ਭਾਰੀ ਮੀਂਹ ਤੇ ਝੱਖੜ ਨੇ ਪੰਜਾਬ 'ਚ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾਈਆਂ
Published : May 4, 2020, 7:14 am IST
Updated : May 4, 2020, 7:14 am IST
SHARE ARTICLE
File Photo
File Photo

ਮੰਡੀਆਂ ਵਿਚ ਪਈ ਫ਼ਸਲ ਭਿੱਜੀ

ਚੰਡੀਗੜ੍ਹ, 3 ਮਈ (ਗੁਰਉਪਦੇਸ਼ ਭੁੱਲਰ) : ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਇਕ ਵਾਰ ਫਿਰ ਮੀਂਹ ਤੇ ਤੇਜ਼ ਝੱਖੜ ਨੇ ਮੰਡੀਆਂ ਵਿਚ ਕਣਕ ਲੈ ਕੇ ਆ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ। ਕਿਸਾਨ ਪਹਿਲਾਂ ਹੀ ਪਿਛਲੇ ਦਿਨਾਂ 'ਚ ਖ਼ਰੀਦ ਦੌਰਾਨ ਆਏ ਮੀÂਹ ਤੇ ਗੜ੍ਹੇਮਾਰੀ ਕਾਰਨ ਫ਼ਸਲ ਦਾ ਨੁਕਸਾਨ ਝੱਲ ਰਹੇ ਸਨ ਅਤੇ ਕਣਕ ਦੇ ਰੰਗ ਵਿਚ ਤਬਦੀਲੀ ਤੇ ਨਮੀ ਦਾ ਬਹਾਨਾ ਬਣਾ ਕੇ ਕੇਂਦਰ ਸਰਕਾਰ ਵਲੋਂ ਲਾਏ ਜਾ ਰਹੇ ਮੁੱਲ ਵਿਚ ਕੱਟ ਕਾਰਨ ਪ੍ਰੇਸ਼ਾਨ ਸਨ ਅਤੇ ਅੱਜ ਕੁਦਰਤ ਦੀ ਮਾਰ ਕਾਰਨ ਉਹ ਦੋਹਰੇ ਨੁਕਸਾਨ ਹੇਠ ਆ ਗਏ ਹਨ।

File photoFile photo

ਮੰਡੀਆਂ ਵਿਚ ਲਿਫ਼ਟਿਗ ਦੀ ਰਫ਼ਤਾਰ ਪਹਿਲਾਂ ਹੀ ਮੱਠੀ ਹੋਣ ਕਾਰਨ ਭਰੀਆਂ ਬੋਰੀਆਂ ਦੇ ਕਈ ਥਾਈਂ ਖੁੱਲ੍ਹੇ ਅਸਮਾਨ ਵਿਚ ਅੰਬਾਰ ਲੱਗੇ ਹੋਏ ਹਨ ਅਤੇ ਅੱਜ ਮੀਂਹ ਨਾਲ ਅਨਾਜ ਦੀ ਕੁਆਲਟੀ 'ਤੇ ਹੋਰ ਅਸਰ ਪਵੇਗਾ। ਹਾਲੇ ਅਨੁਮਾਨ ਅਨੁਸਾਰ ਖ਼ਰੀਦੀ ਜਾਣ ਵਾਲੀ 135 ਲੱਖ ਮੀਟ੍ਰਿਕ ਟਨ ਕਣਕ ਵਿਚੋਂ 90 ਲੱਖ ਮੀਟਿੰਕ ਟਨ ਦੀ ਹੀ ਖ਼ਰੀਦ ਹੋਈ ਹੈ। 45 ਲੱਖ ਮੀਟ੍ਰਿਕ ਟਨ ਕਣਕ ਹਾਲੇ ਕਿਸਾਨਾਂ ਦੇ ਘਰਾਂ ਵਿਚ ਹੀ ਪਈ ਹੈ ਜੋ ਮਿਲ ਰਹੇ ਪਾਸਾਂ ਮੁਤਾਬਕ ਵਾਰੀ ਸਿਰ ਮੰਡੀ ਵਿਚ ਜਾ ਰਹੇ ਹਨ।

ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਰਨਾਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਆਦਿ ਖੇਤਰਾਂ ਵਿਚ ਭਾਰੀ ਮੀਂਹ ਨਾਲ ਝੱਖੜ ਵੀ ਆਇਆ। ਇਸ ਨਾਲ ਮੰਡੀਆਂ ਅਤੇ ਘਰਾਂ ਵਿਚ ਖੁੱਲ੍ਹੇ ਵਿਹੜੇ ਵਿਚ ਪਈ ਫ਼ਸਲ ਭਿੱਜ ਗਈ ਹੈ। ਤੇਜ਼ ਝੱਖੜ ਤੇ ਹਨੇਰੀ ਨਾਲ ਕਈ ਥਾਈਂ ਬਿਜਲੀ ਅਤੇ ਫ਼ੋਨ ਸੇਵਾਵਾਂ ਵੀ ਠੱਪ ਹੋਈਆਂ ਹਨ ਜਿਸ ਨਾਲ ਕਰਫ਼ਿਊ ਦੀ ਸਥਿਤੀ ਦੇ ਹਲਦੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement