ਕਣਕ ਦਾ ਵੱਧ ਝਾੜ ਲੈਣ ਲਈ ਪੀਲੀ ਕੁੰਗੀ ਦੀ ਰੋਕਥਾਮ ਜ਼ਰੂਰੀ : ਖੇਤੀਬਾੜੀ ਮਾਹਿਰ
Published : Jan 8, 2019, 1:44 pm IST
Updated : Apr 10, 2020, 10:13 am IST
SHARE ARTICLE
ਪੀਲੀ ਕੁੰਗੀ ਦੀ ਰੋਕਥਾਮ
ਪੀਲੀ ਕੁੰਗੀ ਦੀ ਰੋਕਥਾਮ

ਕਣਕ ਦੀ ਫ਼ਸਲ ਦਾ ਚੰਗਾ ਝਾੜ ਲੈਣ ਲਈ ਪੀਲੀ ਕੁੰਗੀ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਦੇ ਬਚਾਓ ਲਈ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਸਪਰੇਅ ਕਰਕੇ.....

ਸ਼੍ਰੀ ਫ਼ਤਿਹਗੜ੍ਹ ਸਾਹਿਬ : ਕਣਕ ਦੀ ਫ਼ਸਲ ਦਾ ਚੰਗਾ ਝਾੜ ਲੈਣ ਲਈ ਪੀਲੀ ਕੁੰਗੀ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਦੇ ਬਚਾਓ ਲਈ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਸਪਰੇਅ ਕਰਕੇ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਮਾਹਿਰ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੇ ਪੱਤਿਆਂ ‘ਤੇ ਜੇਕਰ ਪੀਲੇ ਰੰਗ ਦਾ ਪਾਊਡਰ ਦੇਖਣ ਨੂੰ ਮਿਲੇ, ਤਾਂ ਕਿਸਾਨਾਂ ਨੂੰ ਕਣਕ ਦੀ ਫ਼ਸਲ ‘ਤੇ ਪੀਲੀ ਕੁੰਗੀ ਦੀ ਰੋਕਥਾਮ ਲਈ ਮਾਹਿਰਾਂ ਦੀ ਸਲਾਹ ਅਨੁਸਾਰ 200 ਮਿਲੀਲਿਟਰ ਪ੍ਰੋਪੀਕੋਨਾਜੌਲ 25 ਪ੍ਰਤੀਸ਼ਤ ਈ.ਸੀ. ਜਾਂ 120 ਗ੍ਰਾਮ ਨਟੀਵੋ 75 ਪ੍ਰਤੀਸ਼ਤ ਡਬਲਯੂ.ਜੀ. ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ‘ਤੇ ਚੇਪੇ ਦੀ ਸੰਖਿਆ 5 ਪ੍ਰਤੀ ਸਿੱਟਾ ਹੋਣ ਤਾਂ 40 ਮਿਲੀਲਿਟਰ ਈਮੀਡਾਕਲੋਪਰਿਡ 17.8 ਪ੍ਰਤੀਸ਼ਤ ਐਸ.ਐਲ. ਜਾਂ 20 ਗ੍ਰਾਮ ਥਾਈਓਮਿਥਾਕਸਮ 25 ਪ੍ਰਤੀਸ਼ਤ ਡਬਲਯੂ.ਜੀ. ਜਾਂ 150 ਮਿਲੀਲਿਟਰ ਡਾਈਮੈਥੋਏਟ 30 ਪ੍ਰਤੀਸ਼ਤ ਈ.ਸੀ. ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੇਪਸੈਕ ਪੰਪ ਨਾਲ ਸਪਰੇਅ ਕੀਤੀ ਜਾਵੇ, ਤਾਂ ਜੋ ਕਣਕ ਦੀ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਫ਼ਸਲ ਫੁੱਲ ਪੈਣ ਦੀ ਸਥਿਤੀ ‘ਤੇ ਹੈ। ਇਸ ਸਮੇਂ ਦੌਰਾਨ ਕੀਤੀ ਸਪਰੇਅ ਪਰਾਗਣ ਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ,

ਇਸ ਲਈ ਧੜਾਧੜ ਸਪਰੇਅ ਕਰਨ ਤੋਂ ਬਚਿਆ ਜਾਵੇ ਅਤੇ ਕੇਵਲ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਉਕਤ ਸਪਰੇਅ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਕਣਕ ਵਿੱਚ ਕੀਟ ਨਾਸ਼ਕ ਸਪਰੇਅ ਕਰਨ ਸਮੇਂ ਮਿੱਤਰ ਕੀੜਿਆਂ ਦਾ ਧਿਆਨ ਵੀ ਰੱਖਿਆ ਜਾਵੇ। ਇਸ ਸਮੇਂ ਦੌਰਾਨ ਤੇਲੇ/ਚੇਪੇ ਦੇ ਅਨੁਪਾਤ ਵਿੱਚ ਇਨ੍ਹਾਂ ਮਿੱਤਰ ਕੀੜਿਆਂ ਦੀ ਸੰਖਿਆ ਕਾਫ਼ੀ ਜ਼ਿਆਦਾ ਹੁੰਦੀ ਹੈ। ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਵਿਨੇ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੋਂ ‘ਤੇ 40-50 ਪ੍ਰਤੀਸ਼ਤ ਪੌਦਿਆਂ ‘ਤੇ ਚੇਪਾ ਨਜ਼ਰ ਆਵੇ, ਤਾਂ ਬੂਟੇ ਦੀ ਵਿਚਕਾਰਲੀ ਸਾਖ ਦਾ ਸਿਰਾ 0.5-1.0 ਸੈਂਟੀਮੀਟਰ ਚੇਪੇ ਨਾਲ ਢੱਕਿਆ ਜਾਵੇ,

ਤਾਂ 40 ਗ੍ਰਾਮ ਥਾਇਓਮਿਥਾਕਸਮ 25 ਪ੍ਰਤੀਸ਼ਤ ਡਬਲਯੂ.ਜੀ. ਜਾਂ 400 ਮਿਲੀਲਿਟਰ ਡਾਈਮੈਥੋਏਟ 30 ਪ੍ਰਤੀਸ਼ਤ ਈ.ਸੀ. ਜਾਂ 600 ਮਿਲੀਲਿਟਰ ਕਲੋਰਪੈਰੀਫਾਸ 20 ਪ੍ਰਤੀਸ਼ਤ ਈ.ਸੀ. ਨੂੰ 80-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਵੇ, ਤਾਂ ਸਰੋਂ ਦੀ ਫ਼ਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement