'ਸੱਜਣ ਸਿੰਘ ਰੰਗਰੂਟ' ਦੇ ਟ੍ਰੇਲਰ ਨੇ ਕੁਝ ਘੰਟਿਆਂ 'ਚ ਹੀ ਯੂਟਿਊਬ 'ਤੇ ਪਾਈਆਂ ਧੂੰਮਾਂ
Published : Feb 6, 2018, 5:35 pm IST
Updated : Feb 6, 2018, 12:05 pm IST
SHARE ARTICLE

ਪਾਲੀਵੁੱਡ ਸੁਪਰ ਸਟਾਰ ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਫ਼ਿਰ ਆਪਣੀ ਅਦਾਕਾਰੀ ਰਾਹੀਂ ਲੋਕਾਂ ਦੇ ਦਿਲ 'ਚ ਥਾਂ ਬਣਾਈ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਸੱਜਣ ਸਿੰਘ ਰੰਗਰੂਟ' ਦਾ ਟ੍ਰੇਲਰ ਆਊਟ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਦਿਲਜੀਤ ਦੇ 'ਫੈਨਜ਼' ਨੇ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਸ਼ੁਰੂ ਕਰ ਦਿੱਤੀ ਹੈ।  

ਫਿਲਮ “ਸੱਜਣ ਸਿੰਘ ਰੰਗਰੂਟ” ਦੀ ਇਕ ਲੰਬੀ ਉਡੀਕ ਤੋਂ ਬਾਅਦ ਵਿਸ਼ਵ ਯੁੱਧ 'ਤੇ ਅਧਾਰਿਤ ਦਿਲਜੀਤ ਦੋਸਾਂਝ ਦੀ ਫ਼ਿਲਮ ਦੇ ਇਸ ਟ੍ਰੇਲਰ ਨੇ ਪਹਿਲੇ ਦਿਨ ਦੇ ਕੁਝ ਘੰਟਿਆਂ 'ਚ ਯੂਟਿਊਬ 'ਤੇ ਧੂੰਮਾਂ ਪਾ ਦਿੱਤੀਆਂ। ਟ੍ਰੇਲਰ 'ਚ ਸਾਫ਼ ਝਲਕ ਰਿਹਾ ਕਿ ਦਿਲਜੀਤ ਨੇ ਆਪਣੀ ਫਿਲਮ ‘ਸੱਜਣ ਸਿੰਘ ਰੰਗਰੂਟ’ ਲਈ ਕਾਫੀ ਮਿਹਨਤ ਕੀਤੀ ਹੈ। ਇਸ ਫਿਲਮ ਨੂੰ ਡਾਇਰੈਕਟਰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ, ਜਿਹਨਾਂ ਨੇ ਸਾਲ 2017 'ਚ ਸੁਪਰਹਿੱਟ “ਚੰਨਾ ਮੇਰਿਆ” ਨੂੰ ਡਾਇਰੈਕਟ ਕੀਤਾ ਸੀ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ Jay Sahni , Sona Sahni & Bobby Bajaj ਨੇ।   


ਸੱਜਣ ਸਿੰਘ ਰੰਗਰੂਟ’ ਇੰਗਲੈਂਡ ਵਿਚ ਸ਼ੂਟ ਹੋਈ ਹੈ। ਪਹਿਲੇ ਵਿਸ਼ਵ ਯੁੱਧ ‘ਤੇ ਆਧਾਰਿਤ ਇਹ ਫ਼ਿਲਮ ਦਿਲਜੀਤ ਅਤੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦੀ ਭੀੜ ਨੂੰ ਪ੍ਰਦਰਸ਼ਿਤ ਕਰਦੀ ਹੈ।ਇਸ ਤੋਂ ਇਲਾਵਾ ਕਈ ਪਾਲੀਵੁੱਡ ਅਭਿਨੇਤਾ, ਸਥਾਨਕ ਬ੍ਰਿਟਿਸ਼ ਅਦਾਕਾਰ ਵੀ ਇਸ ਫਿਲਮ ਦਾ ਹਿੱਸਾ ਬਣੇ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਵੀ ਪਾਲੀਵੁੱਡ ਫ਼ਿਲਮ ਵਿਚ ਬ੍ਰਿਟਿਸ਼ ਅਦਾਕਾਰਾਂ ਦੀਆਂ ਮੁੱਖ ਭੂਮਿਕਾਵਾਂ ਹੋਣਗੀਆਂ।


ਦਿਲਜੀਤ ਨੇ ਇਸ ਫਿਲਮ ਲਈ ਆਪਣੀ ਦਿੱਖ ਨੂੰ ਪੂਰੀ ਤਰ੍ਹਾਂ ਬਦਲਿਆ ਹੈ। ਇਸ ਫਿਲਮ ਦੇ ਕਿਰਦਾਰ ਲਈ ਦਿਲਜੀਤ ਨੇ ਆਪਣੀ ਦਾੜ੍ਹੀ ਤੇ ਮੁੱਛਾਂ ਨੂੰ ਪਹਿਲੀ ਵਾਰ ਵਧਾਇਆ ਸੀ ਅਤੇ ਕੱਪੜਿਆਂ ਤੇ ਪੱਗ ਨੂੰ ਵੀ ਪੁਰਾਣੇ ਸਮੇਂ ਦੀ ਦਿੱਖ ਦਿੱਤੀ ਹੈ। ਫਿਲਮ 'ਚ ਦਿਲਜੀਤ ਦੌਸਾਂਝ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੇ ਵੀ ਇਸ ਫਿਲਮ ਨਾਲ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। 


ਫਿਲਮ 'ਚ ਯੋਗਰਾਜ ਸਿੰਘ, ਜਗਜੀਤ ਸੰਧੂ,ਧੀਰਜ ਕੁਮਾਰ ਤੇ ਜਰਨੈਲ ਸਿੰਘ ਵੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਇਹ ਫਿਲਮ 23 ਮਾਰਚ, 2018 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਵੇਗੀ ਤੇ ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ ਦਾ ਫਿਲਮ ਨੂੰ ਦੇਖਣ ਲਈ ਉਤਸ਼ਾਹ ਹੋਰ ਵੀ ਵਧ ਗਿਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement