ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਬੈਠਕ
Published : Aug 30, 2017, 9:56 pm IST
Updated : Aug 30, 2017, 4:26 pm IST
SHARE ARTICLE

ਨਵੀਂ ਦਿੱਲੀ, 30 ਅਗੱਸਤ (ਅਮਨਦੀਪ ਸਿੰਘ): 'ਗੁਰੂ ਗ੍ਰੰਥ ਸਾਹਿਬ ਵਿਚ ਇਤਿਹਾਸਕ ਸ੍ਰੋਤ' ਵਿਸ਼ੇ 'ਤੇ ਅਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ.ਮਹਿੰਦਰ ਸਿੰਘ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਪਾਤਸ਼ਾਹ ਨੂੰ ਸਿਰਫ਼ ਸਿੱਖਾਂ ਦਾ ਗੁਰੂ ਨਹੀਂ ਮੰਨਣਾ ਚਾਹੀਦਾ, ਸਗੋਂ ਇਹ ਸਮੁੱਚੀ ਲੋਕਾਈ ਨੂੰ ਸੇਧ ਬਖਸ਼ਣ ਵਾਲੇ ਹਨ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਸਮੁੱਚੀ ਲੋਕਾਈ 'ਚ ਪ੍ਰਚਾਰਨ ਦੀ ਲੋੜ 'ਤੇ ਜ਼ੋਰ ਦਿਤਾ।
ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ ਦੀ ਹੋਈ ਬੈਠਕ 'ਚ ਡਾ.ਹਰਬੰਸ ਕੌਰ ਸੱਗੂ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ 'ਬਾਬਰ ਬਾਣੀ' ਦੇ ਹਵਾਲੇ ਨਾਲ ਦਸਿਆ ਕਿ 'ਬਾਬਰ ਬਾਣੀ' ਵਿਚ ਗੁਰੂ ਨਾਨਕ ਪਾਤਸ਼ਾਹ ਨੇ ਹਿੰਦੋਸਤਾਨ 'ਤੇ ਬਾਬਰ ਦੇ ਹਮਲੇ ਦੇ ਹਾਲਾਤਾਂ ਨੂੰ ਕਲਮਬੰਦ ਕੀਤਾ ਹੈ। ਇਸੇ ਤਰ੍ਹਾਂ 'ਸਤੇ ਬਲਵੰਡ ਦੀ ਵਾਰ ਅਤੇ ਗੁਰੂ ਅਰਜਨ ਸਾਹਿਬ ਦੇ ਸ਼ਬਦ 'ਮੇਰਾ ਮਨ ਮੋਚੈ ਗੁਰ ਦਰਸ਼ਨ ਤਾਈ' ਰਾਹੀਂ ਵੀ ਸਾਨੂੰ ਗੁਰੂ ਕਾਲ ਦੇ ਹਾਲਾਤ ਬਾਰੇ ਜਾਣਕਾਰੀ ਮਿਲਦੀ ਹੈ। ਸ਼ੁਰੂਆਤ 'ਚ ਡਾ.ਵਨੀਤਾ ਨੇ ਵਿਦਵਾਨਾਂ ਦੀ ਜਾਣ ਪਛਾਣ ਕਰਵਾਈ ਤੇ ਮੂਲ ਮੰਤਰ ਦਾ ਸੰਗਤੀ ਜਾਪ ਕੀਤਾ। ਬੈਠਕ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਸਤਯਪਾਲ ਗੌਤਮ ਨੇ ਕਿਹਾ ਕਿ ਗੁਰਬਾਣੀ ਵਿਚ ਦਰਸਾਏ ਗਏ ਇਤਿਹਾਸ ਤੋਂ ਸੇਧ ਲੈ ਕੇ ਸਾਨੂੰ ਅੱਜ ਮੁਫਾਦਾਂ, ਲਾਲਚ ਤੇ ਸੁਆਦਾਂ ਵਿਚ ਨਾ ਪੈ ਕੇ, ਉੱਤਮ ਗੁਣਾਂ ਦਾ ਧਾਰਨੀ ਹੋਣ ਦੀ ਲੋੜ ਹੈ। ਇਸ ਮੌਕੇ ਸਦਨ ਦੇ ਜਨਰਲ ਸਕੱਤਰ ਡਾ.ਰਘਬੀਰ ਸਿੰਘ, ਲੈਫ. ਜਨਰਲ ਗੁਰਮੀਤ ਸਿੰਘ, ਬ੍ਰਿਗੇਡੀਅਰ ਨਰਿੰਦਰ ਕੁਮਾਰ, ਡਾ.ਗੁਰਦੀਪ ਕੌਰ ਦੱਤਾ, ਡਾ.ਯਾਦਵਿੰਦਰ ਸਿੰਘ ਸਣੇ ਡਾ.ਗੁਰਦੀਪ ਕੌਰ ਸਣੇ ਪੰਜਾਬੀ ਖੋਜਾਰਥੀ ਸ਼ਾਮਲ ਹੋਏ ਤੇ ਸਵਾਲ ਜਵਾਬ ਵੀ ਹੋਏ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement