ਉੱਤਰ ਭਾਰਤ 'ਚ ਸੰਘਣਾ ਕੋਹਰਾ, ਜ਼ਬਰਦਸਤ ਠੰਢ
Published : Jan 1, 2018, 10:25 pm IST
Updated : Jan 1, 2018, 4:55 pm IST
SHARE ARTICLE

ਚੰਡੀਗੜ੍ਹ, 1 ਜਨਵਰੀ: ਨਵੇਂ ਸਾਲ ਦੀ ਆਮਦ 'ਤੇ ਦੇਸ਼ ਦੇ ਉੱਤਰੀ ਹਿਸਿਆਂ ਵਿਚ ਠੰਢ ਅਤੇ ਕੋਹਰੇ ਨੇ ਅਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਕੋਹਰੇ ਦਾ ਅਸਰ ਸੜਕੀ ਆਵਾਜਾਈ 'ਤੇ ਕਾਫ਼ੀ ਪਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ-ਤਿੰਨ ਮੌਸਮ ਇਸੇ ਤਰ੍ਹਾਂ ਰਹਿ ਸਕਦਾ ਹੈ। ਸੰਘਣੇ ਕੋਹਰੇ ਕਾਰਨ ਰਸਤਾ ਸਾਫ਼ ਨਾ ਦਿਸਣ ਕਰ ਕੇ ਅੱਜ ਸਵੇਰੇ ਦਿੱਲੀ ਹਵਾਈ ਅੱਡੇ 'ਤੇ 300 ਤੋਂ ਵੱਧ ਉਡਾਣਾਂ ਵਿਚ ਦੇਰ ਹੋਈ ਅਤੇ ਅੱਠ ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਸੜਕਾਂ 'ਤੇ ਵੀ ਆਵਾਜਾਈ ਕਾਫ਼ੀ ਮੱਠੀ ਚਾਲ ਚੱਲੀ। ਨਵੇਂ ਸਾਲ ਕਾਰਨ ਉਂਜ ਵੀ ਸੜਕਾਂ 'ਤੇ ਆਵਾਜਾਈ ਅਤੇ ਬਾਜ਼ਾਰਾਂ ਵਿਚ ਭੀੜ ਘੱਟ ਦਿਸੀ। ਪੰਜਾਬ ਅਤੇ ਹਰਿਆਣਾ ਵਿਚ ਆਮ ਜਨਜੀਵਨ  ਕਾਫ਼ੀ ਪ੍ਰਭਾਵਤ ਰਿਹਾ। ਕੁੱਝ ਥਾਈਂ ਹਾਦਸੇ ਵਾਪਰਨ ਦੀਆਂ ਵੀ ਖ਼ਬਰਾਂ ਹਨ। ਅਧਿਕਾਰੀਆਂ ਨੇ ਦਸਿਆ ਕਿ ਕੋਹਰੇ ਕਾਰਨ ਕੁੱਝ ਰੇਲਗੱਡੀਆਂ ਦੀ ਆਵਾਜਾਈ ਵਿਚ ਦੇਰੀ ਹੋਈ ਅਤੇ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਤ ਹੋਈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਜ਼ਬਰਦਸਤ ਠੰਢ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ। ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਸੱਭ ਤੋਂ ਠੰਢਾ ਰਿਹਾ ਅਤੇ ਇਥੋਂ ਦਾ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਆਦਮਪੁਰ ਦਾ ਤਾਪਮਾਨ 2.8 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਦਾ ਤਾਪਮਾਨ 4.2 ਅਤੇ ਫ਼ਰੀਦਕੋਟ ਦਾ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।  ਹਲਵਾਰਾ ਦਾ ਤਾਪਮਾਨ 4.9 ਡਿਗਰੀ, ਅੰਮ੍ਰਿਤਸਰ ਦਾ ਪੰਜ, ਪਠਾਨਕੋਟ ਦਾ 6.4 ਅਤੇ ਗੁਰਦਾਸਪੁਰ ਦਾ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿਚ ਹਿਸਾਰ ਦਾ ਘੱਟੋ ਘੱਟ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਹੇਠਾਂ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।  ਅਧਿਕਾਰੀਆਂ ਨੇ ਦਸਿਆ ਕਿ ਕਲ ਰਾਤ ਸ਼ਹਿਰ ਵਿਚ ਇਸ ਮੌਸਮ ਦੀ ਸੱਭ ਤੋਂ ਸਰਦ ਰਾਤ ਰਹੀ। ਨਾਰਨੌਲ ਦਾ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ, ਸਿਰਸਾ ਦਾ 5.8 ਡਿਗਰੀ ਸੈਲਸੀਅਸ, ਕਰਨਾਲ ਦਾ 8.4 ਡਿਗਰੀ ਸੈਲਸੀਅਸ ਅਤੇ ਭਿਵਾਨੀ ਦਾ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement