ਸੌਦਾ ਸਾਧ ਦੇ ਬੇਟੇ ਨੇ ਡੇਰਾ ਸੱਚਾ ਸੌਦਾ ਦੀ ਗੱਦੀ ਸੰਭਾਲਣ ਤੋਂ ਕੀਤਾ ਇਨਕਾਰ
Published : Nov 1, 2017, 12:50 pm IST
Updated : Nov 1, 2017, 7:20 am IST
SHARE ARTICLE

ਸਿਰਸਾ: ਬਲਾਤਕਾਰੀ ਬਾਬਾ ਸੌਦਾ ਸਾਧ ਦੇ ਬੇਟੇ ਜਸਮੀਤ ਇੰਸਾ ਨੇ ਡੇਰੇ ਦਾ ਉੱਤਰਾਅਧਿਕਾਰੀ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਸਮੀਤ ਨੇ ਕਿਹਾ ਹੈ ਕਿ ਉਹ ਗੁਰੂ ਦੀ ਗੱਦੀ ਬਾਰੇ ਸੋਚ ਵੀ ਨਹੀਂ ਸਕਦਾ। ਦਰਅਸਲ ਇਹ ਬਿਆਨ ਇਸ ਲਈ ਜਾਰੀ ਕੀਤਾ ਗਿਆ ਹੈ ਕਿ ਕਿਉਂਕਿ ਕਈ ਥਾਈਂ ਇਹ ਖ਼ਬਰ ਛਪੀ ਸੀ ਕਿ ਸੌਦਾ ਸਾਧ ਦੇ ਬੇਟੇ ਨੇ ਗੱਦੀ ਸੰਭਾਲ ਲਈ ਹੈ।

ਡੇਰੇ ਵੱਲੋਂ ਬਿਆਨ ਜਾਰੀ ਕਰਕੇ ਜਸਮੀਤ ਇੰਸਾ ਨੇ ਕਿਹਾ ਹੈ ਕਿ ਮੈਂ ਗੱਦੀ ‘ਤੇ ਬੈਠਣ ਦਾ ਇੱਛੁਕ ਨਹੀਂ ਤੇ ਫਿਲਹਾਲ ਮੈਂ ਆਪਣਾ ਕੰਮ ਜਾਰੀ ਰੱਖਾਂਗਾ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਹੀ ਡੇਰਾ ਮੁਖੀ ਹਨ ਤੇ ਉਹ ਹੀ ਰਹਿਣਗੇ। ਉਨ੍ਹਾਂ ਕਿਹਾ ਕਿ 25 ਅਗਸਤ ਦੀ ਘਟਨਾ ਬਹੁਤ ਦੁਖਦਾਈ ਸੀ ਤੇ ਮੈਂ ਪੀੜਤ ਪਰਿਵਾਰਾਂ ਦੇ ਨਾਲ ਹਾਂ।



ਉਸ ਨੇ ਕਿਹਾ ਹੈ ਕਿ ਮੈਂ ਪਰਿਵਾਰਾਂ ਦੇ ਨਾਲ ਖੜ੍ਹਾ ਹਾਂ ਤੇ ਸੰਗਤ ਵੀ ਪੂਰੀ ਤਰ੍ਹਾਂ ਡੇਰੇ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨਿਰਦੋਸ਼ ਹਨ ਤੇ ਮੈਨੂੰ ਉਮੀਦ ਹੈ ਕਿ ਜਲਦ ਹੀ ਉਨ੍ਹਾਂ ਨੂੰ ਇਨਸਾਫ ਮਿਲੇਗਾ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement