Benefits of Ginger Milk: ਰੋਜ਼ਾਨਾ ਪੀਉ ‘ਅਦਰਕ ਵਾਲਾ ਦੁੱਧ’ ਸਰੀਰ ਨੂੰ ਹੋਣਗੇ ਕਈ ਫ਼ਾਇਦੇ
Published : Nov 21, 2023, 10:00 am IST
Updated : Nov 21, 2023, 10:00 am IST
SHARE ARTICLE
Amazing health benefits of Ginger Milk
Amazing health benefits of Ginger Milk

ਆਯੁਰਵੈਦਿਕ ਮਾਹਰ ਤਾਂ ਇਸ ਨੂੰ ਇਕ ਸ਼ਕਤੀਸ਼ਾਲੀ ਪਾਚਕ ਦੇ ਰੂਪ ਵਿਚ ਲੈਣ ਦੀ ਸਲਾਹ ਦਿੰਦੇ ਹਨ।

Benefits of Ginger Milk: ਅਦਰਕ ਸਾਡੀ ਰਸੋਈ ਦੇ ਜ਼ਰੂਰੀ ਮਸਾਲਿਆਂ ਵਿਚੋਂ ਇਕ ਹੈ ਜਿਸ ਦਾ ਇਸਤੇਮਾਲ ਸਿਰਫ਼ ਸਬਜ਼ੀ ਦਾ ਸਵਾਦ ਵਧਾਉਣ ਲਈ ਨਹੀਂ ਸਗੋਂ ਚਾਹ ਤੇ ਕਾੜ੍ਹੇ ਵਿਚ ਵੀ ਕਰਦੇ ਹਾਂ। ਆਯੁਰਵੈਦਿਕ ਮਾਹਰ ਤਾਂ ਇਸ ਨੂੰ ਇਕ ਸ਼ਕਤੀਸ਼ਾਲੀ ਪਾਚਕ ਦੇ ਰੂਪ ਵਿਚ ਲੈਣ ਦੀ ਸਲਾਹ ਦਿੰਦੇ ਹਨ। ਅਦਰਕ ਵਾਲਾ ਦੁੱਧ ਪੌਸ਼ਟਿਕ ਖ਼ੁਰਾਕ ਦੇ ਨਾਲ ਇਕ ਦਵਾਈ ਵੀ ਹੈ, ਜੋ ਸਰਦੀ, ਜ਼ੁਕਾਮ, ਬੁਖ਼ਾਰ, ਇਨਫ਼ੈਕਸ਼ਨ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ।

ਕਿਵੇਂ ਬਣਾਈਏ ਅਦਰਕ ਵਾਲਾ ਦੁੱਧ: ਇਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਬਾਰੀਕ ਜਿਹਾ ਕੁੱਟ ਲਵੋ ਤੇ ਇਕ ਗਲਾਸ ਦੁੱਧ ਨੂੰ ਹਲਕੇ ਸੇਕ ’ਤੇ ਕੁੱਝ ਸਮਾਂ ਉਬਾਲੋ। ਫਿਰ ਛਾਣ ਕੇ ਸ਼ਹਿਦ ਮਿਲਾ ਕੇ ਪੀਉ।

ਫ਼ਾਇਦੇ: ਅਸਥਮਾ, ਖੰਘ, ਜ਼ੁਕਾਮ, ਕਫ, ਸਾਹ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਅਦਰਕ ਵਾਲਾ ਦੁੱਧ। ਅਸਥਮਾ ਵਿਚ ਰੋਜ਼ਾਨਾ ਅਦਰਕ ਪੀਸ ਕੇ ਬਣਨ ਵਾਲੀ ਚਾਹ ਤੇ ਦੁੱਧ ਦੋਵੇਂ ਹੀ ਪੀਣਾ ਫ਼ਾਇਦੇਮੰਦ ਹੁੰਦੇ ਹਨ।

  • ਅਦਰਕ ਦਾ ਦੁੱਧ ਇਮਿਊਨ ਸਿਸਟਮ ਵਧਾਉਣ ਵਿਚ ਸਹਾਇਕ ਹੈ। ਅਦਰਕ ਦਾ ਦੁੱਧ ਕਈ ਤਰ੍ਹਾਂ ਦੇ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ ਤੇ ਰੋਗਾਂ ਵਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।
  • ਪਾਚਨ ਸ਼ਕਤੀ ਵਧਾਉਣ ਵਿਚ ਅਦਰਕ ਦਾ ਦੁੱਧ ਫ਼ਾਇਦੇਮੰਦ ਹੈ। ਐਸੀਡਿਟੀ, ਕਬਜ਼, ਪੇਟ ਦਰਦ, ਪਾਚਨ ਦੀ ਸਮੱਸਿਆ ਵਿਚ ਰੋਜ਼ਾਨਾ ਸਵੇਰੇ-ਸ਼ਾਮ ਅਦਰਕ ਦੁੱਧ ਪੀਉ।
  • ਗਠੀਏ ਤੋਂ ਪ੍ਰੇਸ਼ਾਨ ਵਿਅਕਤੀ ਲਈ ਅਦਰਕ ਵਾਲਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਦਰਕ ਵਾਲਾ ਦੁੱਧ ਸਰੀਰ ਵਿਚ ਕੈਲਸ਼ੀਅਮ ਤੇ ਪੋਟਾਸ਼ੀਅਮ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕਰ ਦਿੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।

Amazing health benefits of Ginger Milk

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement