ਸਿਹਤ ਲਈ ਲਾਭਕਾਰੀ ਹੈ ਕਸ਼ਮੀਰੀ ਗੁਲਾਬੀ ਚਾਹ
Published : Feb 1, 2021, 4:09 pm IST
Updated : Feb 1, 2021, 4:09 pm IST
SHARE ARTICLE
Kashmiri pink tea
Kashmiri pink tea

ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਦੇ ਹਨ ਫ਼ਾਇਦੇ

ਮੁਹਾਲੀ: ਗੁਲਾਬੀ ਕਸ਼ਮੀਰੀ ਚਾਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੁਲਾਬੀ ਕਸ਼ਮੀਰੀ ਚਾਹ ਬਣਾਉਣ ਅਤੇ ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ: ਸਮੱਗਰੀ: ਗ੍ਰੀਨ ਟੀ 2 ਚਮਚੇ (ਵੱਡੀਆਂ ਪੱਤੀਆਂ), ਪਾਣੀ 2 ਕੱਪ, ਦੁੱਧ 2 ਕੱਪ, ਬੇਕਿੰਗ ਸੋਡਾ 1/3 ਚਮਚੇ, ਲੂਣ 1/2 ਚਮਚਾ

Kashmiri pink tea Kashmiri pink tea

ਬਣਾਉਣ ਦਾ ਤਰੀਕਾ: ਚਾਹ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ ਵਿਚ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਉਸ ਵਿਚ ਝੱਗ ਨਾ ਆ ਜਾਵੇ। ਹੁਣ ਇਸ ਵਿਚ ਬੇਕਿੰਗ ਸੋਡਾ ਪਾ ਕੇ ਦਸ ਸਕਿੰਟ ਤਕ ਹਿਲਾਉ। ਚਾਹ ਵਿਚ ਉਬਾਲ ਆਉਣ ਤੇ ਇਸ ਵਿਚ ਇਕ ਕੱਪ ਪਾਣੀ ਅਤੇ ਇਲਾਇਚੀ ਪਾਉ। ਹੁਣ ਚਾਹ ਨੂੰ ਗੁਲਾਬੀ ਹੋਣ ਤਕ ਉਬਾਲੋ। ਫਿਰ ਇਸ ਵਿਚ ਦੁੱਧ ਪਾ ਕੇ ਝੱਗ ਬਣਨ ਤਕ ਚੰਗੀ ਤਰ੍ਹਾਂ ਹਿਲਾਉ। ਹੁਣ ਇਸ ਵਿਚ ਸਵਾਦ ਅਨੁਸਾਰ ਲੂਣ ਪਾਉ। ਤੁਹਾਡੀ ਗੁਲਾਬੀ ਕਸ਼ਮੀਰੀ ਚਾਹ ਬਣ ਕੇ ਤਿਆਰ ਹੈ।

Kashmiri pink tea Kashmiri pink tea

ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫ਼ਾਇਦੇ:
 ਗੁਲਾਬੀ ਚਾਹ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਗੁਲਾਬੀ ਚਾਹ ਦੀ ਵਰਤੋਂ ਕਰਨ ਨਾਲ ਬੀਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੀ ਹੈ।

ਗੁਲਾਬੀ ਕਸ਼ਮੀਰੀ ਚਾਹ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
ਇਸ ’ਚ ਘੱਟ ਮਾਤਰਾ ਵਿਚ ਕੈਲੋਰੀ ਮਿਲਦੀ ਹੈ ਜੋ ਕਿ ਭਾਰ ਘਟਾਉਣ ’ਚ ਮਦਦਗਾਰ ਹੈ। ਇਸ ਲਈ ਤੁਸੀਂ ਰੋਜ਼ਾਨਾ ਇਕ ਕੱਪ ਗੁਲਾਬੀ ਚਾਹ ਦੀ ਵਰਤੋਂ ਕਰ ਸਕਦੇ ਹੋ। ਇਸ ਚਾਹ ਦੀ ਵਰਤੋਂ ਦਿਨ ’ਚ ਸਿਰਫ਼ ਇਕ ਜਾਂ ਦੋ ਵਾਰ ਹੀ ਕਰੋ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਹੋ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement