ਗੌਰੀ ਖ਼ਾਨ ਨੇ ਤਿਆਰ ਕੀਤਾ ਅਜਿਹਾ ਰੈਸਟੋਰੈਂਟ, ਦੇਖਣ ਵਾਲੇ ਕਹਿਣਗੇ 'ਵਾਹ'
Published : Mar 11, 2018, 3:14 pm IST
Updated : Mar 11, 2018, 9:44 am IST
SHARE ARTICLE

ਬਾਲੀਵੁੱਡ ਦੇ ਅਦਾਕਾਰ ਤਾਂ ਆਪਣੀ ਅਦਾਕਾਰੀ ਦੇ ਬਲਬੂਤੇ ਹੁਣ ਤਕ ਦੇਸ਼ ਅਤੇ ਦੁਨੀਆ ਦੇ ਵਿਚ ਪ੍ਰਸਿੱਧੀ ਖੱਟ ਚੁਕੇ ਹਨ। ਪਰ ਉਹਨਾਂ ਦੀਆਂ ਪਤਨੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਹਨ। ਗੱਲ ਕਰਦੇ ਹਾਂ ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੀ , ਜੋ ਕਿ ਇਕ ਇੰਟੀਰੀਅਰ ਡਿਜ਼ਾਈਨਰ ਹਨ ਅਤੇ ਆਪਣੇ ਇਸ ਖੇਤਰ ਵਿਚ ਉਨ੍ਹਾਂ ਨੇ ਕਾਫ਼ੀ ਨਾਮਣਾ ਖ਼ਟਿਆ ਹੈ। ਹਾਲ ਹੀ 'ਚ ਗਉੜੀ ਖ਼ਾਨ ਨੇ ਇਕ ਬਾਰ ਡਿਜ਼ਾਈਨ ਕੀਤਾ। 



ਤੁਹਾਨੂੰ ਦਸ ਦੇਈਏ ਕਿ ਗੌਰੀ ਵਲੋਂ ਡਿਜ਼ਾਈਨ ਕੀਤਾ ਇਹ ਬਾਰ ਦਿੱਲੀ 'ਚ ਹੈ। ਜਿਸ ਦਾ ਨਾਮ ਸੀਵਾਸ ਐਲਕੇਮੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਖੁਦ ਅਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਵੀਡੀਓ ਸਾਂਝੀ ਕਰਕੇ ਦਿਤੀ। ਤੁਹਾਨੂੰ ਦਸ ਦੇਈਏ ਕਿ ਇਸ ਰੈਸਟੋਰੈਂਟ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਬਾਰ ਨੂੰ 1,800 ਸ਼ਰਾਬ ਦੀਆਂ ਬੋਤਲਾਂ ਨਾਲ ਤਿਆਰ ਕੀਤਾ ਗਿਆ ਹੈ। ਦਿਲੀ ਦੇ ਇਸ ਬਾਰ ਦੀ ਲਾਂਚਿੰਗ ਦੌਰਾਨ ਗੌਰੀ ਖਾਨ ਦੇ ਨਾਲ ਡਿਜ਼ਾਈਨਰ ਰਾਜੇਸ਼ ਪ੍ਰਤਾਪ ਸਿੰਘ ਅਤੇ ਕਈ ਮਸ਼ਹੂਰ ਚਿਹਰੇ ਇਕੱਠੇ ਮਿਲ ਕੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਰੈਸਟੋਰੈਂਟ ਦੇ ਮਾਲਕ ਜ਼ੋਰਾਵਰ ਕਾਲਰਾ, ਡਿਜ਼ਾਈਨ ਐਕਸਪਰਟ ਅਮਬਰੀਸ਼ ਅਰੋੜਾ ਮੌਜੂਦ ਰਹੇ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਗੌਰੀ ਕਈ ਵੱਡੇ ਰੇਸੋਟਰੇਂਟ ਡਿਜ਼ਾਈਨ ਕਰ ਚੁਕੀ ਹੈ। ਜਿਨ੍ਹਾਂ ਵਿਚ ਬਾਂਦਰਾ ਦੇ ਰੈਸਟੋਰੈਂਟ 'ਅਰਥ' ਦਾ ਨਾਮ ਵੀ ਸ਼ਾਮਲ ਹੈ ਇਸਨੂੰ ਵੀ ਗਉੜੀ ਨੇ ਹੀ ਨੂੰ ਡਿਜ਼ਾਈਨ ਕੀਤਾ ਸੀ। ਇਸ ਤੋਂ ਇਲਾਵਾ ਕਈ ਬਾਲੀਵੁਡ ਦੇ ਸਿਤਾਰਿਆਂ ਦੇ ਘਰ ਵੀ ਡਿਜ਼ਾਈਨ ਕੀਤੇ ਗਏ ਹਨ। ਇਹਨਾਂ ਵਿਚ ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਦੇ ਜੁੜਵਾ ਬੱਚਿਆਂ ਲਈ ਬਣਾਇਆ ਗਿਆ ਕਮਰਾ ਅਤੇ ਇਕ ਬਗੀਚਾ ਵੀ ਸ਼ਾਮਿਲ ਹੈ। 



ਇਸ ਤੋਂ ਇਲਾਵਾ ਹੋਰ ਵੀ ਸਿਤਾਰਿਆਂ ਦੇ ਘਰ ਅਤੇ ਦਫਤਰ ਸ਼ਾਮਿਲ ਹਨ ਅਤੇ ਗੌਰੀ ਖ਼ਾਨ ਸਭ ਦੀ ਪਸੰਦੀਦਾ ਡਿਜ਼ਾਈਨਰ ਵੀ ਹੈ। ਇਸ ਦੀ ਤਰੀਫ ਬਾਲੀਵੁਡ ਅਦਾਕਾਰ ਰਿਸ਼ੀ ਕਪੂਰ ਨੇ ਵੀ ਕੀਤੀ ਸੀ ਕਿ ਗੌਰੀ ਦੇ ਡਿਜ਼ਾਈਨ ਸਭ ਤੋਂ ਵਧੀਆ ਅਤੇ ਅਨੋਖੇ ਹੁੰਦੇ ਹਨ। ਕਾਬਿਲੇ ਗੌਰ ਹੈ ਕਿ ਪਿਛਲੇ ਸਾਲ ਹੀ ਗਉੜੀ ਨੇ ਆਪਣਾ ਇਕ ਡਿਜ਼ਾਈਨਰ ਸਟੋਰ ਵੀ ਖੋਲਿਆ ਸੀ। ਜਿਸ ਨੇ ਸਭ ਦਾ ਮਨ ਮੋਹ ਲਿਆ ਸੀ।   

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement