ਵੈਲੇਨਟਾਈਨ ਡੇ ਤੋਂ ਪਹਿਲਾਂ ਕੁੜੀ ਨੇ ਅੱਖਾਂ ਜ਼ਰੀਏ ਜ਼ਾਹਿਰ ਕੀਤਾ ਆਪਣਾ ਪਿਆਰ, ਵੀਡੀਓ ਵਾਇਰਲ
Published : Feb 12, 2018, 6:02 pm IST
Updated : Feb 12, 2018, 12:40 pm IST
SHARE ARTICLE

ਮੁੰਬਈ : ਸੋਸ਼ਲ ਮੀਡੀਆ 'ਤੇ ਇੱਕ ਕੁੜੀ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪਸ ਵਇਰਲ ਹੋ ਰਹੇ ਹਨ। ਇਸ ਵਿੱਚ ਇੱਕ ਕੁੜੀ ਅੱਖਾਂ ਨਾਲ ਆਪਣੇ ਇਸ਼ਕ ਨੂੰ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੀ ਹੈ। ਕੁੜੀ ਦੀਆਂ ਅਦਾਵਾਂ ਲੋਕਾਂ ਨੂੰ ਇੰਨੀਆਂ ਜ਼ਿਆਦਾ ਪਸੰਦ ਆ ਰਹੀਆਂ ਹਨ ਕਿ ਇੰਸਟਾਗ੍ਰਾਮ 'ਤੇ ਉਸਦੇ ਕੁੱਝ ਹੀ ਘੰਟਿਆਂ ਵਿੱਚ ਚਾਰ ਲੱਖ ਤੋਂ ਜ਼ਿਆਦਾ ਫਾਲੋਅਰਸ ਵਧ ਚੁੱਕੇ ਹਨ। 


ਨਾਲ ਹੀ ਟਵਿੱਟਰ 'ਤੇ ਵੀ ਉਸਦਾ ਨਾਮ ਟਾਪ ਟ੍ਰੈਂਡ ਵਿੱਚ ਬਣਿਆ ਹੋਇਆ ਹੈ। ਯੂਜ਼ਰਸ ਵੀ ਟਵੀਟਸ ਦੇ ਜ਼ਰੀਏ ਆਪਣੀ ਦੀਵਾਨਗੀ ਜ਼ਾਹਿਰ ਕਰ ਰਹੇ ਹਨ। ਦਰਅਸਲ, ਤਸਵੀਰਾਂ ਅਤੇ ਵੀਡੀਓ ਕਲਿੱਪ ਵਿੱਚ ਦਿੱਖ ਰਹੀ ਕੁੜੀ ਮਲਿਆਲੀ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਹੈ। 


18 ਸਾਲ ਦੀ ਪ੍ਰਿਆ ਵਾਰੀਅਰ ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਹੈ। ਉਹ ਤ੍ਰਿਸ਼ੂਰ ਦੇ ਵਿਮਲਾ ਕਾਲਜ ਤੋਂ ਬੀ.ਕਾਮ ਦੀ ਪੜ੍ਹਾਈ ਕਰ ਰਹੀ ਹੈ। 


ਉਨ੍ਹਾਂ ਦੀ ਡੈਬਿਊ ਫਿਲਮ 'ਓਰੂ ਅਦਾਰ ਲਵ' ਦੇ ਗੀਤ ਮਾਨਿਕਆ ਮਲਾਰਯਾ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਗੀਤ ਨੂੰ ਸਕੂਲ ਦੇ ਟੀਨਏਜ਼ ਵਿਦਿਆਰਥੀਆਂ ਦੀ ਜ਼ਿੰਦਗੀ 'ਤੇ ਫਿਲਮਾਇਆ ਗਿਆ ਹੈ। ਇਸ ਨੂੰ ਯੂ-ਟਿਊਬ 'ਤੇ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਾਲ ਹੀ ਟਵਿੱਟਰ 'ਤੇ ਵੀ ਇਹ ਵੀਡੀਓ ਲੋਕਾਂ ਵੱਲੋ ਸ਼ੇਅਰ ਕੀਤੀ ਜਾ ਰਹੀ ਹੈ। 


ਹੁਣ ਤੱਕ ਇਸ ਗੀਤ ਨੂੰ ਯੂ-ਟਿਊਬ 'ਤੇ ਪੌਣੇ 4 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਫਿਲਮ ਦੇ ਲੇਖਕ ਅਤੇ ਡਾਇਰੈਕਟਰ ਉਮਰ ਲੁਲੁ ਹਨ ਜਦੋਂ ਕਿ ਸ਼ਾਨ ਰਹਿਮਾਨ ਨੇ ਇਸ ਫਿਲਮ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement