Health News : ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਧਨੀਏ ਦਾ ਜੂਸ

By : GAGANDEEP

Published : May 8, 2024, 6:51 am IST
Updated : May 8, 2024, 8:08 am IST
SHARE ARTICLE
Coriander juice is very beneficial for health News
Coriander juice is very beneficial for health News

Health News : ਇਸ ਦਾ ਸੇਵਨ ਕਿਡਨੀ ਨੂੰ ਖ਼ਰਾਬ ਹੋਣ ਤੇ ਇਨਫ਼ੈਕਸ਼ਨ ਤੋਂ ਵੀ ਬਚਾਉਂਦਾ ਹੈ।

Coriander juice is very beneficial for health News : ਧਨੀਏ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਧਨੀਏ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ ਦਸਾਂਗੇ: ਧਨੀਏ ਦਾ ਜੂਸ ਬਣਾਉਣ ਲਈ ਧਨੀਆ ਲਵੋ, 2 ਗਾਜਰਾਂ ਛਿਲੀਆਂ ਹੋਈਆਂ, 1 ਚੁਕੰਦਰ ਛਿੱਲੀ ਹੋਈ, 1 ਖੀਰਾ ਛਿਲਿਆ ਹੋਇਆ, 1 ਚਮਚ ਨਿੰਬੂ ਦਾ ਰਸ ਅਤੇ ਬਰਫ਼ ਨੂੰ ਮਿਕਸ ਕਰ ਕੇ ਜੂਸਰ ਵਿਚ ਪਾ ਲਉ। ਹੁਣ ਇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਗਲਾਸ ਵਿਚ ਪਾ ਕੇ ਮਿਕਸ ਕਰੋ। ਹੁਣ ਤੁਰਤ ਇਸ ਦਾ ਸੇਵਨ ਕਰੋ। ਇਸ ਜੂਸ ਦਾ ਸੇਵਨ ਦਿਲ ਨੂੰ ਤੰਦਰੁਸਤ ਅਤੇ ਤੁਹਾਨੂੰ ਰੋਗਾਂ ਤੋਂ ਦੂਰ ਰਖਦਾ ਹੈ।

ਇਹ ਵੀ ਪੜ੍ਹੋ: Health News: ਦਿਲ ਦੀਆਂ ਬੀਮਾਰੀਆਂ ਤੋਂ ਬਚਣਾ ਹੈ ਤਾਂ ਵਰਤੋ ਸਰ੍ਹੋਂ ਦਾ ਤੇਲ

ਇਸ ਦਾ ਸੇਵਨ ਕਿਡਨੀ ਨੂੰ ਖ਼ਰਾਬ ਹੋਣ ਤੇ ਇਨਫ਼ੈਕਸ਼ਨ ਤੋਂ ਵੀ ਬਚਾਉਂਦਾ ਹੈ। ਇਸ ਨਾਲ ਕਿਡਨੀ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਂਦੇ ਹਨ ਅਤੇ ਖ਼ੂਨ ਸਾਫ਼ ਹੁੰਦਾ ਹੈ। ਇਸ ਨਾਲ ਤੁਸੀਂ ਕਿਡਨੀ ਫ਼ੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਤੋਂ ਵੀ ਬਚ ਸਕਦੇ ਹੋ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (08 ਮਈ 2024)

ਸਰੀਰ ਦੇ ਕੁੱਝ ਹਿੱਸਿਆਂ ਵਿਚ ਜਲਣ ਅਤੇ ਸੋਜ ਦੀ ਸਮੱਸਿਆ ਹੋਣ ਉਤੇ ਇਸ ਦਾ ਸੇਵਨ ਕਰੋ। ਇਹ ਸਰੀਰ ਦੀ ਸੋਜ ਅਤੇ ਜਲਣ ਨੂੰ ਅਸਾਨੀ ਨਾਲ ਘੱਟ ਕਰਦਾ ਹੈ। ਇਹ ਤੇਲ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜ਼ਿੰਕ, ਵਿਟਾਮਿਨ ਅਤੇ ਐਮੀਨੋ ਐਸਿਡ ਦੇ ਗੁਣਾਂ ਨਾਲ ਭਰਪੂਰ ਇਸ ਜੂਸ ਦਾ ਸੇਵਨ ਛਾਈਆਂ, ਝੁਰੜੀਆਂ ਅਤੇ ਢਲਦੀ ਉਮਰ ਦੇ ਨਿਸ਼ਾਨਾਂ ਨੂੰ ਰੋਕਣ ਵਿਚ ਵੀ ਮਦਦ ਕਰਦਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Coriander juice is very beneficial for health News , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement