ਹਰ ਕੁੜੀ ਨੂੰ ਪਤਾ ਹੋਣੇ ਚਾਹੀਦੇ ਹਨ ਫ਼ੈਸ਼ਨ ਟਿਪਸ ਅਤੇ ਫ਼ੈਸ਼ਨ ਟਰਿਕ
Published : Jun 18, 2018, 1:12 pm IST
Updated : Jun 18, 2018, 5:07 pm IST
SHARE ARTICLE
fashion
fashion

ਅੱਜ ਅਸੀਂ ਤੁਹਾਨੂੰ ਫ਼ੈਸ਼ਨ ਟਿਪਸ ਅਤੇ ਫੈਸ਼ਨ ਟ੍ਰਿਕ ਦੇ ਬਾਰੇ ਵਿਚ ਦੱਸਾਂਗੇ ਜਿਨ੍ਹਾਂ ਦਾ ਗਿਆਨ ਕੇਵਲ ਵੱਡੀਆ ਮਸ਼ਹੂਰ ਹਸਤੀਆਂ ਨੂੰ ਹੀ ਹੈ। ਤੁਹਾਡੇ ਲਈ ਇਹ ...

ਅੱਜ ਅਸੀਂ ਤੁਹਾਨੂੰ ਫ਼ੈਸ਼ਨ ਟਿਪਸ ਅਤੇ ਫੈਸ਼ਨ ਟ੍ਰਿਕ ਦੇ ਬਾਰੇ ਵਿਚ ਦੱਸਾਂਗੇ ਜਿਨ੍ਹਾਂ ਦਾ ਗਿਆਨ ਕੇਵਲ ਵੱਡੀਆ ਮਸ਼ਹੂਰ ਹਸਤੀਆਂ ਨੂੰ ਹੀ ਹੈ। ਤੁਹਾਡੇ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਕਸ਼ਮੀਰੀ ਉੱਨ ਦੇ ਕੱਪੜੇ ਹੱਥਾਂ ਨਾਲ ਧੋਣ ਉਤੇ ਹੀ ਠੀਕ ਰਹਿੰਦੇ ਹਨ। ਇਨ੍ਹਾਂ ਕੱਪੜਿਆਂ ਨੂੰ ਸੁਕਾਉਣ ਲਈ ਸਲਾਦ ਸਪਿਨਰ ਦਾ ਪ੍ਰਯੋਗ ਕਰੋ, ਜਿਸ ਦੇ ਨਾਲ ਵਾਧੂ ਪਾਣੀ ਕੁੱਝ ਸੇਕੰਡ ਵਿਚ ਹੀ ਨਿਕਲ ਜਾਵੇਗਾ। ਕੱਪੜਿਆਂ ਉਤੇ ਰੇਡ ਵਾਈਨ ਦੇ ਦਾਗ ਮਿਟਾਉਣ ਲਈ ਕੱਪੜੇ ਉਤੇ ਥੋੜ੍ਹਾ ਜਿਹੀ ਵਾਈਟ ਵਾਈਨ ਲਗਾਉ ਅਤੇ ਫਰਕ ਦੇਖੋ।

jeansjeans

ਦਰਜ਼ੀ ਦੇ ਕੋਲ ਜੀਂਨ ਠੀਕ ਕਰਾਉਣ ਤੋਂ ਪਹਿਲਾਂ ਅਪਣੀ ਨਵੀਂ ਜੀਂਨ ਨੂੰ ਘੱਟ ਤੋਂ ਘੱਟ ਦੋ ਵਾਰ ਧੋ ਲਉ। ਇਸ ਦਾ ਕਾਰਨ ਇਹ ਹੈ ਕਿ ਧੋਣ ਤੋ ਬਾਅਦ ਜੀਂਨ ਦੀ ਲੰਬਾਈ ਅਪਣੇ ਆਪ ਘੱਟ ਹੋ ਜਾਵੇਗੀ। ਕਈ ਵਾਰ ਜਦੋਂ ਤੁਸੀਂ ਕਿਸੇ ਦੁਕਾਨ ਤੋਂ ਕੋਈ ਸਾੜ੍ਹੀ ਲੈਂਦੇ ਹੋ ਜਾਂ ਅਪਣੀ ਪੁਰਾਣੀ ਅਲਮਾਰੀ ਵਿਚੋਂ ਕੋਈ ਸਾੜ੍ਹੀ ਕੱਢਦੇ ਹੋ ਤਾਂ ਤੁਹਾਨੂੰ ਇਕ ਸੀਲਨ ਭਰੀ ਬਦਬੂ ਆਉਂਦੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ। ਇਸ ਬਦਬੂ ਨੂੰ ਹਟਾਉਣ ਲਈ ਇਕ ਭਾਗ ਵੋਡਕਾ ਅਤੇ 2 ਭਾਗ ਪਾਣੀ ਮਿਲਾ ਕੇ ਇਕ ਮਿਸ਼ਰਣ ਬਣਾ ਕੇ ਅਪਣੇ ਕੱਪੜਿਆਂ ਉਤੇ ਸਪ੍ਰੇ ਕਰੋ ਅਤੇ ਬਦਬੂ ਗਾਇਬ ਹੋ ਜਾਵੇਗੀ।

deodeo

ਕੱਪੜਿਆਂ ਤੋਂ ਡਿਊ ਦਾਗ ਹਟਾਉਣ ਲਈ ਤੁਸੀਂ ਪ੍ਰੋਟੇਕਟਿਵ ਫੋਮ ਦਾ ਅਪਣੇ ਕੱਪੜਿਆਂ ਉਤੇ ਪ੍ਰਯੋਗ ਕਰਕੇ ਇਸ ਦਾਗ ਨੂੰ ਹਟਾ ਸਕਦੇ ਹੋ। ਜਿਨ੍ਹਾਂ ਦਾ ਆਮ ਤੌਰ ਤੇ ਹੈਂਗਰ ਉਤੇ ਪ੍ਰਯੋਗ ਕੀਤਾ ਜਾਂਦਾ ਹੈ। ਇਹ ਕਾਫ਼ੀ ਸ਼ਰਮਨਾਕ ਅਤੇ ਫ਼ੈਸ਼ਨ ਵਿਚ ਚੂਕ ਹੋਣ ਵਾਲੀ ਗੱਲ ਮੰਨੀ ਜਾਂਦੀ ਹੈ। ਜੇਕਰ ਤੁਹਾਡੇ ਕੋਲ ਰੋਜ਼ ਰੋਜ਼ ਕੱਪੜਿਆਂ ਨੂੰ ਇਸਤਰੀ ਜਾਂ ਆਇਰਨ ਕਰਨ ਦਾ ਸਮਾਂ ਨਹੀਂ ਹੈ ਤਾਂ ਤੁਸੀ ਰੋਜ਼ਾਨਾ ਚੰਗੀ ਫਿਟਿੰਗ ਵਾਲੇ ਆਰਾਮਦਾਇਕ ਕੱਪੜੇ ਪਹਿਨਾ ਚਾਹੁੰਦੇ ਹੋ ਤਾਂ ਲਾਇਕਰਾ ਦਾ ਚੋਣ ਕਰੋ।

denimdenim

ਅਜਿਹੀ ਸ਼ਰਟ ਜਾਂ ਟੀ ਸ਼ਰਟ ਵੇਖੋ ਜਿਨ੍ਹਾਂ ਵਿਚ 5% ਲਾਇਕਰਾ ਸਪੈਂਡੇਕਸ ਅਤੇ 95 %  ਸੂਤੀ ਹੋਵੇ। ਜੇਕਰ ਤੁਸੀਂ ਜੀਂਸ ਖਰੀਦਣ ਗਏ ਹੋ ਤਾਂ ਧਿਆਨ ਰੱਖੋ ਕਿ ਆਰਾਮਦਾਇਕ ਜੀਂਸ ਵਿਚ 2% ਲਾਇਕਰਾ ਦੀ ਮਾਤਰਾ ਹੋਣੀ ਚਾਹੀਦੀ ਹੈ। ਅਪਣੇ ਸਵਿਮ ਵਾਲੇ ਕੱਪੜੇ ਨੂੰ ਕਦੇ ਵੀ ਵਾਸ਼ਿੰਗ ਮਸ਼ੀਨ ਵਿਚ ਨਾ ਧੋਵੋ, ਇਸ ਨਾਲ ਕੱਪੜਿਆਂ ਦਾ ਖਿੰਚਾਵ ਚਲਾ ਜਾਵੇਗਾ। ਹਮੇਸ਼ਾ ਇਨ੍ਹਾਂ ਨੂੰ ਹੱਥ ਨਾਲ ਧੋਵੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement