ਤਰਸੇਮ ਜੱਸਰ ਦੀ ਅਗਲੀ ਫ਼ਿਲਮ 'ਸਰਦਾਰ ਮੁਹੰਮਦ' ਦਾ ਟ੍ਰੇਲਰ ਰਿਲੀਜ਼
Published : Oct 3, 2017, 10:47 pm IST
Updated : Oct 3, 2017, 5:18 pm IST
SHARE ARTICLE

'ਰੱਬ ਦੇ ਰੇਡੀਓ' ਦੀ ਵੱਡੀ ਕਾਮਯਾਬੀ ਦੇ ਬਾਅਦ ਤਰਸੇਮ ਜੱਸੜ ਫਿਰ ਇਕ ਹੋਰ ਫਿਲਮ 'ਸਰਦਾਰ ਮੁਹੰਮਦ' ਨਾਲ ਵਾਪਸ ਆ ਗਿਆ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ।

ਤਰਸੇਮ ਜੱਸੜ ਇਸ ਫ਼ਿਲਮ ਵਿਚ ਮੈਂਡੀ ਠੱਕਰ ਦੇ ਨਾਲ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਸ ਫਿਲਮ 'ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਅਤੇ ਹੋਰ ਬਹੁਤ ਸਾਰੇ ਅਦਾਕਾਰ ਸ਼ਾਮਿਲ ਹਨ। ਫਿਲਮ ਵਿਚ ਗਾਣਿਆਂ ਦੇ ਗੀਤ ਤਰਸੇਮ ਜੱਸੜ, ਕੁਲਬੀਰ ਝਿੰਜਰ, ਨਰਿੰਦਰ ਬਾਠ ਦੁਆਰਾ ਗਾਏ ਗਏ ਹਨ।ਇਸ ਫਿਲਮ ਦੀ ਕਹਾਣੀ ਕਹਾਣੀ ਦੇ ਡਾਇਲਾਗ ਤੇ ਸਕਰੀਨ ਪਲੇਅ ਤਰਸੇਮ ਜੱਸੜ ਦੁਆਰਾ ਖੁਦ ਦਿੱਤੇ ਗਏ ਹਨ ਜਦੋਂ ਕਿ ਫ਼ਿਲਮ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ ਟੀਮ ਦੁਆਰਾ ਤਿਆਰ ਕੀਤੀ ਗਈ ਹੈ।

ਤਰਸੇਮ ਜੱਸੜ ਨੇ ਪੰਜਾਬੀ ਸੰਗੀਤ ਉਦਯੋਗ ਵਿਚ ਬਹੁਤ ਸਾਰੇ ਸੁਪਰਹਿੱਟ ਗਾਣੇ ਦਿੱਤੇ ਹਨ, ਜਿਸ ਵਿਚ ਗਲਵੱਕੜੀ, ਕਾਰਵਾਈ ਤੇ ਹੋਰ ਬਹੁਤ ਸਾਰੇ ਗੀਤ ਸ਼ਾਮਿਲ ਹਨ। ਉਸਦੀ ਪਿਛਲੀ ਫ਼ਿਲਮ 'ਰੱਬ ਦਾ ਰੇਡੀਓ' ਇੱਕ ਸੁਪਰ-ਡੁਪਰ ਹਿੱਟ ਗਈ ਸੀ, ਜੋ ਇਸ ਸਾਲ ਮਾਰਚ ਵਿੱਚ ਰਿਲੀਜ਼ ਹੋਈ ਸੀ.
ਹੁਣ, ਪ੍ਰਸ਼ੰਸਕ ਆਪਣੀ ਅਗਲੀ ਫਿਲਮ 'ਸਰਦਾਰ ਮੁਹੰਮਦ' ਦੀ ਉਡੀਕ ਕਰ ਰਹੇ ਹਨ ਜੋ ਇਸ ਸਾਲ 3 ਨਵੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement