ਜਪਾਨ ਵਿਖੇ ਸਮੰਦਰ 'ਚ ਰੁੜ੍ਹਦੀਆਂ ਗੱਡੀਆਂ ਦਾ ਇਹ ਵੀਡੀਓ 2011 ਦਾ ਹੈ, Fact Check ਰਿਪੋਰਟ
Published : Jan 5, 2024, 7:57 pm IST
Updated : Mar 1, 2024, 12:55 pm IST
SHARE ARTICLE
Fact Check Old Video Of Japan 2011 Tsunami shared as recent
Fact Check Old Video Of Japan 2011 Tsunami shared as recent

ਵਾਇਰਲ ਹੋ ਰਿਹਾ ਵੀਡੀਓ ਹਾਲਿਆ ਨਹੀਂ ਸਗੋਂ ਜਪਾਨ 'ਚ ਸਾਲ 2011 ਵਿਚ ਆਈ ਸੁਨਾਮੀ ਦਾ ਹੈ।

RSFC (Team Mohali)- ਬੀਤੇ ਸੋਮਵਾਰ ਨੂੰ ਜਪਾਨ ਵਿਚ ਆਏ ਭਿਅੰਕਰ ਭੁਚਾਲ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਣ ਲੱਗਿਆ ਜਿਸਦੇ ਵਿਚ ਸਮੰਦਰ ਦੇ ਤੇਜ ਬਹਾਅ 'ਚ ਗੱਡੀਆਂ ਤੇ ਆਰਥਿਕ ਚੀਜਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਜਪਾਨ ਵਿਚ ਹਾਲ ਹੀ 'ਚ ਆਏ ਭੁਚਾਲ ਤੋਂ ਬਾਅਦ ਸਾਹਮਣੇ ਆਇਆ ਹੈ। 

ਫੇਸਬੁੱਕ ਯੂਜ਼ਰ 'ਸਿੱਧੂ ਮੂਸੇਵਾਲੇ ਦੇ ਕੱਟੜ ਫੈਨ' ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,'ਜਪਾਨ ਵਿੱਚ ਭੁਚਾਲ ਤੇ ਸੁਨਾਮੀ'

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲਿਆ ਨਹੀਂ ਸਗੋਂ ਜਪਾਨ 'ਚ ਸਾਲ 2011 ਵਿਚ ਆਈ ਸੁਨਾਮੀ ਦਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਵੀਡੀਓ 2011 ਦਾ ਹੈ

ਸਾਨੂੰ ਇਸ ਵਾਇਰਲ ਵੀਡੀਓ ਨਾਲ ਮਿਲਦੇ ਹੁਬਭੂ ਦ੍ਰਿਸ਼ ਕਈ ਪੁਰਾਣੀ ਰਿਪੋਰਟਾਂ ਵਿਚ ਪ੍ਰਕਾਸ਼ਿਤ ਮਿਲੇ। ਮਿਲੀ ਜਾਣਕਾਰੀ ਮੁਤਾਬਕ ਇਹ ਵਾਇਰਲ ਵੀਡੀਓ ਜਪਾਨ ਵਿਖੇ 2011 'ਚ ਆਈ ਸੁਨਾਮੀ ਦਾ ਹੈ।

Youtube ਅਕਾਊਂਟ Videoofnepal3 12 ਮਾਰਚ 2011 ਨੂੰ ਵਾਇਰਲ ਵੀਡੀਓ ਦੇ ਸਮਾਨ ਦ੍ਰਿਸ਼ ਵਾਲਾ ਵੀਡੀਓ ਸਾਂਝਾ ਕੀਤਾ ਅਤੇ ਵੀਡੀਓ ਨੂੰ ਜਪਾਨ 'ਚ ਆਈ ਸੁਨਾਮੀ ਦਾ ਦੱਸਿਆ।

ਇਸ ਵੀਡੀਓ ਦੇ ਕੁਝ ਅੰਸ਼ ਸਾਨੂੰ ਹੋਰ ਖਬਰਾਂ ਵਿਚ ਵੀ ਸਾਂਝੇ ਮਿਲੇ ਜਿਨ੍ਹਾਂ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਸਾਨੂੰ ਆਪਣੀ ਸਰਚ ਦੌਰਾਨ ਇੱਕ ਦਾਨਿਸ਼ ਵੈਬਸਾਈਟ 'ਤੇ ਪ੍ਰਕਾਸ਼ਿਤ ਆਰਟੀਕਲ ਵਿਚ ਵੀ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਅਪਲੋਡ ਮਿਲਿਆ। ਇਸ ਆਰਟੀਕਲ ਮੁਤਾਬਿਕ ਵੀ ਇਹ ਵੀਡੀਓ ਜਪਾਨ ਵਿਚ ਸਾਲ 2011 'ਚ ਆਏ ਭੁਚਾਲ ਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲਿਆ ਨਹੀਂ ਸਗੋਂ ਜਪਾਨ 'ਚ ਸਾਲ 2011 ਵਿਚ ਆਈ ਸੁਨਾਮੀ ਦਾ ਹੈ।

Our Sources:

Video Posted On Youtube By Videoofnepal3 Dated 12-March-2011

News Report By nyheder.com Dated 11-March-2011

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement