ਇਸ ਤਰੀਕੇ ਨਾਲ ਬਣਾਉ ਭਰਵਾ ਕਰੇਲਾ ਮੱਖਣੀ 
Published : Jun 6, 2018, 11:40 am IST
Updated : Jun 6, 2018, 11:40 am IST
SHARE ARTICLE
bharwa karela
bharwa karela

ਭਰਵਾ ਕਰੇਲਾ ਮੱਖਣੀ ਇਕ ਸਵਾਦਿਸ਼ਟ ਸਬਜ਼ੀ ਹੈ ਜੋ ਤੁਸੀਂ ਆਪਣੇ ਲੰਚ ਜਾਂ ਡਿਨਰ ਦੇ ਖਾਣੇ ਲਈ ਬਣਾ ਸਕਦੇ ਹੋ। ਇਸ ਸਬਜ਼ੀ ਵੱਡਿਆ.....

ਭਰਵਾ ਕਰੇਲਾ ਮੱਖਣੀ ਇਕ ਸਵਾਦਿਸ਼ਟ ਸਬਜ਼ੀ ਹੈ ਜੋ ਤੁਸੀਂ ਆਪਣੇ ਲੰਚ ਜਾਂ ਡਿਨਰ ਦੇ ਖਾਣੇ ਲਈ ਬਣਾ ਸਕਦੇ ਹੋ। ਇਹ ਸਬਜ਼ੀ ਵੱਡਿਆ ਦੇ ਨਾਲ ਨਾਲ ਬੱਚਿਆਂ ਨੂੰ ਵੀ ਪੰਸਦ ਆਵੇਗੀ। 
ਸਮੱਗਰੀ - ਚਾਰ ਕਰੇਲੇ, ਇਕ ਕਪ ਪਨੀਰ ਕਦੂਕਸ ਕੀਤਾ ਹੋਇਆ , ਅੱਧਾ ਕਪ ਆਲੂ ਉਬਲਿ਼ਆ ਹੋਇਆ, ਇਕ ਚਮਚ ਕਾਲੀ ਮਿਰਚ ਪਾਊਡਰ, ਇਕ ਚਮਚ ਧਨੀਆ ਪੱਤੀ ਬਰੀਕ ਕਟੀ ਹੋਈ, ਲੂਣ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ, ਗਰੇਵੀ ਲਈ ਇਕ ਕਪ ਪਿਆਜ ਬਰੀਕ ਕਟਿਆ ਹੋਇਆ, ਇਕ ਕਪ ਟੋਮੈਟੋ ਪਿਊਰੀ, ਇਕ ਵਡਾ ਚਮਚ ਅਦਰਕ -ਲਸਣ ਦਾ ਪੇਸਟ, ਇਕ ਛੋਟਾ ਚਮਚ ਲਾਲ ਮਿਰਚ ਪਾਊਡਰ, ਇਕ ਛੋਟਾ ਚਮਚ ਧਨੀਆ ਪਾਊਡਰ, ਇਕ ਛੋਟਾ ਚਮਚ ਗਰਮ ਮਸਾਲਾ ਪਾਊਡਰ, ਦੋ ਛੋਟੇ ਚਮਚ ਕਰੀਮ, ਇਕ ਕਪ ਪਾਣੀ, ਲੂਣ ਸਵਾਦ ਅਨੁਸਾਰ 

bharwa karela makhnibharwa karela makhniਢੰਗ - ਭਰਵਾਂ ਕਰੇਲਾ ਮੱਖਣੀ ਬਣਾਉਣ ਲਈ ਸਭ ਤੋਂ ਪਹਿਲਾਂ ਕਰੇਲੇ ਨੂੰ ਧੋ ਕੇ ਉਸਦਾ ਛਿਲਕਾ ਉਤਾਰ ਲਉ। ਹੁਣ ਕਰੇਲੇ ਦੇ ਬੀਜਾਂ ਵਿਚ ਇਕ ਚੀਰਾ ਦੇ ਕੇ ਕਰੇਲੇ ਦਾ ਗੁਦਾ ਅਤੇ ਬੀਜ ਕੱਢ ਦਿਉ। ਇਕ ਪੈਨ ਵਿਚ ਪਾਣੀ ਪਾ ਕੇ ਕਰੇਲੇ ਨੂੰ 10 ਮਿੰਟ ਤਕ ਉਬਾਲੋ। ਜਦੋਂ ਕਰੇਲੇ ਉਬਲ ਜਾਣ ਤਾਂ  ਗੈਸ ਬੰਦ ਕਰ ਕੇ ਇਸ ਨੂੰ ਇਕ ਪਲੇਟ ਵਿਚ ਕਢ ਕੇ ਰੱਖ ਦਿਉ। ਹੁਣ ਕਰੇਲੇ  ਬਣਾਉਣ ਲਈ ਇਕ ਕਟੋਰੇ ਵਿਚ ਪਨੀਰ, ਆਲੂ, ਲੂਣ, ਕਾਲੀ ਮਿਰਚ ਪਾਊਡਰ, ਧਨੀਆ ਪੱਤੀ ਚੰਗੀ ਤਰਾਂ ਨਾਲ ਮਿਲਾ ਲਉ। ਹੁਣ ਕਰੇਲੇ ਵਿਚ ਮਿਸ਼ਰਣ ਨੂੰ ਚੰਗੀ ਤਰਾਂ ਭਰ ਦਿਉ।  ਇਕ ਪੈਨ ਵਿਚ ਤੇਲ ਪਾ ਕੇ ਗਰਮ ਕਰੋ। ਤੇਲ ਦੇ ਗਰਮ ਹੁੰਦੇ ਹੀ ਕਰੇਲੇ ਨੂੰ ਪੈਨ ਵਿਚ ਪਾ ਕੇ ਹਲਕਾ ਭੂਰਾ ਹੋਣ ਦਿਉ।  

krelakrelaਜਦੋਂ ਕਰੇਲੇ ਪਕ ਜਾਣ ਤਾਂ ਇਸ ਨੂੰ ਕੱਢ ਕੇ ਇਕ ਪਲੇਟ ਵਿਚ ਰੱਖ ਲਉ। ਗਰੇਵੀ ਲਈ ਉਸੇ ਪੈਨ ਵਿਚ ਦੋ ਚਮਚ ਤੇਲ ਪਾ ਕੇ ਗਰਮ ਕਰੋ। ਤੇਲ ਦੇ ਗਰਮ ਹੁੰਦੇ ਹੀ ਪਿਆਜ,ਅਦਰਕ, ਲਸਣ ਦਾ ਪੇਸਟ ਪਾ ਕੇ ਭੁੰਨੋ। ਹੁਣ ਟੋਮੈਟੋ ਪਿਊਰੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ  ਭੁੰਨੋ। ਜਦੋਂ ਸਾਰੇ ਮਸਾਲੇ ਪਕ ਜਾਂ ਜਾਣ ਤਾਂ ਕਰੀਮ, ਲੂਣ ਅਤੇ ਪਾਣੀ ਪਾ ਕੇ ਲਗਭਗ 10 ਮਿੰਟ ਤੱਕ ਪਕਾਓ। ਹੁਣ ਇਸ ਵਿਚ ਕਰੇਲੇ  ਪਾ ਕੇ ਇਸ  ਨੂੰ  ਉਬਾਲ ਆਉਣ ਤੱਕ ਪਕਾਉ। ਉਬਾਲ ਆਉਣ ਤੋਂ  ਬਾਅਦ ਬੰਦ ਕਰ ਦਿਓ। ਤਿਆਰ ਹੈ ਭਰਵਾਂ ਕਰੇਲਾ ਮਖਣੀ , ਇਸ ਨੂੰ ਚਾਵਲ ਜਾਂ ਰੋਟੀ  ਦੇ ਨਾਲ ਗਰਮਾ ਗਰਮ ਖਾਓ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement