ਮਿਕਸ ਮੇਵਿਆਂ ਦੀ ਆਈਸ ਕਰੀਮ
Published : Oct 13, 2018, 5:14 pm IST
Updated : Oct 13, 2018, 5:14 pm IST
SHARE ARTICLE
Ice cream
Ice cream

ਪਹਿਲਾਂ ਇਕ ਵੱਡੀ ਕਹਾੜੀ ਵਿਚ ਦੁੱਧ ਪਾ ਕੇ ਅੱਗ 'ਤੇ ਰੱਖ ਕੇ ਉਬਾਲ ਲਉ। ਜਦੋਂ ਦੁੱਧ ਉਬਲਣ ਲੱਗੇ ਤਾਂ ਉਸ ਵਿਚ ਖੋਆ ਪਾ ਦਿਉ। ...

ਸਮੱਗਰੀ: ਦੁੱਧ 1 ਲੀਟਰ, ਤਾਜ਼ਾ ਕਰੀਮ 400 ਮਿ.ਲੀ., ਛੋਟੀ ਇਲੈਚੀ 15, ਪਿਸਤਾ ਕਟਿਆ ਹੋਇਆ 2 ਵੱਡੇ ਚਮਚ, ਚਿਰੋਂਜੀ 2 ਵੱਡੇ ਚਮਚ, ਖੋਆ 200 ਗ੍ਰਾਮ, ਖੰਡ 400 ਗ੍ਰਾਮ, ਬਦਾਮ ਕੱਟੇ ਹੋਏ 2 ਵੱਡੇ ਚਮਚ, ਖਰਬੂਜ਼ੇ ਦੇ ਬੀਜ 2 ਛੋਟੇ ਚਮਚ

Ice creamIce cream

ਵਿਧੀ: ਪਹਿਲਾਂ ਇਕ ਵੱਡੀ ਕਹਾੜੀ ਵਿਚ ਦੁੱਧ ਪਾ ਕੇ ਅੱਗ 'ਤੇ ਰੱਖ ਕੇ ਉਬਾਲ ਲਉ। ਜਦੋਂ ਦੁੱਧ ਉਬਲਣ ਲੱਗੇ ਤਾਂ ਉਸ ਵਿਚ ਖੋਆ ਪਾ ਦਿਉ। ਇਹ ਧਿਆਨ ਰੱਖੋ ਕਿ ਖੋਆ ਬਰੀਕ ਹੋਵੇ। ਫਿਰ ਇਸ ਨੂੰ ਕੜਛੀ ਨਾਲ ਉਦੋਂ ਤਕ ਹਿਲਾਉਂਦੇ ਰਹੋ ਜਦੋਂ ਤਕ ਦੁੱਧ ਅਤੇ ਖੋਆ ਇਕ ਨਾ ਹੋ ਜਾਏ। ਉਬਲਦੇ ਹੋਏ ਦੁੱਧ ਵਿਚ ਖੰਡ ਪਾ ਕੇ ਇਸ ਨੂੰ ਕੜਛੀ ਨਾਲ ਹਿਲਾਉਂਦੇ ਹੋਏ ਪੰਜ ਮਿੰਟ ਤਕ ਹਲਕੀ ਅੱਗ 'ਤੇ ਪਕਾਉ।

Ice creamIce cream

ਦੁੱਧ ਦੇ ਮਿਸ਼ਰਣ ਨੂੰ ਅੱਗ ਤੋਂ ਲਾਹ ਕੇ ਰੱਖ ਲਉ। ਠੰਢਾ ਹੋ ਜਾਣ 'ਤੇ ਇਸ ਵਿਚ ਕਰੀਮ ਅਤੇ ਛੋਟੀ ਇਲੈਚੀ ਪਾ ਕੇ ਮਿਲਾਉ। ਇਸ ਨੂੰ ਫ਼ਰਿੱਜ ਵਿਚ ਰੱਖ ਕੇ ਕਾਫ਼ੀ ਠੰਢਾ ਕਰ ਲਉ। ਬਰਫ਼ ਜੰਮਣ 'ਤੇ ਟ੍ਰੇਅ ਵਿਚ ਇਕ ਪਤਲੀ ਤਹਿ ਮਿਲੇ ਜੁਲੇ ਮੇਵਿਆਂ ਅਤੇ ਖਰਬੂਜ਼ੇ ਦੇ ਬੀਜਾਂ ਦੀ ਲਗਾ ਕੇ ਟ੍ਰੇਅ ਨੂੰ ਅੱਧਾ ਭਰ ਕੇ ਬਾਕੀ ਮਿਸ਼ਰਣ ਉਪਰ ਪਾ ਕੇ ਬਚੇ ਹੋਏ ਮੇਵੇ ਪਾ ਦਿਉ। ਆਈਸ ਕਰੀਮ ਦੀ ਟ੍ਰੇਅ ਨੂੰ ਫ਼ਰਿੱਜ ਵਿਚ ਰੱਖ ਕੇ ਚੰਗੀ ਤਰ੍ਹਾਂ ਜਮਾ ਲਉ ਅਤੇ ਫਿਰ ਠੰਢੀ-ਠੰਢੀ ਖਾਉ। ਡਾ. ਲਵਲੀਨ ਚੌਹਾਨ, ਐਮ.ਐਸ.ਸੀ. ਫ਼ੂਡ ਐਂਡ ਨਿਊਟ੍ਰੀਸ਼ਨ, ਐਮ.ਐੱਡ., ਐਮ.ਫ਼ਿਲ, ਪੀਐਚ.ਡੀ.।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement