ਸੈਫ਼ ਅਲੀ ਖ਼ਾਨ ਚਾਹੁੰਦੇ ਸੀ ਤੈਮੂਰ ਦਾ ਨਾਂਅ ‘ਫੈਜ਼’ ਰੱਖਣਾ, ਮੇਰੀ ਜ਼ਿੱਦ ਅੱਗੇ ਪਿਆ ਝੁਕਣਾ : ਕਰੀਨਾ ਕਪੂਰ
Published : Mar 11, 2018, 5:55 pm IST
Updated : Mar 11, 2018, 12:29 pm IST
SHARE ARTICLE

ਮੁੰਬਈ: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਦੇ ਬੇਟੇ ਤੈਮੂਰ ਬਾਲੀਵਡੁ ਦੇ ਮਸ਼ਹੂਰ ਬੱਚਿਆਂ ਵਿੱਚੋਂ ਇਕ ਹੈ। ਤੈਮੂਰ ਆਏ ਦਿਨੀਂ ਅਪਣੀ ਕਿਊਟ ਹਰਕਤਾਂ ਅਤੇ ਫੋਟੋ ਦੀ ਵਜ੍ਹਾ ਨਾਲ ਸੁਰਖੀਆਂ 'ਚ ਛਾਏ ਰਹਿੰਦੇ ਹਨ। 



ਉਥੇ ਹੀ ਕਰੀਨਾ ਨੇ ਅਪਣੇ ਬੇਟੇ ਦੇ ਨਾਂਅ ਨੂੰ ਲੈ ਕੇ ਖੁਲਾਸਾ ਕੀਤਾ ਹੈ ਕਿ ਤੈਮੂਰ ਨਾਂਅ ਰਖਣਾ ਉਨ੍ਹਾਂ ਦੀ ਅਪਣੀ ਜ਼ਿਦ ਸੀ ਅਤੇ ਇਸ ਜ਼ਿਦ ਅੱਗੇ ਸੈਫ਼ ਨੂੰ ਝੁੱਕਣਾ ਪਿਆ ਅਤੇ ਉਨ੍ਹਾਂ ਨੇ ਅਪਣੇ ਬੇਟੇ ਦਾ ਨਾਂਅ ਤੈਮੂਰ ਰੱਖਿਆ। ਨਹੀਂ ਤਾਂ ਸੈਫ਼ ਅਲੀ ਖ਼ਾਨ ਬੇਟੇ ਤੈਮੂਰ ਦਾ ਨਾਂਅ ਫੈਜ਼ ਰਖਣਾ ਚਾਹੁੰਦੇ ਸਨ। 



ਹਾਲ ਹੀ 'ਚ ਹੋਏ ਇਕ ਮੀਡੀਆ ਸਮਾਰੋਹ 'ਚ ਕਰੀਨਾ ਕਪੂਰ ਨੇ ਇਸ ਗੱਲ ਖੁਲਾਸਾ ਕੀਤਾ। ਕਰੀਨਾ ਨੇ ਦਸਿਆ ਕਿ ਤੈਮੂਰ ਦੇ ਜਨਮ ਤੋਂ ਪਹਿਲਾਂ ਹਸਪਤਾਲ ਜਾ ਰਹੀ ਸੀ ਤਾਂ ਸੈਫ਼ ਨੇ ਮੇਰੇ ਤੋਂ ਇਕ ਵਾਰ ਫਿਰ ਨਾਂਅ 'ਤੇ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ ਫੈਜ਼ ਨਾਂਅ ਰਖਣਾ ਚਾਹੀਦਾ ਹੈ ਇਹ ਨਾਂਅ ਬਹੁਤ ਰੋਮਾਂਟਿਕ ਅਤੇ ਪੋਏਟਿਕ ਹੈ ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ। 



ਕਿਉਂਕਿ ਮੈਂ ਅਪਣੇ ਬੱਚੇ ਨੂੰ ਯੋਧਾ ਬਣਾਉਣਾ ਚਾਹੁੰਦੀ ਸੀ। ਇਸ ਲਈ ਅਸੀਂ ਬੇਟੇ ਦਾ ਨਾਂਅ ਤੈਮੂਰ ਰਖਿਆ ਜਿਸ ਦੇ ਨਾਂਅ ਦਾ ਮਤਲਬ ਹੁੰਦਾ ਹੈ ਆਇਰਨ। ਮੈਨੂੰ ਮੇਰੇ ਬੇਟੇ ਦੇ ਨਾਂਅ 'ਤੇ ਮਾਣ ਹੈ। 



ਦਸ ਦਈਏ ਸ਼ੁਰੂਆਤ 'ਚ ਕਰੀਨਾ ਅਤੇ ਸੈਫ਼ ਦੇ ਲਾਡਲੇ ਤੈਮੂਰ ਦੇ ਨਾਂਅ 'ਤੇ ਖ਼ੂਬ ਕੰਟਰੋਵਰਸੀ ਹੋਈਆਂ ਸਨ। ਹਾਲਾਂਕਿ ਅੱਜ ਤੈਮੂਰ ਸੋਸ਼ਲ ਮੀਡੀਆ ਦੇ ਕਿੰਗ ਹਨ। ਹਰ ਸਮੇਂ ਤੈਮੂਰ ਦੀ ਚਰਚਾ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ। ਤੈਮੂਰ ਦੀ ਕਿਊਟ ਫੋਟੋ ਉਨ੍ਹਾਂ ਦੇ ਫ਼ੈਨ ਪੇਜ਼ ਤੋਂ ਸ਼ੇਅਰ ਕੀਤੀ ਜਾਂਦੀ ਰਹਿੰਦੀ ਹੈ ਅਤੇ ਲੋਕ ਉਨ੍ਹਾਂ ਦੀ ਇ੍ਹਨਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰਦੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement