ਪੱਤਿਆਂ ਦੇ ਠੂਠੀ ਰੋਗ ਬਾਰੇ ਜਾਣੋ
Published : Jun 20, 2018, 2:58 pm IST
Updated : Jun 20, 2018, 2:58 pm IST
SHARE ARTICLE
Leaves
Leaves

ਇਸ ਰੋਗ ਤੋਂ ਪ੍ਰਭਾਵਿਤ ਬੂਟਿਆਂ ਦੇ ਪੱਤੇ ਆਕਾਰ ਵਿੱਚ ਛੋਟੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ਕਲ ਵਿਗੜ ਜਾਂਦੀ ਹੈ। ਬਾਅਦ ਵਿੱਚ ਪੱਤੇ ਪੀਲੇ ਤੇ ਬੇਰੰਗੇ ਹੋ ਜਾਂਦੇ ਹਨ

ਠੂਠੀ ਰੋਗ ਜਾਂ ਗੁੱਛਾ ਮੁੱਛਾ ਰੋਗ (ਲੀਫ ਕਰਲ): ਮਿਰਚ, ਸ਼ਿਮਲਾ ਮਿਰਚ ਅਤੇ ਟਮਾਟਰਾਂ ਦੀ ਬਰਸਾਤ ਵਾਲੀ ਫ਼ਸਲ ਤੇ ਇਹ ਰੋਗ ਆਮ ਵੇਖਣ ਨੂੰ ਮਿਲਦਾ ਹੈ। ਜੇ ਇਸ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਫ਼ਸਲ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਰੋਗ ਤੋਂ ਪ੍ਰਭਾਵਿਤ ਬੂਟਿਆਂ ਦੇ ਪੱਤੇ ਆਕਾਰ ਵਿੱਚ ਛੋਟੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ਕਲ ਵਿਗੜ ਜਾਂਦੀ ਹੈ। ਬਾਅਦ ਵਿੱਚ ਪੱਤੇ ਪੀਲੇ ਤੇ ਬੇਰੰਗੇ ਹੋ ਜਾਂਦੇ ਹਨ।

ਰੋਗੀ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਮਧਰੇ ਕੱਦ ਦੇ ਰਹਿ ਜਾਂਦੇ ਹਨ ਅਤੇ ਝਾੜੀ ਦੀ ਸ਼ਕਲ ਧਾਰਨ ਕਰ ਲੈਂਦੇ ਹਨ। ਰੋਗੀ ਬੂਟਿਆਂ ਨੂੰ ਫਲ ਬਹੁਤ ਘੱਟ ਲੱਗਦਾ ਹੈ ਅਤੇ ਜੇ ਫਲ ਲੱਗਦੇ ਹਨ ਤਾਂ ਉਹ ਛੋਟਾ ਅਤੇ ਬੇਢੱਬਾ ਹੁੰਦਾ ਹੈ ਜਾਂ ਕਈ ਵਾਰ ਅਜਿਹੇ ਬੂਟਿਆਂ ਨੂੰ ਫਲ ਲੱਗਦਾ ਹੀ ਨਹੀਂ।

ਬਿਮਾਰੀ ਕਿਵੇਂ ਫੈਲਦੀ ਹੈ: ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਬਿਮਾਰ ਬੂਟਿਆਂ ਤੋਂ ਨਰੋਏ ਬੂਟਿਆਂ ’ਤੇ ਫੈਲਦੀ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੱਛਰ ਮਲੇਰੀਆਂ ਫੈਲਾਉਂਦਾ ਹੈ। ਜਦੋਂ ਚਿੱਟੀ ਮੱਖੀ ਬਿਮਾਰ ਬੂਟੇ ਤੋਂ ਰਸ ਚੂਸਦੀ ਹੈ ਤਾਂ ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਚਲੇ ਜਾਂਦੇ ਹਨ ਅਤੇ ਜਦੋਂ ਇਹ ਮੱਖੀ ਦੂਜੇ ਨਰੋਏ ਬੂਟੇ ਤੋਂ ਰਸ ਚੂਸਦੀ ਹੈ ਤਾਂ ਉੱਥੇ ਵਿਸ਼ਾਣੂੰ ਦੇ ਕਣ ਨਰੋਏ ਬੂਟੇ ਵਿੱਚ ਦਾਖ਼ਲ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਰੋਗ ਚਿੱਟੀ ਮੱਖੀ ਰਾਹੀਂ ਸਾਰੇ ਖੇਤ ਵਿੱਚ ਫੈਲ ਜਾਂਦਾ ਹੈ। ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਕਈ ਦਿਨ੍ਹਾਂ ਤੱਕ ਜਿਊਂਦੇ ਰਹਿ ਸਕਦੇ ਹਨ।

ਰੋਕਥਾਮ: ਬੀਜ ਹਮੇਸ਼ਾ ਰੋਗ ਰਹਿਤ ਬੂਟਿਆ ਤੋਂ ਲਵੋ। ਖੇਤ ਵਿੱਚ ਨਜ਼ਰ ਆਉਣ ’ਤੇ ਰੋਗੀ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਆਮ ਤੌਰ ’ਤੇ ਇਹ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਕਿਸਾਨ ਰੋਗੀ ਬੂਟੇ ਨੂੰ ਖੇਤ ਵਿੱਚੋਂ ਤਾਂ ਕੱਢ ਦਿੰਦੇ ਹਨ ਪਰ ਉਸ ਨੂੰ ਚੰਗੀ ਤਰ੍ਹਾਂ ਨਸ਼ਟ ਨਹੀਂ ਕਰਦੇ ਜਾਂ ਖੇਤ ਵਿੱਚ ਹੀ ਛੱਡ ਦਿੰਦੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ, ਸਗੋਂ ਇਸ ਰੋਗੀ ਬੂਟੇ ਨੂੰ ਮਿੱਟੀ ਵਿੱਚ ਦੱਬ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਮੱਖੀ ਇਸ ਤੋਂ ਰਸ ਨਾ ਚੂਸ ਸਕੇ।

*ਪੌਦਾ ਰੋਗ ਵਿਭਾਗ, ਪੀਏਯੂ।
ਸੰਪਰਕ: 94637-47280

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement