ਵੋਟ ਅਪੀਲ ਕਰਨ ਆਈ ਹਿਨਾ ਖ਼ਾਨ ਹੋਈ ਭੀੜ ਦੀ ਸ਼ਿਕਾਰ
Published : Jan 6, 2018, 1:54 pm IST
Updated : Jan 6, 2018, 8:24 am IST
SHARE ARTICLE

'ਬਿੱਗ ਬਾਸ 11' ਦਾ ਫਿਨਾਲੇ ਬਹੁਤ ਜਲਦ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸ਼ੋਅ ਦੇ ਮੇਕਰਸ ਵੱਲੋਂ ਸ਼ੋਅ 'ਚ ਕੁਝ ਨਵਾਂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਇਸ ਵਾਰ ਇਹ ਸਭ ਕੋਸ਼ਿਸ਼ਾਂ ਪੁੱਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਜਿਸਦਾ ਨਤੀਜਾ ਹਿਨਾ ਖਾਨ ਨੂੰ ਝਲਣਾ ਪਿਆ। ਦਰਅਸਲ ਇੰਝ ਕਿ 'ਬਿੱਗ ਬਾਸ ਸੀਜ਼ਨ 11' ਦਾ ਸੈਮੀ ਫਾਈਨਲ ਵੀਕ ਚੱਲ ਰਿਹਾ ਹੈ। ਜਿਸ ਵਿਚ ਘਰ ਵਿਚ ਬਚੇ ਪ੍ਰਤੀਭਾਗੀਆਂ ਦੇ ਐਵਿਕਸ਼ਨ ਲਈ ਸਿਰਫ ਵੋਟਿੰਗ ਜ਼ਰੀਆ ਨਹੀਂ ਹੈ। ਇਸ ਹਫਤੇ ਦਰਸ਼ਕਾਂ ਨੂੰ ਜੱਜ ਬਣ ਕੇ ਲਾਈਵ ਵੋਟਿੰਗ ਕਰਨੀ ਸੀ ਤੇ ਸਾਰੇ ਪ੍ਰਤੀਯੋਗੀਆਂ ਨੂੰ ਇਕ ਮਾਲ 'ਚ ਜਾ ਕੇ ਵੋਟਿੰਗ ਲਈ ਅਪੀਲ ਕਰਨੀ ਸੀ ਪਰ ਜਿਵੇਂ ਹੀ ਇਹ ਲੋਕ ਮਾਲ 'ਚ ਪੁੱਜੇ ਤਾਂ ਉੱਥੇ ਮੌਜੂਦ ਭੀੜ ਬੇਕਾਬੂ ਹੋ ਗਈ। 



ਭੀੜ 'ਚ ਮੌਜੂਦ ਪ੍ਰਸ਼ੰਸਕਾਂ 'ਚੋਂ ਕਿਸੇ ਨੇ ਹਿਨਾ ਖ਼ਾਨ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਨਾਲ ਖਿੱਚ ਧੂਹ ਵੀ ਕੀਤੀ । ਇਸ ਸਾਰੀ ਘਟਨਾ ਦੇ ਜਗਜਾਹਿਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਨੇ ਗੁੱਸਾ ਵੀ ਕੱਢਿਆ ਅਤੇ ਲੋਕਾਂ ਨੇ ਦੁੱਖ ਵੀ ਜਤਾਇਆ । ਹਾਲਾਂਕਿ 'ਬਿੱਗ ਬੌਸ ਸੀਜ਼ਨ 10' 'ਚ ਵੀ ਫਾਈਨਲਿਸਟਜ਼ ਨੂੰ ਮਾਲ 'ਚ ਲੈ ਕੇ ਗਏ ਸਨ ਪਰ ਉਸ ਸਮੇਂ ਲੋਕ ਇਸ ਤਰ੍ਹਾਂ ਬੇਕਾਬੂ ਨਹੀਂ ਹੋਏ ਸਨ ਪਰ ਇਸ ਵਾਰ ਉਮੀਦ ਤੋਂ ਦੁੱਗਣੀ ਭੀੜ ਉੱਥੇ ਪਹੁੰਚ ਗਈ ਸੀ।

https://www.instagram.com/p/BdjVOCLlXf4/?taken-by=bollywoodlife1461  



ਹਾਲਾਂਕਿ ਇਨ੍ਹਾਂ ਸਾਰੇ ਪਤਿਯੋਗੀਆਂ ਨੂੰ ਇੱਕ ਜਗ੍ਹਾ ਅੰਦਰ ਰੱਖਿਆ ਗਿਆ ਸੀ ਪਰ ਫਿਰ ਵੀ ਭੀੜ 'ਤੇ ਕਾਬੂ ਪਾਉਣਾ ਕਿਸੇ ਲਈ ਸੌਖਾ ਨਹੀਂ ਸੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਫਿਲਹਾਲ ਅਜੇ ਘਰ 'ਚ ਕੁੱਲ੍ਹ 6 ਮੈਂਬਰਾਂ 'ਚੋਂ ਇਕ ਮੈਂਬਰ ਟਾਸਕ ਜਿੱਤ ਕੇ ਫਿਨਾਲੇ 'ਚ ਐਂਟਰੀ ਕਰੇਗਾ ਅਤੇ ਉਹੀ ਨਾਮੀਨੇਟਿਡ ਮੈਂਬਰ ਦਰਸ਼ਕਾਂ ਤੋਂ ਲਾਈਵ ਵੋਟਿੰਗ ਦੀ ਅਪੀਲ ਕਰੇਗਾ ਜਿਸਦਾ ਫੈਸਲਾ 'ਵੀਕੈਂਡ ਕਾ ਵਾਰ' 'ਚ ਸਲਮਾਨ ਵਲੋਂ ਸੁਣਾਇਆ ਜਾਵੇਗਾ।

https://www.instagram.com/p/BdiNWtHlKzD/?taken-by=bollywoodlife1461

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement