Food Recipes: ਘਰ ਵਿਚ ਬਣਾਓ ਬਿਸਕੁਟ ਕੇਕ

By : GAGANDEEP

Published : Mar 23, 2024, 6:39 am IST
Updated : Mar 23, 2024, 7:30 am IST
SHARE ARTICLE
Make homemade biscuit cake Food Recipes news in punjabi
Make homemade biscuit cake Food Recipes news in punjabi

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Make homemade biscuit cake Food Recipes news in punjabi : ਬਿਸਕੁਟ ਕੇਕ ਬਣਾਉਣ ਦੀ ਸਮੱਗਰੀ: 1 ਪੈਕੇਟ ਬਿਸਕੁਟ, 1 ਛੋਟੀ ਕਟੋਰੀ ਚੀਨੀ, 1 ਛੋਟੀ ਕਟੋਰੀ ਸੁੱਕੇ ਫੱਲ, 2 ਚੱਮਚ ਕੋਕੋ ਪਾਊਡਰ, 1 ਛੋਟਾ ਕਟੋਰਾ ਮੱਖਣ, ਚਾਕਲੇਟ ਦੇ 5-6 ਟੁਕੜੇ

ਇਹ ਵੀ ਪੜ੍ਹੋ: Heath News: ਸ਼ੂਗਰ ਦੇ ਮਰੀਜ਼ ਆਲੂ ਖਾਣ ਤੋਂ ਕਿਉਂ ਕਰਦੇ ਹਨ ਪ੍ਰਹੇਜ਼?

ਬਣਾਉਣ ਦੀ ਵਿਧੀ: ਬਿਸਕੁਟਾਂ ਨੂੰ ਛੋਟੇ ਟੁਕੜਿਆਂ ਵਿਚ ਤੋੜ ਲਵੋ। ਹਲਕੇ ਸੇਕ ’ਤੇ ਫ਼ਰਾਈਪੈਨ ਵਿਚ ਨਟ੍ਰਸ ਨੂੰ ਹਲਕਾ ਭੁੰਨ ਲਉ ਅਤੇ ਫਿਰ ਬੰਦ ਕਰ ਦਿਉ। ਹੁਣ ਭੁੰਨੇ ਹੋਏ ਨਟ੍ਰਸ ਨੂੰ ਬਿਸਕੁਟ ਵਿਚ ਚੰਗੀ ਤਰ੍ਹਾਂ ਮਿਲਾਉ। ਇਕ ਹੋਰ ਕੜਾਹੀ ਵਿਚ ਚੀਨੀ, ਮੱਖਣ, ਕੋਕੋ ਪਾਊਡਰ ਅਤੇ ਪਾਣੀ ਪਾਉ, 4 ਤੋਂ 5 ਮਿੰਟ ਲਈ ਉਬਾਲੋ ਅਤੇ ਗੈਸ ਨੂੰ ਬੰਦ ਕਰੋ ਅਤੇ ਠੰਢਾ ਹੋਣ ਦਿਉ।

ਇਹ ਵੀ ਪੜ੍ਹੋ: Farming News: ਲੱਸਣ ਨੂੰ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦੈ

ਠੰਢਾ ਹੋਣ ਤੋਂ ਬਾਅਦ ਇਸ ਨੂੰ ਬਿਸਕੁਟ ਵਿਚ ਮਿਲਾਉ ਅਤੇ 30 ਮਿੰਟ ਲਈ ਫ਼ਰਿਜ ਵਿਚ ਰੱਖੋ। ਹੁਣ ਘੱਟ ਸੇਕ ਤੇ ਫ਼ਰਾਈਪੈਨ ਵਿਚ ਕਰੀਮ ਅਤੇ ਚਾਕਲੇਟ ਦੇ ਟੁਕੜਿਆਂ ਨੂੰ ਇਕ ਹੋਰ ਫ਼ਰਾਈਪੈਨ ਵਿਚ ਪਾਉ ਅਤੇ ਇਸ ਨੂੰ ਗਰਮ ਕਰੋ ਅਤੇ ਇਸ ਨੂੰ ਪੂਰੀ ਤਰ੍ਹਾਂ ਪਿਘਲਣ ਦਿਉ। ਫ਼ਰਿਜ ਵਿਚੋਂ ਕੇਕ ਨੂੰ ਕੱਢੋ ਅਤੇ ਤਿਆਰ ਚਾਕਲੇਟ ਕਰੀਮ ਨੂੰ ਕੇਕ ਦੇ ਉਪਰ ਫੈਲਾਉ। ਹੁਣ ਕੇਕ ਦੇ ਬਰਤਨ ਨੂੰ ਫੁਆਇਲ ਪੇਪਰ ਨਾਲ ਢੱਕੋ ਅਤੇ ਇਸ ਨੂੰ ਮੁੜ ਫ਼ਰਿਜ ਵਿਚ 4 ਤੋਂ 5 ਘੰਟਿਆਂ ਲਈ ਰੱਖੋ। ਤੁਹਾਡਾ ਬਿਸਕੁਟ ਕੇਕ ਬਣ ਕੇ ਤਿਆਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Make homemade biscuit cake Food Recipes news in punjabi ' stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement