ਪੰਜਾਬ ਅਤੇ ਹਰਿਆਣਾ ਵਿਚ ਸੰਘਣੇ ਕੋਹਰੇ ਕਾਰਨ ਮੁਸ਼ਕਲਾਂ, ਜਨਜੀਵਨ ਮੱਠਾ ਪਿਆ
Published : Dec 15, 2017, 10:41 pm IST
Updated : Dec 15, 2017, 5:11 pm IST
SHARE ARTICLE

ਚੰਡੀਗੜ੍ਹ, 15 ਦਸੰਬਰ : ਪੰਜਾਬ ਅਤੇ ਹਰਿਆਣਾ ਵਿਚ ਅੱਜ ਸਵੇਰੇ ਸੰਘਣੇ ਕੋਹਰੇ ਕਾਰਨ ਜਨਜੀਵਨ ਪ੍ਰਭਾਵਤ ਰਿਹਾ ਅਤੇ ਕੁੱਝ ਥਾਵਾਂ 'ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਚੰਡੀਗੜ੍ਹ, ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਬਠਿੰਡਾ, ਅੰਬਾਲਾ, ਪੰਚਕੂਲਾ, ਕੁਰੂਕਸ਼ੇਤਰ, ਰੋਹਤਕ ਅਤੇ ਹੋਰ ਥਾਵਾਂ 'ਤੇ ਸੰਘਣੇ ਕੋਹਰੇ ਕਾਰਨ ਰਾਹਗੀਰਾਂ ਨੂੰ ਰਸਤਾ ਸਾਫ਼ ਨਾ ਦਿਸਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਸੰਘਣੇ ਕੋਹਰੇ ਦਾ ਅਸਰ ਵੇਖਣ ਨੂੰ ਮਿਲਿਆ ਅਤੇ ਕਈ ਉਡਾਣਾਂ ਵਿਚ ਦੇਰ 


ਹੋਈ। ਕੁੱਝ ਉਡਾਣਾਂ ਅਗਲੇ ਤਿੰਨ ਦਿਨਾਂ ਲਈ ਰੱਦ ਕਰ ਦਿਤੀਆਂ ਗਈਆਂ।  ਪੰਜਾਬ ਅਤੋ ਹਰਿਆਣਾ ਵਿਚ ਸੰਘਣੇ ਕੋਹਰੇ ਕਾਰਨ ਰੇਲ ਗੱਡੀਆਂ ਦੀ ਆਵਾਜਾਈ 'ਤੇ ਵੀ ਅਸਰ ਪਿਆ। ਬਠਿੰਡਾ ਦਾ ਤਾਪਮਾਨ 3.8 ਡਿਗਰੀ ਸੀ ਤੇ ਇਹ ਸ਼ਹਿਰ ਪੰਜਾਬ ਵਿਚ ਸੱਭ ਤੋਂ ਠੰਢਾ ਰਿਹਾ। ਬਾਕੀ ਸ਼ਹਿਰਾਂ ਵਿਚ ਔਸਤਨ ਤਾਪਮਾਨ 6 ਅਤੇ 7 ਡਿਗਰੀ ਦੇ ਨੇੜੇ-ਤੇੜੇ ਰਿਹਾ। ਹਿਸਾਰ ਵਿਚ ਤਾਪਮਾਨ 4.9 ਡਿਗਰੀ ਸੀ ਜਦਕਿ ਚੰਡੀਗੜ੍ਹ ਵਿਚ ਪਾਰਾ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।     (ਏਜੰਸੀ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement