ਇਕ ਵਾਰ ਫਿਰ ਤੋਂ ਵਿਆਹ ਕਰਵਾ ਸਕਦੇ ਹਨ ਰਿਤਿਕ
Published : Jan 18, 2018, 3:51 pm IST
Updated : Jan 18, 2018, 10:21 am IST
SHARE ARTICLE

ਬਾਲੀਵੁੱਡ ਦੇ ਸੁਪਰਹੀਰੋ ਕ੍ਰਿਸ਼ ਇਕ ਵਾਰ ਫਿਰ ਤੋਂ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਜੀ ਹਾਂ ਰਿਤਿਕ ਰੋਸ਼ਨ ਅਤੇ ਸੁਜ਼ੈਨ ਆਪਣੇ ਬੱਚਿਆਂ ਦੀ ਖਾਤਿਰ ਦੋਬਾਰਾ ਵਿਆਹ ਕਰਵਾ ਸਕਦੇ ਹਨ। ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਿਤਿਕ ਦੇ ਹੱਕ 'ਚ ਖੜੀ ਹੋਣ ਵਾਲੀ ਉਹਨਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਣ ਤਲਾਕ ਤੋਂ ਬਾਅਦ ਇਕ ਵਾਰ ਫਿਰ ਵਿਆਹ ਕਰਵਾ ਸਕਦੇ ਹਨ। 


ਜਿਵੇਂ ਕਿ ਅਕਸਰ ਹੀ ਰਿਤਿਕ ਆਪਣੇ ਬੱਚਿਆਂ ਦੇ ਨਾਲ ਦੇਖੀ ਜਾਣ ਵਾਲੀ ਸੁਜ਼ੈਨ ਨੂੰ ਬਹੁਤ ਵਾਰ ਆਪਣੇ ਪਤੀ ਦੇ ਨਾਲ ਵਿਦੇਸ਼ ਹਾਲੀਡੇਅ ਅਤੇ ਬੱਚਿਆਂ ਦੇ ਸਕੂਲ ਵਿਚ ਵੀ ਇਕੱਠੇ ਦੇਖਿਆ ਗਿਆ ਹੈ ਇੰਨਾ ਹੀ ਨਹੀਂ ਸੁਜ਼ੈਨ ਉਸ ਵੇਲੇ ਵੀ ਰਿਤਿਕ ਦੇ ਹੱਕ ਵਿਚ ਖੜੀ ਰਹੀ ਜਦ ਉਹਨਾਂ ਦਾ ਬਾਲੀਵੁੱਡ ਕਵੀਂ ਕੰਗਨਾ ਰਣੌਤ ਨਾਲ ਤਣਾਅ ਚੱਲ ਰਿਹਾ ਸੀ। ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਦੋਵਾਂ ਦੇ ਪਰਿਵਾਰ ਵੀ ਇਹੀ ਚਾਹੁੰਦੇ ਸਨ ਕਿ ਉਹ ਦੋਬਾਰਾ ਇਕ ਹੋ ਜਾਣ ਪਰ ਅਜੇ ਤੱਕ ਅਜਿਹਾ ਨਹੀਂ ਹੋ ਸਕਿਆ। 

 
ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਸੁਜ਼ੈਨ ਨੇ ਰਿਤਿਕ ਦੇ ਜਨਮਦਿਨ 'ਤੇ ਇਕ ਪਾਰਟੀ ਕੀਤੀ ਸੀ ਅਤੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਤਸਵੀਰ ਰਾਹੀਂ ਜਨਮਦਿਨ ਦੀ ਵਧਾਈ ਦਿੱਤੀ ਸੀ ਅਤੇ ਕੈਪਸ਼ਨ ਦੇ ਵਿਚ ਲਿਖਿਆ ਸੀ ਕਿ ਤੁਸੀਂ ਮੇਰੀ ਜ਼ਿੰਦਗੀ ਦੀ ਰੁਹਾਨੀ ਹੋ। 


ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਦੇ ਦਿਲਾਂ ਵਿਚ ਅਜੇ ਵੀ ਕੀਤੇ ਨਾ ਕੀਤੇ ਪਿਆਰ ਲੁਕਿਆ ਹੋਇਆ ਹੈ। ਇਸ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਦੋਨੋਂ ਬਹੁਤ ਪਿਆਰ ਕਰਦੇ ਹਨ ਤਾਂ ਹੋ ਸਕਦਾ ਹੈ ਕਿ ਆਪਣੇ ਬੱਚਿਆਂ ਦੀ ਖਾਤਿਰ ਹੀ ਦੋਵੇਂ ਇਕ ਦੂਜੇ ਦੇ ਹੋ ਜਾਣ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement