ਖਰਬੂਜੇ ਦੀ ਖੇਤੀ 
Published : Feb 8, 2019, 5:14 pm IST
Updated : Feb 8, 2019, 5:14 pm IST
SHARE ARTICLE
Melon Farming
Melon Farming

ਖਰਬੂਜ਼ਾ ਗਰਮੀ ਰੁੱਤ ਦੀ ਫ਼ਸਲ ਹੈ ਅਤ ਕੋਰਾ ਸਹਿਣ ਨਹੀਂ ਕਰ ਸਕਦਾ। ਇਹ ਭਾਰਤ ਦੀ ਮਹੱਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਖਰਬੂਜ਼ਾ ਇਰਾਨ, ਅਨਾਟੋਲੀਆਂ ਅਤੇ ਅਰਮੀਨੀਆ ਦਾ ...

ਖਰਬੂਜ਼ਾ ਗਰਮੀ ਰੁੱਤ ਦੀ ਫ਼ਸਲ ਹੈ ਅਤ ਕੋਰਾ ਸਹਿਣ ਨਹੀਂ ਕਰ ਸਕਦਾ। ਇਹ ਭਾਰਤ ਦੀ ਮਹੱਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਖਰਬੂਜ਼ਾ ਇਰਾਨ, ਅਨਾਟੋਲੀਆਂ ਅਤੇ ਅਰਮੀਨੀਆ ਦਾ ਮੂਲ ਹੈ। ਖਰਬੂਜ਼ਾ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਵਧੀਆ ਸ੍ਰੋਤ ਹੈ। ਇਸ ਦੇ ਵਿਚ 90% ਪਾਣੀ ਅਤੇ 9% ਕਾਰਬੋਹਾਈਡਰੇਟ ਹੁੰਦੇ ਹਨ। ਭਾਰਤ ਵਿਚ ਖਰਬੂਜ਼ਾ ਉਗਾਉਣ ਵਾਲੇ ਸੂਬਿਆਂ ਵਿਚ ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵੀ ਸ਼ਾਮਲ ਹੈ।

MelonMelon

ਇਹ ਡੂੰਘੀ ਉਪਜਾਊ ਅਤੇ ਜਲਦੀ ਪਾਣੀ ਦਾ ਨਿਕਾਸ ਕਰਨ ਵਾਲੀ ਮਿੱਟੀ ਵਿਚ ਜਲਦੀ ਵੱਧਦਾ ਹੈ। ਇਸ ਦੀ ਵਧੀਆਂ ਪੈਦਾਵਾਰ ਲਈ ਚੀਕਣੀ, ਰੇਤਲੀ ਅਤੇ ਪਾਣੀ ਨੂੰ ਜਲਦੀ ਸੋਖਣ ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਫਸਲ ਚੱਕਰ ਦੇ ਅਨੁਸਾਰ ਹੀ ਫਸਲ ਬੀਜਣੀ ਚਾਹੀਦੀ ਹੈ। ਕਿਉਕਿ ਇਕੋ ਖੇਤ ਵਿਚ ਵਾਰ ਵਾਰ ਇਕ ਹੀ ਫਸਲ ਬੀਜਣ ਨਾਲ ਮਿੱਟੀ ਦੇ ਪੋਸ਼ਕ ਤੱਤ ਅਤੇ ਪੈਦਵਾਰ ਵੀ ਘੱਟਦੀ ਹੈ। ਬਿਮਾਰੀਆ ਦਾ ਖਤਰਾ ਵੀ ਵੱਧ ਜਾਂਦਾ ਹੈ। ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ। ਨਮਕ ਦੀ  ਜਿਆਦਾ ਮਾਤਰਾ ਵਾਲੀ ਖਾਰੀ ਮਿੱਟੀ ਇਸ ਦੀ ਪੈਦਾਵਾਰ ਲਈ ਠੀਕ ਨਹੀ। ਖੇਤ ਨੂੰ ਚੰਗੀ ਤਰਾਂ ਵਾਹ ਕੇ ਤਿਆਰ ਕਰੋ।

Melon FarmingMelon Farming

ਉੱਤਰੀ ਭਾਰਤ ਵਿਚ ਇਸ ਦੀ ਬਿਜਾਈ ਫਰਵਰੀ ਦੇ ਅੱਧ ਵਿਚ ਕੀਤੀ ਜਾਂਦੀ ਹੈ। ਉੱਤਰੀ ਪੂਰਬੀ ਅਤੇ ਪੱਛਮੀ ਭਾਰਤ ਵਿਚ ਬਿਜਾਈ ਨਵੰਬਰ ਤੋਂ ਜਨਵਰੀ ਵਿਚ ਕੀਤੀ ਜਾਂਦੀ ਹੈ। ਖਰਬੂਜੇ ਨੂੰ ਸਿੱਧਾ ਬੀਜ ਰਾਹੀ ਅਤੇਂ ਪਨੀਰੀ ਲਗਾ ਕੇ ਵੀ ਬੀਜਿਆਂ ਜਾ ਸਕਦਾ ਹੈ। ਬੀਜਣ ਵਾਲੀ ਕਿਸਮ ਦੇ ਅਧਾਰ ਤੇ 3-4 ਮੀਟਰ ਦੇ ਬੈੱਡ ਤਿਆਰ ਕਰੋ। ਬੈੱਡ ਤੇ ਦੋ ਬੀਜ ਹਰ ਵੱਟ ਤੇ ਬੀਜੋ ਅਤੇ ਵੱਟਾਂ ਦਾ ਫਾਸਲਾ 60 ਸੈ:ਮੀ: ਹੋਣਾ ਚਾਹੀਦਾ ਹੈ। ਬਿਜਾਈ ਲਈ 1.5 ਸੈ:ਮੀ: ਡੂੰਘੇ ਬੀਜ ਬੀਜੋ।

Melon FarmingMelon Farming

ਜਨਵਰੀ ਦੇ ਅਖੀਰਲੇ ਹਫਤੇ ਤੋਂ ਫਰਵਰੀ ਦੇ ਪਹਿਲੇ ਹਫਤੇ ਤੱਕ 100 ਗਜ਼ ਦੀ ਮੋਟਾਈ ਵਾਲੇ 15 ਸੈ:ਮੀ:x12 ਸੈ:ਮੀ: ਅਕਾਰ ਦੇ ਪੋਲੀਥੀਨ ਬੈਗ ਵਿਚ ਬੀਜ ਬੀਜਿਆ  ਜਾ ਸਕਦਾ ਹੈ। ਪੋਲੀਥੀਨ ਬੈਗ ਵਿਚ ਗਾਂ ਦਾ ਗੋਬਰ ਅਤੇ ਮਿੱਟੀ ਨੂੰ ਇੱਕੋ ਜਿੰਨੀ ਮਾਤਰਾ ਵਿਚ ਭਰ ਲਵੋ। ਪੌਦੇ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ।

Melon FarmingMelon Farming

25-30 ਦਿਨਾਂ ਦੇ ਪੌਦੇ ਨੂੰ ਪੁੱਟ ਕੇ ਖੇਤ ਵਿਚ ਲਗਾ ਦਿੳ ਅਤੇ ਪੌਦੇ ਖੇਤ ਵਿਚ ਲਗਾਉਣ ਤੋਂ ਤੁਰਤ ਬਾਅਦ ਪਹਿਲਾਂ ਪਾਣੀ ਲਗਾਉਣਾ ਚਾਹੀਦਾ ਹੈ। ਗਰਮੀਆਂ ਦੇ ਮੌਸਮ ਵਿਚ ਹਰ ਹਫਤੇ ਸਿੰਚਾਈ ਕਰਨੀ ਚਾਹੀਦੀ ਹੈ। ਫਸਲ ਪੱਕਣ ਦੇ ਸਮੇ ਉਦੋ ਸਿੰਚਾਈ ਕਰੋ ਜਦੋਂ ਜਰੂਰਤ ਹੋਵੇ। ਜਰੂਰਤ ਤੋਂ ਜਿਆਦਾ ਪਾਣੀ ਨਹੀ ਲਗਾਉਣਾ ਚਾਹੀਦਾ। ਸਿੰਚਾਈ ਸਮੇਂ ਖਰਬੂਜੇ ਦੇ ਫਲ ਤੇ ਪਾਣੀ ਨਹੀ ਪੈਣਾ ਚਾਹੀਦਾ। ਭਾਰੀਆਂ ਮਿੱਟੀਆ ਵਿਚ ਜਿਆਦਾ ਸਿੰਚਾਈ ਨਹੀ ਕਰਨੀ ਚਾਹੀਦੀ ਕਿਉਕਿ ਇਹ ਪੌਦੇ ਨੂੰ ਲੋੜ ਤੋਂ ਜਿਆਦਾ ਵਧਾ ਦਿੰਦਾ ਹੈ। ਜਿਆਦਾ ਮਿਠਾਸ ਲਈ ਕਟਾਈ ਤੋਂ 3-6 ਦਿਨ ਪਹਿਲਾਂ ਸਿੰਚਾਈ ਨਹੀ ਕਰਨੀ ਚਾਹੀਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement