ਗਰਮੀਆਂ ਵਿਚ Try ਕਰੋ Mango Falooda ਦੀ ਇਹ ਸਪੈਸ਼ਲ ਰੈਸਿਪੀ
Published : Jul 6, 2021, 2:36 pm IST
Updated : Jul 6, 2021, 2:36 pm IST
SHARE ARTICLE
Mango Falooda
Mango Falooda

ਗਰਮੀ ਦੇ ਮੌਸਮ ਵਿਚ ਅੰਬ ਤੋਂ ਬਣੀ ਹਰ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀ ਹੈ।

ਚੰਡੀਗੜ੍ਹ: ਗਰਮੀ ਦੇ ਮੌਸਮ ਵਿਚ ਅੰਬ ਤੋਂ ਬਣੀ ਹਰ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀ ਹੈ। ਅੰਬ ਦਾ ਫਾਲੂਦਾ (Mango Falooda) ਇਕ ਅਜਿਹਾ ਪਕਵਾਨ ਹੈ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਦਾ ਮਨਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮੈਂਗੋ ਫਾਲੂਦਾ ਦੀ ਆਸਾਨ ਰੈਸਿਪੀ (Mango Falooda Recipe)। ਆਓ ਜਾਣਦੇ ਹਾਂ-

Mango FaloodaMango Falooda

ਸਮੱਗਰੀ

  • ਤੁਲਸੀ ਦੇ ਬੀਜ- 2 ਚੱਮਚ
  • ਪਾਣੀ- 500 ਮਿ.ਲੀ.
  • ਅੰਬ ਦਾ ਸ਼ਰਬਤ (Mango Syrup) - 1 / 3 ਕੱਪ
  • ਜੈਲੇਟਿਨ (Gelatin)- 2 ਚੱਮਚ
  • ਕੱਟਿਆ ਹੋਇਆ ਅੰਬ- 100 ਗ੍ਰਾਮ
  • ਮੈਂਗੋ ਜੈਲੀ- 80 ਗ੍ਰਾਮ
  • ਦੁੱਧ- 500 ਮਿ.ਲੀ.
  • ਫਾਲੂਦਾ ਸੇਵੀਆਂ- 50 ਗ੍ਰਾਮ
  • ਗਾਰਨਿਸ਼ ਕਰਨ ਲਈ ਬਦਾਮ ਅਤੇ ਪਿਸਤਾ

Mango FaloodaMango Falooda

ਵਿਧੀ:

  • ਇਕ ਕੜਾਹੀ ਲਓ। ਇਸ ਵਿਚ ਪਾਣੀ, ਅੰਬ ਦਾ ਸ਼ਰਬਤ ਅਤੇ ਜੈਲੇਟਿਨ ਪਾਓ ਅਤੇ ਪਕਾਓ।
  • ਇਕ ਵਾਰ ਜੈਲੀ ਪੱਕ ਜਾਣ ’ਤੇ ਇਸ ਨੂੰ ਕਟੋਰੇ ਵਿਚ ਪਾਓ ਅਤੇ 1 ਘੰਟੇ ਲਈ ਫਰਿੱਜ ਵਿਚ ਰੱਖੋ।
  • ਹੁਣ ਇਕ ਗਿਲਾਸ ਲਓ ਅਤੇ ਤੁਲਸੀ ਦੇ ਬੀਜ ਪਾਓ। ਗਿਲਾਸ ਵਿਚ ਪਾਣੀ ਪਾਓ ਅਤੇ 1 ਘੰਟੇ ਲਈ ਭਿਓ ਦਿਓ।
  • ਹੁਣ ਅੰਬ ਨੂੰ ਛੋਟੇ ਟੁਕੜਿਆਂ ਵਿਚ ਕੱਟੋ ਅਤੇ ਮੈਂਗੋ ਪਿਊਰੀ ਬਣਾਓ।
  • ਇਕ ਗਲਾਸ ਲਓ, ਇਸ ਵਿਚ ਪਹਿਲਾਂ ਮੈਂਗੋ ਪਿਊਰੀ ਪਾਓ ਤੇ ਫਿਰ ਤੁਲਸੀ ਦੇ ਬੀਜ ਪਾਓ। ਹੁਣ ਇਸ ਵਿਚ ਫਾਲੂਦਾ ਸੇਵੀਆਂ ਅਤੇ ਮੈਂਗੋ ਜੈਲੀ ਵੀ ਪਾਓ।
  • ਗਲਾਸ ਵਿਚ ਦੁੱਧ ਪਾਓ ਅਤੇ ਉੱਪਰ ਆਈਸ ਕਰੀਮ ਪਾਓ।
  • ਕੱਟੇ ਹੋਏ ਬਦਾਮ ਅਤੇ ਪਿਸਤੇ ਨਾਲ ਗਾਰਨਿਸ਼ ਕਰੋ।
  • ਮੈਂਗੋ ਫਾਲੂਦਾ ਬਣ ਕੇ ਤਿਆਰ ਹੈ, ਇਸ ਨੂੰ ਠੰਢਾ-ਠੰਢਾ ਸਰਵ ਕਰੋ।

ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement