ਮੀਂਹ ਪੈਣ ਨਾਲ ਆਈ ਕਿਸਾਨਾਂ ਦੇ ਚਿਹਰੇ 'ਤੇ ਖੁਸ਼ਹਾਲੀ
Published : Mar 22, 2018, 9:59 am IST
Updated : Mar 22, 2018, 9:59 am IST
SHARE ARTICLE
kanak di fasal
kanak di fasal

ਇਸ ਮੀਂਹ ਨੂੰ ਦੇਖ ਕਿਸਾਨਾਂ ਨੇ ਕਿਹਾ ਕਿ ਮੌਸਮ ਵੀ ਖੁਸ਼ਗੁਵਾਰ ਹੋ ਗਿਆ ਹੈ।

ਬੀਤੀ ਦੇਰ ਰਾਤ ਸੂਬੇ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ | ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਵੇਖਣ ਨੂੰ ਮਿਲੀ ਹੈ | ਇਸ ਮੀਂਹ ਨੂੰ ਦੇਖ ਕਿਸਾਨਾਂ ਨੇ ਕਿਹਾ ਕਿ ਮੌਸਮ ਵੀ ਖੁਸ਼ਗੁਵਾਰ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਲਈ ਇਹ ਮੀਂਹ  ਬਹੁਤ ਲਾਭਦਾਇਕ ਹੈ। ਇਸ ਨਾਲ ਕਣਕ ਦੀ ਫਸਲ ਦਾ ਝਾੜ ਵਧਣ ਦੀ ਵੀ ਆਸ ਹੈ ਅਤੇ ਇਸ ਨਾਲ ਫਸਲ ਨੂੰ ਹੋਣ ਵਾਲੀਆਂ ਕਾਲੀ ਤੇ ਚਿੱਟੀ ਸੁੰਡੀ, ਪੱਤਾ ਲਪੇਟ ਜਿਹੀਆਂ ਖਤਰਨਾਕ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਕਿਸਾਨਾਂ ਨੇ ਦੱਸਿਆ ਮੀਂਹ ਦੇ ਪੈਣ ਨਾਲ ਫਸਲਾਂ ਦੇ ਲਈ ਲੋੜੀਂਦੇ ਪਾਣੀ ਦੀ ਪੂਰਤੀ ਹੋਵੇਗੀਅਤੇ ਇਸਦੇ ਨਾਲ ਬਿਜਲੀ ਅਤੇ ਡੀਜ਼ਲ ਦੀ ਵੀ ਬਚਤ ਹੋਵੇਗੀ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕੁਦਰਤੀ ਪਾਣੀ ਕਾਰਨ ਫਸਲ ਦੀ ਪੈਦਾਵਾਰ ਚੰਗੀ ਅਤੇ ਕੁਆਲਿਟੀ ਵਜੋਂ ਵੀ ਬਹੁਤ ਵਧੀਆ ਹੁੰਦੀ ਹੈ ਤੇ ਇਸ ਮੀਂਹ ਤੇ ਝੜੀ ਨਾਲ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਅੰਤ 'ਚ ਉਨ੍ਹਾਂ ਕਿਹਾ ਕਿ ਹੋਰ ਤੇਜ਼ ਹਵਾਵਾਂ ਤੇ ਮੀਂਹ, ਗੜਾ ਨਾ ਪਾਵੇ ਤਾਂ ਫਸਲ ਨੂੰ ਫਾਇਦਾ ਹੀ ਫਾਇਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement