ਸਵੱਛ ਭਾਰਤ ਮੁਹਿੰਮ ਤਹਿਤ ਅਭੈਪੁਰ ਪਿੰਡ ਦੀ ਕੀਤੀ ਸਫ਼ਾਈ
Published : Oct 1, 2017, 11:08 pm IST
Updated : Oct 1, 2017, 5:38 pm IST
SHARE ARTICLE



ਪੰਚਕੁਲਾ, 1 ਅਕਤੂਬਰ (ਸਸਸ): ਸਵੱਛ ਭਾਰਤ ਮਿਸ਼ਨ ਦੀ ਤੀਜੀ ਵਰ੍ਹੇਗੰਢ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੱਛਤਾ ਹੀ ਸੇਵਾ ਹੈ ਦੇ ਤਹਿਤ ਗਤ 15 ਸਤੰਬਰ ਤੋਂ 2 ਅਕਤੂਬਰ ਤੱਕ ਵਿਸ਼ੇਸ਼ ਸਵੱਛਤਾ ਮੁਹਿੰਮ ਦੇ ਤਹਿਤ ਵੱਖ ਵੱਖ ਪ੍ਰੋਗਰਾਮ ਆਯੋਜਤ ਕੀਤੇ ਜਾ ਰਹੇ ਹਨ। ਇਸੇ ਕੜੀ 'ਚ ਅੱਜ ਪ੍ਰਸ਼ਾਸਨ ਵਲੋਂ ਸਵੱਛਤਾ ਦਿਵਸ ਦੇ ਰੂਪ 'ਚ ਮਨਾਇਆ ਗਿਆ ਅਤੇ ਸਰਵਜਨਿਕ ਸਥਾਨਾਂ 'ਤੇ ਸਾਫ਼ ਸਫਾਈ ਕੀਤੀ ਗਹੀ।

   ਪੰਚਕੁਲਾ ਮੁਖੀ ਗੌਰੀ ਪਰਾਸ਼ਰ ਜੋਸ਼ੀ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਹੋਰ ਸਫ਼ਾਈ ਕਰਮੀਆਂ ਦੇ ਨਾਲ ਪਿੰਡ ਅਭੈਪੁਰ 'ਚ ਸਵੱਛਤਾ ਅਭਿਆਨ ਚਲਾਇਆ। ਸਭ ਨੇ ਅਧਿਕਾਰੀਆਂ ਨਾਲ ਹੱਥਾਂ ਨਾਲ ਕੂੜਾ ਇਕੱਠਾ ਕੀਤਾ ਅਤੇ ਇਸ ਮੁਹਿੰਮ 'ਚ ਭਾਗ ਲਿਆ। ਉਨਾਂ੍ਹ ਦੀ ਨਜ਼ਰ ਇਕ ਖਾਲੀ ਪਲਾਟ 'ਤੇ ਪਈ ਜਿਥੇ ਕੂੜਾ ਜਮ੍ਹਾ ਸੀ ਉਨ੍ਹਾਂ ਨੇ ਉਸ ਪਲਾਟ ਤੋਂ ਕੂੜਾ ਸਾਫ਼ ਕਰ ਕੇ ਨਗਰ ਨਿਗਮ ਵਾਹਨ 'ਚ ਪਾਇਆ।  ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਖਾਲੀ ਪਲਾਟਾਂ 'ਚ ਕੂੜਾ ਨਾ ਸੁੱਟਣ ਅਤੇ ਨਗਰ ਨਿਗਮ ਵਲੋਂ ਰੱਖੇ ਕੁੜੇਦਾਨਾਂ 'ਚ ਹੀ ਕੂੜਾ ਪਾਉਣ। ਉਨ੍ਹਾਂ ਨੇ ਕਿਹਾ ਕਿ ਇਸ ਗੰਦਗੀ ਨਾਲ ਹੀ ਉਨ੍ਹਾਂ ਦੇ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਕਈ ਪ੍ਰਕਾਰ ਦੀਆਂ ਬੀਮਾਰੀਆਂ ਨੂੰ ਸੱਦਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਵੱਛਤਾ ਦਾ ਬੀੜਾ ਚੁੱਕਿਆ ਹੈ, ਜੋ ਇਕ ਚੰਗੀ ਸੋਚ ਹੈ ਕਿਉਂਕਿ ਇਸ ਨਾਲ ਸਮਾਜ ਅਤੇ ਅਰਥਵਿਵਸਥਾ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਤਿਉਹਾਰਾਂ 'ਚ ਖ਼ਾਸ ਕਰ ਕੇ ਦੀਵਾਲੀ ਮੌਕੇ ਅਸੀਂ ਲੱਕਸ਼ਮੀ ਦੀ ਪੁਜਾ ਕਰਨ ਲਈ ਸਫ਼ਾਈ 'ਤੇ ਜੋਰ ਦਿੰਦੇ ਹਾਂ ਅਤੇ ਅਪਣੇ ਘਰਾਂ ਦੀ ਸਫ਼ਾਈ ਕਰਦੇ ਹਾਂ।

    ਇਸੇ ਤਰ੍ਹਾਂ ਆਸ ਪਾਸ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲੀ ਬੱਚਿਆਂ ਨੇ ਪਿੰਡ 'ਚ ਰੈਲੀ ਵੀ ਕੱਢੀ। ਜੋ ਕਿ ਸਵੱਛਤਾ ਦਾ ਸੰਦੇਸ਼ ਦਿੰਦੀ ਹੋਈ ਸਾਰੇ ਪਿੰਡ ਵਿਚ ਘੁੰਮੀ। ਸਫ਼ਾਈ ਦੌਰਾਨ ਇਕ ਛੋਟੀ ਬੱਚੀ ਜੋ ਪੰਜ ਸਾਲ ਦੀ ਹੈ ਨੇ ਅਪਣੇ ਸਾਈਕਲ 'ਤੇ ਘਰ ਦਾ ਕੁੜਾ ਪਿਛੇ ਰੱਖ ਕੇ ਲੈ ਜਾ ਰਹੀ ਸੀ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਜੋਗਪਾਲ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਦੁਕਾਨ ਤੋਂ ਕੁਝ ਖਰੀਦ ਕੇ ਦਿਤਾ। ਇਸ ਮੁਹਿੰਮ 'ਚ ਨਗਰ ਨਿਗਮ ਕਮਿਸ਼ਨ ਰਾਜੇਸ਼ ਜੋਗਪਾਲ, ਐਸਡੀਐਮ ਪੰਕਜ ਸੇਤਿਆ, ਮਮਤਾ ਸ਼ਰਮਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਰਾਜਬੀਰ, ਐਚਐਸ ਸੈਣੀ ਆਦਿ ਹਾਜ਼ਰ ਸਨ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement