Homemade Hot Dogs Recipe: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਹੌਟ ਡੌਗ
Published : Mar 10, 2024, 8:56 am IST
Updated : Mar 10, 2024, 8:56 am IST
SHARE ARTICLE
Homemade Hot Dogs Recipe
Homemade Hot Dogs Recipe

ਹਾਟ ਡੌਗ ਬਣਾਉਣ ਲਈ ਸੱਭ ਤੋਂ ਪਹਿਲਾਂ ਇਸ ਲਈ ਗਾਜਰ, ਗੋਭੀ, ਸ਼ਿਮਲਾ ਮਿਰਚ, ਫ਼ਰੈਂਚ ਬੀਨਜ਼ ਲੈ ਕੇ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ

Homemade Hot Dogs Recipe: ਸਮੱਗਰੀ: ਹੌਟ ਡੌਗ - 2, ਮਿਕਸ ਸਬਜ਼ੀਆਂ-1 ਕੱਪ, ਉਬਾਲੇ ਹੋਏ ਆਲੂ -1, ਪਨੀਰ ਪੀਸਿਆ ਹੋਇਆ-1 ਕੱਪ, ਟਮਾਟਰ ਕਟਿਆ ਹੋਇਆ-1, ਪਿਆਜ਼-1, ਪਨੀਰ ਦੇ ਟੁਕੜੇ-2, ਲੱਸਣ ਦਾ ਪੇਸਟ, ਟਮਾਟਰ ਦੀ ਚਟਣੀ, ਮੱਖਣ - 2 ਚਮਚ, ਲੂਣ

ਬਣਾਉਣ ਦੀ ਵਿਧੀ: ਹਾਟ ਡੌਗ ਬਣਾਉਣ ਲਈ ਸੱਭ ਤੋਂ ਪਹਿਲਾਂ ਇਸ ਲਈ ਗਾਜਰ, ਗੋਭੀ, ਸ਼ਿਮਲਾ ਮਿਰਚ, ਫ਼ਰੈਂਚ ਬੀਨਜ਼ ਲੈ ਕੇ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ। ਇਨ੍ਹਾਂ ਦੀ ਮਾਤਰਾ ਅਜਿਹੀ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਸਾਰਿਆਂ ਨੂੰ ਮਿਲਾਉਣ ਤੋਂ ਬਾਅਦ 1 ਕੱਪ ਹੋਵੇ। ਹੁਣ ਇਕ ਫ਼ਰਾਈਪੈਨ ਵਿਚ ਮੱਖਣ ਪਾ ਕੇ ਘੱਟ ਅੱਗ ’ਤੇ ਗਰਮ ਕਰੋ। ਜਦੋਂ ਮੱਖਣ ਪਿਘਲ ਜਾਵੇ, ਬਾਰੀਕ ਕੱਟੇ ਹੋਏ ਪਿਆਜ਼, ਬਾਰੀਕ ਕੱਟੇ ਹੋਏ ਟਮਾਟਰ ਪਾਉ ਅਤੇ ਫ਼ਰਾਈ ਕਰੋ।

ਜਦੋਂ ਪਿਆਜ਼ ਦਾ ਰੰਗ ਹਲਕਾ ਸੁਨਹਿਰੀ ਹੋ ਜਾਵੇ ਤਾਂ ਇਸ ਵਿਚ ਉਬਲੇ ਹੋਏ ਆਲੂ, ਕੱਟੀਆਂ ਹੋਈਆਂ ਮਿਕਸਡ ਸਬਜ਼ੀਆਂ ਅਤੇ ਇਟਾਲੀਅਨ ਜੜ੍ਹੀ ਬੂਟੀਆਂ ਪਾਉ, ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ ਕੁੱਝ ਦੇਰ ਪਕਣ ਦਿਉ। 2-3 ਮਿੰਟ ਪਕਾਉਣ ਤੋਂ ਬਾਅਦ, ਸਟਫਿੰਗ ਵਿਚ ਟਮਾਟਰ ਦੀ ਚਟਣੀ ਪਾਉ ਅਤੇ ਮਿਕਸ ਕਰੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਉ ਅਤੇ ਸਟਫ਼ਿੰਗ ਨੂੰ ਠੰਢਾ ਹੋਣ ਦਿਉ। ਮਸਾਲਾ ਠੰਢਾ ਹੋਣ ਤੋਂ ਬਾਅਦ ਇਸ ਵਿਚ ਪੀਸਿਆ ਹੋਇਆ ਪਨੀਰ ਪਾਉ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਇਕ ਪਾਸੇ ਰੱਖ ਦਿਉ।

ਹੁਣ ਹਾਟ ਡੌਗ ਲਵੋ ਅਤੇ ਉਨ੍ਹਾਂ ਨੂੰ ਅੱਧਾ ਕੱਟ ਲਵੋ। ਇਸ ਤੋਂ ਬਾਅਦ ਬੰਦ ਦੇ ਇਕ ਪਾਸੇ ਮੱਖਣ ਨੂੰ ਚੰਗੀ ਤਰ੍ਹਾਂ ਲਗਾਉ। ਇਸ ਤੋਂ ਬਾਅਦ ਇਸ ਵਿਚ ਤਿਆਰ ਸਮੱਗਰੀ ਭਰ ਲਵੋ ਅਤੇ ਪਨੀਰ ਦੇ ਟੁਕੜੇ ਰੱਖ ਦਿਉ। ਹੁਣ ਤਿਆਰ ਕੀਤੀ ਸਮੱਗਰੀ ਨੂੰ ਹਾਟ ਡੌਗ ਦੇ ਦੂਜੇ ਪਾਸੇ ਨਾਲ ਢੱਕ ਦਿਉ। ਹੁਣ ਇਕ ਫ਼ਰਾਈਪੈਨ ਵਿਚ ਥੋੜ੍ਹਾ ਜਿਹਾ ਮੱਖਣ ਗਰਮ ਕਰੋ। ਇਸ ’ਤੇ ਤਿਆਰ ਹਾਟ ਡੌਗ ਨੂੰ 3-4 ਮਿੰਟ ਲਈ ਸੇਕ ਲਵੋ। ਤੁਹਾਡਾ ਹਾਟ ਡੌਗ ਬਣ ਕੇ ਤਿਆਰ ਹੈ। ਹੁਣ ਇਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਖਵਾਉ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement