ਘਰ ਵਿਚ ਬਣਾਉ ਮਟਰ ਪਨੀਰ
Published : Nov 24, 2024, 7:30 am IST
Updated : Nov 24, 2024, 7:30 am IST
SHARE ARTICLE
Make Matar Paneer at home
Make Matar Paneer at home

ਖਾਣ ਵਿਚ ਹੁੰਦਾ ਬਹੁਤ ਸਵਾਦ

ਸਮੱਗਰੀ: 250 ਗ੍ਰਾਮ ਪਨੀਰ, ਅੱਧਾ ਕੱਪ ਮਟਰਾਂ ਦੇ ਦਾਣੇ, ਇਕ ਇੰਚ ਅਦਰਕ ਦਾ ਟੁਕੜਾ , ਅੱਧੀ ਕਟੋਰੀ ਮਲਾਈ, 3 ਟਮਾਮਰ, 2 ਚਮਚ ਰਿਫ਼ਾਇੰਡ ਤੇਲ, ਇਕ ਛੋਟਾ ਚਮਚਾ ਧਨੀਆ, ਅੱਧਾ ਚਮਚਾ ਜ਼ੀਰਾ, 1/4 ਚਮਚਾ ਹਲਦੀ, 1/5 ਚਮਚਾ ਲਾਲ ਮਿਰਚ ਪਾਊਡਰ, 1/5 ਚਮਚਾ ਗਰਮ ਮਸਾਲਾ, 2 ਚਮਚਾ ਬਰੀਕ ਕਟਿਆ ਧਨੀਆ, ਲੂਣ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਮਲਾਈ, ਟਮਾਮਰ, ਹਰੀ ਮਿਰਚ ਅਤੇ ਅਦਰਕ ਮਿਕਸੀ ਵਿਚ ਪਾ ਕੇ ਪੀਸ ਲਵੋ। ਫਿਰ ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟੋ। ਮਟਰਾਂ ਨੂੰ ਅੱਧਾ ਕੱਪ ਪਾਣੀ ਪਾ ਕੇ ਉਬਾਲ ਲਵੋ। ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ। ਇਸ ਵਿਚ ਜ਼ੀਰਾ ਭੁੰਨ ਲਵੋ। ਹੁਣ ਹਲਦੀ, ਧਨੀਆ ਪਾਊਡਰ ਅਤੇ ਲਾਲ ਮਿਰਚ ਨੂੰ ਵੀ ਭੁੰਨੋ।  ਮਸਾਲਾ ਭੁੰਨਣ ਦੇ ਮਗਰੋਂ ਤਰੀ ਲਈ ਲੋੜੀਂਦਾ ਪਾਣੀ ਪਾਉ। ਉਬਾਲ ਆਉਣ ’ਤੇ ਮਟਰ ਅਤੇ ਲੂਣ ਪਾਉ। ਫਿਰ ਥੋੜ੍ਹੇ ਸਮੇਂ ਤਕ ਪਨੀਰ ਪਾ ਦਿਉ। ਮਟਰਾਂ ਨੂੰ ਪਹਿਲਾਂ ਹੀ ਉਬਾਲ ਲਿਆ ਸੀ, ਇਸ ਕਰ ਕੇ ਹੁਣ ਸਬਜ਼ੀ ਬਣਨ ਵਿਚ ਘੱਟ ਸਮਾਂ ਲੱਗੇਗਾ। 15 ਮਿੰਟ ਉਬਾਲਣ ਦੇ ਬਾਅਦ ਸਬਜ਼ੀ ਤਿਆਰ ਹੋ ਜਾਵੇਗੀ। ਹੁਣ ਸਬਜ਼ੀ ਵਿਚ ਗਰਮ ਮਸਾਲਾ ਅਤੇ ਹਰਾ ਧਨੀਆ ਪਾਉ। ਤੁਹਾਡੀ ਮਟਰ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement