ਮੀਂਹ ਦੇ ਮੌਸਮ 'ਚ ਬਣਾਓ ਗਰਮਾ ਗਰਮ ਮਸ਼ਰੂਮ ਟਿੱਕਾ
Published : Jul 13, 2018, 5:07 pm IST
Updated : Jul 13, 2018, 5:07 pm IST
SHARE ARTICLE
Mushroom Tikka
Mushroom Tikka

ਮੀਂਹ ਦਾ ਮੌਸਮ ਆਉਂਦੇ ਹੀ ਬਹੁਤ ਕੁੱਝ ਖਾਣ ਨੂੰ ਕਰਦਾ ਹੈ ਜਿਵੇਂ ਕਿ ਪਕੌੜੇ, ਸਮੋਸੇ, ਜਲੇਬੀ, ਆਦਿ। ਇਸ ਮੌਸਮ ਵਿਚ ਅਕਸਰ ਬਹੁਤ ਸਾਰੇ ਲੋਕਾਂ ਦਾ ਮਨ ਕੁੱਝ ਗਰਮਾਂ - ...

ਮੀਂਹ ਦਾ ਮੌਸਮ ਆਉਂਦੇ ਹੀ ਬਹੁਤ ਕੁੱਝ ਖਾਣ ਨੂੰ ਕਰਦਾ ਹੈ ਜਿਵੇਂ ਕਿ ਪਕੌੜੇ, ਸਮੋਸੇ, ਜਲੇਬੀ, ਆਦਿ। ਇਸ ਮੌਸਮ ਵਿਚ ਅਕਸਰ ਬਹੁਤ ਸਾਰੇ ਲੋਕਾਂ ਦਾ ਮਨ ਕੁੱਝ ਗਰਮਾਂ - ਗਰਮ ਖਾਣ ਦਾ ਕਰਦਾ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਸਨੈਕਸ ਵਿਚ ਮਸ਼ਰੂਮ ਟਿੱਕਾ  ਬਣਾਉਣ ਦੀ ਰੈਸਿਪੀ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਇਹ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ, ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਢੰਗ।

Mashroom TikkaMashroom Tikka

ਸੱਮਗਰੀ - ਦਹੀ-130 ਗ੍ਰਾਮ,ਵੇਸਣ-2 ਛੋਟੇ ਚੱਮਚ, ਹਲਦੀ- 1/4 ਛੋਟਾ ਚੱਮਚ, ਲਾਲ ਮਿਰਚ ਪਾਊਡਰ- 1 ਛਾੇਟਾ ਚੱਮਚ, ਧਨਿਆ ਪਾਊਡਰ- 1/2 ਛੋਟਾ ਚੱਮਚ, ਜੀਰਾ- 1/4 ਛੋਟਾ ਚੱਮਚ , ਗਰਮ ਮਸਾਲਾ - 1/2 ਛੋਟਾ ਚੱਮਚ, ਅਜਵਾਇਨ - 1/4 ਛੋਟਾ ਚੱਮਚ,ਮੇਥੀ - 1/2 ਛੋਟਾ ਚੱਮਚ, ਅਦਰਕ - ਲਸਣ ਦਾ ਪੇਸਟ - 1/2 ਛੋਟਾ ਚੱਮਚ, ਨੀਂਬੂ ਦਾ ਰਸ - 2 ਵੱਡੇ ਚੱਮਚ, ਤੇਲ - 2 ਛੋਟੇ ਚੱਮਚ, ਲੂਣ - 1/2 ਛੋਟਾ ਚੱਮਚ, ਸ਼ਿਮਲਾ ਮਿਰਚ - 120 ਗ੍ਰਾਮ, ਪਿਆਜ -  65 ਗ੍ਰਾਮ, ਮਸ਼ਰੂਮ - 200 ਗ੍ਰਾਮ, ਨੀਂਬੂ ਦਾ ਰਸ - ਗਾਰਨਿਸ਼ਿੰਗ ਦੇ ਲਈ, ਚਾਟ ਮਸਾਲਾ।

Mashroom TikkaMashroom Tikka

ਢੰਗ - ਮਸ਼ਰੂਮ ਟਿੱਕਾ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਵੱਡੇ ਭਾਂਡੇ 'ਚ 130 ਗ੍ਰਾਮ ਦਹੀ ਲੈ ਲਓ। ਹੁਣ ਇਸ ਵਿਚ 2 ਛੋਟੇ ਚੱਮਚ ਵੇਸਣ, 1/4 ਛੋਟਾ ਚੱਮਚ ਹਲਦੀ, 1 ਛੋਟਾ ਚੱਮਚ ਲਾਲ ਮਿਰਚ ਪਾਊਡਰ, 1/2 ਛੋਟਾ ਚੱਮਚ ਧਨਿਆ ਪਾਊਡਰ, 1/4 ਛੋਟਾ ਚੱਮਚ ਜੀਰਾ, 1/2 ਛੋਟਾ ਚੱਮਚ ਗਰਮ ਮਸਾਲਾ, 1/4 ਛੋਟਾ ਚੱਮਚ ਅਜਵਾਇਨ, 1/2 ਛੋਟਾ ਚੱਮਚ ਮੇਥੀ, 1/2 ਛੋਟਾ ਚੱਮਚ ਅਦਰਕ - ਲਸਣ ਦਾ ਪੇਸਟ, 2 ਵੱਡੇ ਚੱਮਚ ਨੀਂਬੂ ਦਾ ਰਸ, 2 ਛੋਟੇ ਚੱਮਚ ਤੇਲ, 1/2 ਛੋਟਾ ਚੱਮਚ ਲੂਣ ਪਾ ਕੇ ਚੰਗੇ ਤਰ੍ਹਾਂ ਨਾਲ ਮਿਲਾਓ। 

Mashroom TikkaMashroom Tikka

ਹੁਣ ਇਸ ਵਿਚ 120 ਗ੍ਰਾਮ ਕਟੀ ਹੋਈ ਸ਼ਿਮਲਾ ਮਿਰਚ, 65 ਗ੍ਰਾਮ ਕਟਿਆ ਹੋਇਆ ਪਿਆਜ ਅਤੇ 200 ਗ੍ਰਾਮ ਕਟੇ ਹੋਏ ਮਸ਼ਰੂਮ ਪਾ ਕੇ ਚੰਗੇ ਤ੍ਰਾਂ ਨਾਲ ਮਿਕਸ ਕਰੋ, ਹੁਣ ਇਸ ਨੂੰ ਅੱਧੇ ਘੰਟੇ ਲਈ ਫਰਿਜ ਵਿਚ ਠੰਡਾ ਹੋਣ ਲਈ ਰੱਖ ਦਿਓ। ਅੱਧੇ ਘੰਟੇ  ਤੋਂ ਬਾਅਦ ਇਸ ਨੂੰ ਫਰਿਜ ਤੋਂ ਕੱਢ ਲਓ ਅਤੇ ਹੁਣ ਸ਼ਿਮਲਾ ਮਿਰਚ, ਪਿਆਜ ਅਤੇ ਮਸ਼ਰੂਮ ਕੱਟ ਕੇ ਸੀਖ ਵਿੱਚ ਪਾਓ। 

Mashroom TikkaMashroom Tikka

ਹੁਣ ਇਕ ਗ੍ਰਿਲ ਪੈਨ ਗੈਸ 'ਤੇ ਰੱਖੋ ਅਤੇ ਗਰਮ ਕਰੋ, ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਤੇਲ ਪਾਓ ਅਤੇ ਇਸ ਵਿਚ ਸੀਖ ਨੂੰ ਰੱਖ ਕੇ ਚਾਰੇ ਪਾਸਿਓਂ ਗੋਲਡਨ ਹੋਣ ਤੱਕ ਪਕਾਓ। ਜਦੋਂ ਇਹ ਗੋਲਡਨ ਹੋ ਜਾਵੇ ਤਾਂ ਗੈਸ ਤੋਂ ਉਤਾਰ ਕੇ ਨੀਂਬੂ ਦੇ ਰਸ ਦੇ ਨਾਲ ਗਾਰਨਿਸ਼ ਕਰੋ। ਲਓ ਤੁਹਾਡਾ ਮਸ਼ਰੂਮ ਟਿੱਕਾ ਤਿਆਰ ਹੈ। ਇਸ ਨੂੰ ਗਰਮਾ - ਗਰਮ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement