ਜੌਹਲ ਦਾ ਖੁਲਾਸਾ, ਸੌਦਾ ਸਾਧ ਨੂੰ ਸੀ ਮਾਰਨ ਦੀ ਯੋਜਨਾ
Published : Dec 20, 2017, 10:51 am IST
Updated : Dec 20, 2017, 5:21 am IST
SHARE ARTICLE

ਹਿੰਦੂ ਨੇਤਾ ਦੁਰਗਾ ਦਾਸ ਗੁਪਤਾ ਕਤਲ ਕੇਸ 'ਚ ਐੱਨ. ਆਈ. ਏ. ਵਲੋਂ ਮੋਹਾਲੀ ਸਥਿਤ ਅਦਾਲਤ 'ਚ ਪੇਸ਼ ਕੀਤੇ ਗਏ ਮੁਲਜ਼ਮ ਜਗਤਾਰ ਸਿੰਘ ਜੱਗੀ ਜੌਹਲ ਤੋਂ ਟਾਰਗੈੱਟ ਕਿਲਿੰਗ ਦੇ ਅਹਿਮ ਖੁਲਾਸੇ ਹੋ ਰਹੇ ਹਨ। ਐੱਨ. ਆਈ. ਏ. ਦੇ ਅਹਿਮ ਸੂਤਰਾਂ ਦੀ ਜਾਣਕਾਰੀ ਮੁਤਾਬਕ ਡੇਰਾ ਸਿਰਸਾ ਮੁਖੀ ਸੌਦਾ ਸਾਧ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸੀ । ਉਸ ਨੂੰ ਮਾਰਨ ਦੀ ਯੋਜਨਾ ਜੱਗੀ ਜੌਹਲ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇਕ ਮੈਂਬਰ ਹਰਮਿੰਦਰ ਸਿੰਘ ਮਿੰਟੂ ਨੇ ਸਾਲ 2012 ਵਿਚ ਉਸ ਸਮੇਂ ਬਣਾਈ ਸੀ। 

  ਜਦੋਂ ਉਹ ਦੋਵੇਂ ਫ਼ਰਾਂਸ 'ਚ ਮਿਲੇ ਸਨ । ਇਸ ਤੋਂ ਇਲਾਵਾ ਕੁਝ ਹੋਰ ਰਾਜਨੀਤਿਕ ਵਿਅਕਤੀ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ । ਇਕ ਅਧਿਕਾਰੀ ਨੇ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਲੋਂ ਡੇਰਾ ਮੁਖੀ ਨੂੰ ਮਾਰਨ ਦੀ ਯੋਜਨਾ 'ਤੇ ਕੰਮ ਕੀਤਾ ਜਾਂਦਾ ਰਿਹਾ ਅਤੇ ਇਸ ਕਾਰਨ ਕੁਝ ਯੂਰਪੀ ਦੇਸ਼ਾਂ ਤੋਂ ਫੋਰਸ ਦੇ ਕੁਝ ਵੱਡੇ ਲੀਡਰ ਵੀ ਜੱਗੀ ਦੇ ਸੰਪਰਕ 'ਚ ਸਨ । 


ਮਿੰਟੂ ਪਿਛਲੇ ਸਾਲ ਨਾਭਾ ਜੇਲ ਬ੍ਰੇਕ ਕਾਂਡ ਦੇ ਉਨ੍ਹਾਂ ਮੁਲਜ਼ਮਾਂ 'ਚੋਂ ਇਕ ਸੀ, ਜੋ ਵਿੱਕੀ ਗੌਂਡਰ ਨਾਲ ਜੇਲ ਬ੍ਰੇਕ ਕਰ ਕੇ ਫਰਾਰ ਹੋ ਗਏ ਸਨ । ਬਾਅਦ ਵਿਚ ਮਿੰਟੂ ਨੂੰ ਦਿੱਲੀ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਜੌਹਲ ਤੋਂ ਐੱਨ. ਆਈ. ਏ. ਵਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਸ ਦੇ ਬੈਂਕ ਅਕਾਊਂਟਸ ਵੀ ਖੰਗਾਲੇ ਜਾਣਗੇ ਅਤੇ ਪਤਾ ਲਾਇਆ ਜਾਵੇਗਾ ਕਿ ਉਸ ਦੇ ਵਿਦੇਸ਼ਾਂ 'ਚ ਕਿਸ-ਕਿਸ ਅੱਤਵਾਦੀ ਸੰਗਠਨ ਨਾਲ ਸਬੰਧ ਸਨ ।

ਐੱਨ. ਆਈ. ਏ. ਨੇ ਜੱਗੀ ਜੌਹਲ ਨੂੰ ਅਦਾਲਤ 'ਚ ਕੀਤਾ ਪੇਸ਼

ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਹੋ ਰਹੇ ਕਤਲਾਂ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਐੱਨ. ਆਈ. ਏ. ਵਲੋਂ ਜਲੰਧਰ ਤੋਂ ਗ੍ਰਿਫਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਨੂੰ ਅੱਜ ਇਥੇ ਐੱਨ. ਆਈ. ਏ. ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 


ਪ੍ਰਾਪਤ ਜਾਣਕਾਰੀ ਮੁਤਾਬਕ ਐੱਨ. ਆਈ. ਏ. ਨੇ ਅਦਾਲਤ ਵਿਚ ਪੇਸ਼ੀ ਦੌਰਾਨ ਜੱਗੀ ਜੌਹਲ ਦਾ 14 ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ। ਜਿਸ ਦਾ ਵਿਰੋਧ ਕਰਦੇ ਹੋਏ ਜੱਗੀ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਨੇ ਕਿਹਾ ਕਿ ਜੱਗੀ ਖਿਲਾਫ ਜਿੰਨੇ ਵੀ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿਚ ਸਿਰਫ ਇਲਜ਼ਾਮ ਹੀ ਲਾਏ ਗਏ ਹਨ, ਜਦੋਂਕਿ ਉਸ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਹੈ। 

ਪਿਛਲੇ 45 ਦਿਨਾਂ ਤੋਂ ਜੱਗੀ ਨੂੰ ਰਿਮਾਂਡ 'ਤੇ ਹੀ ਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੱਗੀ ਨੂੰ ਦੁਰਗਾ ਦਾਸ ਕਤਲ ਕੇਸ ਵਿਚ ਐੱਨ. ਆਈ. ਏ. ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ । ਜੱਗੀ 11 ਦਸੰਬਰ ਤੋਂ ਖੰਨਾ ਪੁਲਿਸ ਕੋਲ ਰਿਮਾਂਡ 'ਤੇ ਸੀ ਅਤੇ ਕੱਲ ਹੀ ਐੱਨ. ਆਈ. ਏ. ਨੇ ਖੰਨਾ ਪੁਲਿਸ ਤੋਂ ਉਸ ਨੂੰ ਲੈ ਕੇ ਅੱਜ ਮੋਹਾਲੀ ਸਥਿਤ ਐੱਨ. ਆਈ. ਏ. ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਹੁਣ ਐੱਨ. ਆਈ. ਏ. ਜੱਗੀ ਤੋਂ ਪੁੱਛਗਿਛ ਕਰੇਗੀ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement