Fact Check: ਟਿਕਟ ਨੂੰ ਲੈ ਕੇ ਬੀਬੀ-ਕੰਡਕਟਰ ਦੀ ਲੜਾਈ ਦਾ ਇਹ ਵੀਡੀਓ ਸਕ੍ਰਿਪਟਿਡ ਡਰਾਮਾ ਹੈ
Published : Apr 21, 2022, 8:25 pm IST
Updated : Apr 21, 2022, 8:25 pm IST
SHARE ARTICLE
Fact Check Scripted Video of Bus Conductor Arguing With Lady Shared With False Claims
Fact Check Scripted Video of Bus Conductor Arguing With Lady Shared With False Claims

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਇੱਕ ਨਾਟਕ ਹੈ। ਹੁਣ ਸਕ੍ਰਿਪਟਿਡ ਡਰਾਮੇ ਦੇ ਵੀਡੀਓ ਨੂੰ ਅਸਲ ਸਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬੀਬੀ ਨੂੰ ਬਸ ਕੰਡਕਟਰ ਨਾਲ ਫ਼੍ਰੀ ਟਿਕਟ ਪਿੱਛੇ ਲੜ੍ਹਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਯੂਜ਼ਰਸ ਅਸਲ ਘਟਨਾ ਸਮਝ ਕੇ ਵਾਇਰਲ ਕਰ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਇੱਕ ਨਾਟਕ ਹੈ। ਹੁਣ ਸਕ੍ਰਿਪਟਿਡ ਡਰਾਮੇ ਦੇ ਵੀਡੀਓ ਨੂੰ ਅਸਲ ਸਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Punjab Satth tv" 20 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਦੇਖੋ ਕਿਵੇਂ ਇਕ ਮਾਤਾ ਟਿਕਟ ਲਈ ਬੱਸ ਵਾਲੇ ਨਾਲ ਲੜ ਰਹੇ ਆ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਵਾਇਰਲ ਵੀਡੀਓ ਸਕ੍ਰਿਪਟਿਡ ਡਰਾਮਾ ਹੈ

ਸਾਨੂੰ ਅਸਲ ਵੀਡੀਓ ਬਲਾਗਰ/ਅਦਾਕਾਰ Lakhwinder Sran ਦੇ ਪੇਜ ਤੋਂ 18 ਅਪ੍ਰੈਲ 2022 ਦਾ ਸ਼ੇਅਰ ਕੀਤਾ ਮਿਲਿਆ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਵੱਲੋਂ ਕੈਪਸ਼ਨ ਲਿਖਿਆ ਗਿਆ, "ਰੋਡਵੇਜ਼ ਦੇ ਕੰਡਕਟਰ ਦਾ ਔਰਤ ਨਾਲ ਪਿਆ ਸਿਆਪਾ, ਕਹਿੰਦਾ ਅਧਾਰ ਕਾਰਡ ਹੈਨੀ ਤਾਂ ਬੱਸ ਚੋ ਉੱਤਰ ਬਾਹਰ ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ 48 ਘੰਟੇ ਤੋਂ ਪਹਿਲਾ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ, ਇਹ ਵੀਡੀਓ ਇੱਕ ਸੇਧਪੂਰਨ ਅਤੇ ਮਨੋਰੰਜਕ ਵੀਡੀਓ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ।"

ਅਸਲ ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਵੱਲੋਂ ਸਾਫ ਲਿਖਿਆ ਗਿਆ ਕਿ ਵੀਡੀਓ ਸਕ੍ਰਿਪਟਿਡ ਹੈ। ਇਸ ਵੀਡੀਓ ਨੂੰ ਜੇਕਰ ਪੂਰਾ ਵੇਖਿਆ ਜਾਵੇ ਤਾਂ ਵੀਡੀਓ ਦੇ ਅੰਤ 'ਚ ਅਦਾਕਾਰ ਇਹ ਗੱਲ ਸਾਫ ਕਰਦੇ ਹਨ ਕਿ ਵੀਡੀਓ ਉਨ੍ਹਾਂ ਵੱਲੋਂ ਮਨੋਰੰਜਨ ਵਾਸਤੇ ਬਣਾਇਆ ਗਿਆ ਹੈ।

ਪੜਤਾਲ ਦੇ ਅੰਤਿਮ ਚਰਣ 'ਚ ਅਸੀਂ ਮਾਮਲੇ ਨੂੰ ਲੈ ਕੇ ਲਖਵਿੰਦਰ ਸਰਾਂ ਨਾਲ ਗੱਲਬਾਤ ਕੀਤੀ। ਲਖਵਿੰਦਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਸੋਸ਼ਲ ਮੀਡੀਆ 'ਤੇ ਸਾਡੇ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਗਿਆ। ਮੈਂ ਇਹ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ਇਹ ਵੀਡੀਓ ਜਾਗਰੂਕ ਕਰਨ ਵਾਸਤੇ ਬਣਾਇਆ ਗਿਆ ਸੀ। ਅਕਸਰ ਅਜਿਹੇ ਮਾਮਲੇ ਵੇਖਣ ਨੂੰ ਮਿਲਦੇ ਹਨ ਜਦੋਂ ਟਿਕਟਾਂ ਨੂੰ ਲੈ ਕੇ ਕੰਡਕਟਰ ਪਿੰਡ ਦੀਆਂ ਬੀਬੀਆਂ ਨਾਲ ਗਲਤ ਤਰੀਕੇ ਗੱਲ ਕਰਦੇ ਹਨ ਅਤੇ ਇਸੇ ਨੂੰ ਦੇਖਦੇ ਹੋਏ ਅਸੀਂ ਇਹ ਵੀਡੀਓ ਬਣਾਇਆ ਸੀ। ਇਹ ਵੀਡੀਓ ਇੱਕ ਸਕ੍ਰਿਪਟਿਡ ਡਰਾਮਾ ਹੈ।

ਮਤਲਬ ਸਾਫ ਸੀ ਕਿ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਇੱਕ ਨਾਟਕ ਹੈ। ਹੁਣ ਸਕ੍ਰਿਪਟਿਡ ਡਰਾਮੇ ਦੇ ਵੀਡੀਓ ਨੂੰ ਅਸਲ ਸਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Video of Bus Conductor Arguing With Lady
Claimed By- FB Page Punjab Satth tv
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement