Food Recipe: ਆਉ ਅਦਰਕ ਦੀ ਕੜ੍ਹੀ ਬਣਾਈਏ

By : GAGANDEEP

Published : Jan 25, 2024, 7:25 am IST
Updated : Jan 25, 2024, 8:09 am IST
SHARE ARTICLE
Let's make ginger curry Food Recipe news in punjabi
Let's make ginger curry Food Recipe news in punjabi

Food Recipe: ਖਾਣ ਵਿਚ ਹੁੰਦੀ ਬੇਹੱਦ ਸਵਾਦ

Let's make ginger curry Food Recipe news in punjabi : ਸਮੱਗਰੀ: 25 ਗ੍ਰਾਮ ਅਦਰਕ, ਲੱਸਣ ਦੇ 6 ਟੁਕੜੇ, ਇਕ ਚਮਚ ਜੀਰਾ, 4 ਛੋਟੇ ਟਮਾਟਰ, ਇਕ ਮੁੱਠੀ ਕਟਿਆ ਹੋਇਆ ਧਨੀਆ, ਕੁੱਝ ਪੁਦੀਨੇ ਦੇ ਪੱਤੇ, 2 ਹਰੀਆਂ ਮਿਰਚਾਂ, ਅੱਧਾ ਚਮਚ ਹਲਦੀ, 2 ਚਮਚ ਦੁੱਧ। ਨਮਕ ਅਤੇ ਮਿਰਚ ਪਾਊਡਰ ਸੁਆਦ ਅਨੁਸਾਰ। 

ਇਹ ਵੀ ਪੜ੍ਹੋ: Health News : ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ ਆੜੂ 

ਵਿਧੀ: ਅਦਰਕ ਅਤੇ ਲੱਸਣ ਨੂੰ ਪੀਹ ਕੇ ਪੇਸਟ ਬਣਾ ਲਉ। ਪੁਦੀਨਾ ਅਤੇ ਮਿਰਚਾਂ ਨੂੰ ਵਖਰਾ ਪੀਹ ਲਵੋ। 2 ਚਮਚ ਘਿਉ ਗਰਮ ਕਰ ਲਉ ਅਤੇ ਜੀਰੇ ਨੂੰ ਇਸ ’ਚ ਪਾ ਦਿਉ। ਜਦੋਂ ਇਨ੍ਹਾਂ ਵਿਚੋਂ ਤਿੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇ ਤਾਂ ਇਸ ’ਚ ਅਦਰਕ ਦਾ ਪੇਸਟ ਪਾ ਦਿਉ ਅਤੇ ਰੰਗ ਬਦਲਣ ਤਕ ਭੁੰਨੋ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਜਨਵਰੀ 2024

ਇਸ ’ਚ ਮਸਾਲੇ ਪਾਉ ਅਤੇ ਕੁੱਝ ਦੇਰ ਤਕ ਪਕਾਉ। ਇਸ ਤੋਂ ਬਾਅਦ ਇਸ ਵਿਚ ਟਮਾਟਰ ਅਤੇ ਮਿਰਚ ਦਾ ਪੇਸਟ ਪਾਉ ਅਤੇ ਉਦੋਂ ਤਕ ਪਕਾਉ ਜਦੋਂ ਤਕ ਟਮਾਟਰ ਨਰਮ ਨਹੀਂ ਹੋ ਜਾਂਦੇ। ਇਨ੍ਹਾਂ ਨੂੰ ਲੱਕੜ ਦੇ ਚਮਚੇ ਨਾਲ ਪੀਹ ਕੇ ਪੇਸਟ ਬਣਾ ਲਵੋ, ਫਿਰ ਇਸ ’ਚ 1 ਕੱਪ ਪਾਣੀ ਪਾ ਕੇ ਹੌਲੀ ਹੌਲੀ ਹਿਲਾ ਕੇ ਉਬਾਲਾ ਦਿਵਾ ਲਵੋ। ਅੱਗ ਘੱਟ ਕਰ ਕੇ 5 ਮਿੰਟਾਂ ਤਕ ਹੌਲੀ ਹੌਲੀ ਗੇੜਾ ਦਿਉ। ਇਸ ’ਚ ਗਰਮ ਦੁੱਧ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਦਿਉ। ਫਿਰ ਇਸ ਨੂੰ ਅੱਗ ਤੋਂ ਉਤਾਰ ਕੇ ਧਨੀਏ ਦੇ ਪੱਤੇ ਛਿੜਕ ਕੇ ਪਰੋਸੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Let's make ginger curry Food Recipe news in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement