Fact Check: ਜਾਣੋ ਕੀ ਹੈ ਪਿਤਾ-ਪੁੱਤਰ ਦੀ ਇਸ ਭਾਵੁਕ ਤਸਵੀਰ ਦਾ ਸੱਚ
Published : Apr 24, 2020, 3:48 pm IST
Updated : Apr 24, 2020, 5:55 pm IST
SHARE ARTICLE
Photo
Photo

ਸੋਸ਼ਲ ਮੀਡੀਆ ਤੇ ਇਕ ਪਿਤਾ ਤੇ ਉਸ ਦੇ ਬੱਚੇ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ।

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਇਕ ਪਿਤਾ ਤੇ ਉਸ ਦੇ ਬੱਚੇ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਪਿਤਾ ਨੇ ਅਪਣੇ ਬੱਚੇ ਨੂੰ ਅਪਣੀਆਂ ਬਾਹਾਂ ਵਿਚ ਲਿਆ ਹੋਇਆ ਹੈ ਅਤੇ ਬੱਚੇ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਲਪੇਟਿਆ ਹੋਇਆ। 

 

ਸੋਸ਼ਲ ਮੀਡੀਆ ‘ਤੇ ਇਸ ਫੋਟੋ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੇ ਵਿਚ ਕੋਰੋਨਾ ਵਾਇਰਸ ਦੇ ਲੱਛਣ ਹਨ ਅਤੇ ਉਸ ਦੇ ਪਿਤਾ ਲੋਕਾਂ ਨੂੰ ਅਪਣੇ ਬੱਚੇ ਲਈ ਅਰਦਾਸ ਕਰਨ ਲਈ ਕਹਿ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਫਿਲਹਾਲ ਟੈਸਟ ਦੀ ਰਿਪੋਰਟ ਆਉਣੀ ਬਾਕੀ ਹੈ ਤੇ  ਬੱਚੇ ਦੀ ਮਾਂ ਉਸ ਨੂੰ ਜਨਮ ਦੇਣ ਤੋਂ ਬਾਅਦ ਦੁਨੀਆ ਤੋਂ ਚੱਲ ਵਸੀ।

 

ਪਰ ਜਦੋਂ ਇਸ ਬਾਰੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਫੋਟੋ ਪਿੱਛੇ ਅਸਲ ਕਹਾਣੀ ਤਾਂ ਕੁਝ ਹੋਰ ਹੀ ਸੀ। ਦਰਅਸਲ ਇਹ ਫੋਟੋ ਇੰਸਟਾਗ੍ਰਾਮ ਤੋਂ ਇਕ ਵੈਰੀਫਾਈਡ ਅਕਾਊਂਟ ਤੋਂ ਲਈ ਗਈ ਹੈ। ਇਹ ਫੋਟੋ ਮਲੇਸ਼ੀਆ ਦੀ ਹੈ। ਇੰਸਟਾਗ੍ਰਾਮ ‘ਤੇ ਇਸ ਫੋਟੋ ਦੇ ਨਾਲ ਮਾਲੇਈ ਭਾਸ਼ਾ ਵਿਚ ਕੈਪਸ਼ਨ ਲਿਖਿਆ ਹੋਇਆ ਸੀ।

 

ਇਸ ਫੋਟੋ ਦੇ ਕੈਪਸ਼ਨ ਨੂੰ ਜਦੋਂ ਟ੍ਰਾਂਸਲੇਟ ਕਰ ਕੇ ਪੜ੍ਹਿਆ ਤਾਂ ਉਸ ਦਾ ਅਰਥ ਸੀ ਕਿ ਇਹ ਵਿਅਕਤੀ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੇਵਾਵਾਂ ਨਿਭਾਅ ਰਿਹਾ ਹੈ ਤੇ ਕਾਫੀ ਸਮੇਂ ਤੋਂ ਉਸ ਨੇ ਅਪਣੇ ਪਰਿਵਾਰ ਨਾਲ ਮੁਲਾਕਾਤ ਨਹੀਂ ਕੀਤੀ। ਡਿਊਟੀ ਦੌਰਾਨ ਉਹ ਸਿਰਫ ਫੋਨ ਜਾਂ ਵੀਡੀਓ ਕਾਲ ਦੇ ਜ਼ਰੀਏ ਹੀ ਅਪਣੇ ਪਰਿਵਾਰ ਨਾਲ ਗੱਲਬਾਤ ਕਰਦੇ ਹਨ।

 

ਇਕ ਦਿਨ ਇਹ ਬੱਚਾ ਅਪਣੇ ਪਿਤਾ ਨੂੰ ਮਿਲਣ ਲਈ ਜ਼ਿੱਦ ਕਰਨ ਲੱਗਿਆ, ਤੇ ਉਸ ਦੀ ਇੱਛਾ ਨੂੰ ਪੂਰਾ ਕਰਨ ਲਈ ਉਸ ਦੇ ਪਿਤਾ ਨੇ ਬੱਚੇ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਲਪੇਟਿਆ ਤੇ ਫਿਰ ਜੱਫੀ ਪਾਈ। ਇਹ ਫੋਟੋ ਮਲੇਸ਼ੀਆ ਦੇ ਸਥਾਨਕ ਅਖਬਾਰ ਵੱਲੋਂ ਲਈ ਗਈ ਹੈ। ਇਹੀ ਫੋਟੋ 16 ਅਪ੍ਰੈਲ ਨੂੰ ਇਰਿਸ਼ ਰਿਸ਼ਵਾਂਡੀ ਨਾਂਅ ਦੀ ਫੇਸਬੁੱਕ ਆਈਡੀ ਤੋਂ ਵੀ ਸ਼ੇਅਰ ਕੀਤੀ ਗਈ। ਇਸ ਖ਼ਬਰ ਦੀ ਪੁਸ਼ਟੀ ਸਥਾਨਕ ਮੀਡੀਆ ਨੇ ਵੀ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement