ਜੈਵਿਕ ਕੀਟਨਾਸ਼ਕ ਕਿਵੇਂ ਕੀਤੇ ਜਾਂਦੇ ਹਨ ਤਿਆਰ?
Published : Jun 9, 2020, 11:55 am IST
Updated : Jun 9, 2020, 11:55 am IST
SHARE ARTICLE
File Photo
File Photo

ਖੇਤੀ ਦੀ ਲਾਗਤ ਵਿਚ ਹੋ ਰਹੇ ਵਾਧੇ ਕਾਰਨ ਕਿਸਾਨਾਂ ਲਈ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਜਿਸ ਵਿਚ ਸੱਭ ਤੋਂ ਵੱਧ ਕਿਸਾਨਾਂ ਦਾ ਖ਼ਰਚਾ ਕੀਟਨਾਸ਼ਕ ਜਾਂ ....

ਖੇਤੀ ਦੀ ਲਾਗਤ ਵਿਚ ਹੋ ਰਹੇ ਵਾਧੇ ਕਾਰਨ ਕਿਸਾਨਾਂ ਲਈ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਜਿਸ ਵਿਚ ਸੱਭ ਤੋਂ ਵੱਧ ਕਿਸਾਨਾਂ ਦਾ ਖ਼ਰਚਾ ਕੀਟਨਾਸ਼ਕ ਜਾਂ ਨਦੀਨਨਾਸ਼ਕਾਂ 'ਤੇ ਹੁੰਦਾ ਹੈ। ਕਿਸਾਨ ਜੇਕਰ ਇਨ੍ਹਾਂ ਦੀ ਵਰਤੋਂ ਨੂੰ ਘਟਾ ਕੇ ਜੈਵਿਕ ਖੇਤੀ ਵੱਲ ਵਧੇ ਤਾਂ ਕਿਸਾਨ ਅਪਣਾ ਖ਼ਰਚਾ ਬਚਾ ਸਕਦੇ ਹਨ। ਕਿਸਾਨਾਂ ਵਲੋਂ ਸਮੇਂ-ਸਮੇਂ 'ਤੇ ਨਵੇਂ ਤਰੀਕੇ ਕੱਢੇ ਜਾਂਦੇ ਹਨ

File PhotoFile Photo

ਜਿਸ ਨਾਲ ਉਹ ਜੈਵਿਕ ਤਰੀਕੇ ਨਾਲ ਕੀੜਿਆਂ ਦੀ ਰੋਕਥਾਮ ਕਰ ਸਕਦੇ ਹਨ। ਕਿਸਾਨਾਂ ਦੇ ਘਰ ਵਿਚ ਮੌਜੂਦ ਗੋਬਰ, ਪਸ਼ੂ-ਮੂਤਰ, ਖੱਟੀ ਲੱਸੀ ਅਤੇ ਕਈ ਤਰ੍ਹਾਂ ਦੇ ਪੌਦਿਆਂ ਦੇ ਰਸ ਤੋਂ ਘੋਲ ਤਿਆਰ ਕੀਤੇ ਜਾ ਸਕਦੇ ਹਨ ਜਿਸ ਨਾਲ ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਿਵੇਂ ਹੁਣ ਝੋਨੇ ਦੀ ਫ਼ਸਲ ਆ ਰਹੀ ਹੈ ਤਾਂ ਫ਼ਸਲ ਵਿਚ ਅਲੱਗ ਅਲੱਗ ਤਰ੍ਹਾਂ ਦੇ ਕੀੜਿਆਂ ਦਾ ਹਮਲਾ ਹੁੰਦਾ ਹੈ ਜਿਸ ਦੀ ਰੋਕਥਾਮ ਲਈ ਤੁਸੀਂ ਹੇਠਾਂ ਦਿਤੇ ਤਰੀਕੇ ਅਪਣਾ ਸਕਦੇ ਹੋ:-

File PhotoFile Photo

ਤਣਾ ਛੇਦਕ ਦੀ ਰੋਕਥਾਮ:- ਫ਼ਸਲ ਵਿਚ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ 10 ਲਿਟਰ ਪਾਣੀ ਵਿਚ ਹਰੀ ਮਿਰਚ, ਤਮਾਕੂ, ਪਿਆਜ਼ ਅਤੇ ਹਿੰਗ ਦਾ ਮਿਸ਼ਰਣ ਤਿਆਰ ਕਰੋ। ਇਸ ਵਿਚ 50 ਮਿਲੀਲਿਟਰ ਖੱਟੀ ਲੱਸੀ ਮਿਲਾ ਕੇ ਪ੍ਰਤੀ ਪੰਪ ਡੇਢ ਲਿਟਰ ਇਸ ਘੋਲ ਦਾ ਛਿੜਕਾਅ ਕਰੋ। ਇਸ ਨਾਲ ਸੁੰਡੀ ਦੀ ਰੋਕਥਾਮ ਹੋ ਜਾਂਦੀ ਹੈ। ਖੇਤ ਵਿਚ ਦੇਸੀ ਅੱਕ ਦੇ ਪੱਤਿਆਂ ਦਾ ਕੁਤਰਾ ਪਾਉਣ ਨਾਲ ਵੀ ਸੁੰਡੀ ਦੀ ਰੋਕਥਾਮ ਹੁੰਦੀ ਹੈ।

File PhotoFile Photo

ਸੀਤਾਫਲ ਦੇ ਪੱਤਿਆਂ ਦਾ ਘੋਲ:- ਸੀਤਾਫਲ ਦੇ ਦੋ ਕਿਲੋ ਪੱਤਿਆਂ ਨੂੰ 10 ਲਿਟਰ ਪਾਣੀ ਵਿਚ ਅੱਧੇ ਘੰਟੇ ਤਕ ਉਬਾਲੋ। ਉਬਲਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੋ। ਠੰਢਾ ਹੋਣ 'ਤੇ ਇਸ ਘੋਲ ਨੂੰ ਕਪੜੇ ਨਾਲ ਪੁਣ ਕੇ ਇਸ ਵਿਚ 200 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ। ਹੁਣ ਇਸ ਘੋਲ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਇਕ ਏਕੜ ਫ਼ਸਲ 'ਤੇ ਆਥਣ ਵੇਲੇ ਛਿੜਕ ਦਿਉ। ਇਹ ਹਰ ਫ਼ਸਲ ਵਿਚ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਕਰਦੀ ਹੈ। ਫ਼ਸਲ 'ਤੇ ਕੀਟਾਂ ਦੇ ਹਮਲੇ ਅਨੁਸਾਰ 2 3 ਵਾਰ ਛਿੜਕਾਅ ਕਰੋ।

Turmeric milkTurmeric 

ਹਲਦੀ ਦਾ ਘੋਲ:- ਇਕ ਕਿਲੋ ਹਲਦੀ ਨੂੰ ਪੀਹ ਕੇ ਇਸ ਨੂੰ ਚਾਰ ਲਿਟਰ ਗਊਮੂਤਰ ਵਿਚ ਘੋਲ ਦਿਉ। ਇਸ ਮਿਸ਼ਰਣ ਨੂੰ ਕਪੜੇ ਨਾਲ ਪੁਣ ਕੇ ਇਸ ਵਿਚ 200 ਗ੍ਰਾਮ ਰੀਠਾ ਪਾਊਡਰ ਮਿਲਾ ਕੇ 100 ਲਿਟਰ ਪਾਣੀ ਵਿਚ ਰਲਾ ਕੇ ਆਥਣ ਵੇਲੇ ਫ਼ਸਲ 'ਤੇ ਛਿੜਕ ਦਿਉ। ਇਹ ਤੇਲੇ, ਚੇਪੇ, ਤਮਾਕੂ ਸੁੰਡੀ ਅਤੇ ਤਣਾ ਛੇਦਕ ਦੀ ਰੋਕਥਾਮ ਕਰਦੀ ਹੈ। ਲੋੜ ਮੁਤਾਬਕ ਹਰ ਫ਼ਸਲ 'ਤੇ ਇਸ ਦੇ 2-3 ਛਿੜਕਾਅ ਕੀਤੇ ਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement