਸ ਨੂੰ ਹੱਥ ਨਾਲ ਥਪਥਪਾ ਦਿਉ ਅਤੇ ਫਿਰ ਤੰਦੂਰ ਵਿਚ ਪਕਾਉ। ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਤੰਦੂਰ ਵਿਚੋਂ ਬਾਹਰ ਕੱਢ ਲਉ। ਤੁਹਾਡਾ ਗਰਮਾ ਗਰਮ ਲੱਛਾ ਪੁਦੀਨਾ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਦਹੀਂ ਜਾਂ ਆਚਾਰ ਨਾਲ ਖਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement