ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੂਰੇ ਹੋਏ 6 ਮਹੀਨੇ, ਭੈਣ ਅਫਸਾਨਾ ਖ਼ਾਨ ਪੋਸਟ ਸ਼ੇਅਰ ਕਰਦਿਆਂ ਹੋਈ ਭਾਵੁਕ
Published : Nov 29, 2022, 1:25 pm IST
Updated : Nov 29, 2022, 1:31 pm IST
SHARE ARTICLE
sidhu mossewala
sidhu mossewala

ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਨੇ ਇਕੱਠਿਆਂ 'ਧੱਕਾ ਵਰਗਾ ਸੁਪਰਹਿਟ ਗੀਤ ਗਾਇਆ ਹੈ, ਜੋਕਿ ਯੂਟਿਉਬ 'ਤੇ ਹੁਣ ਤੱਕ 172 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਚੰਡੀਗੜ੍ਹ; ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਅੱਜ ਉਸਦੇ ਕਤਲ ਨੂੰ ਪੂਰੇ 6 ਮਹੀਨੇ ਹੋ ਗਏ ਹਨ। ਸਿੱਧੂ ਦੇ ਕਤਲ ਮਗਰੋਂ ਉਸਦੇ ਚਾਹੁਣ ਵਾਲੇ ਬੇਹਦ ਦੁੱਖੀ ਹਨ। ਪੰਜਾਬੀ ਸੰਗੀਤ ਇੰਡਸਟਰੀ ਨੂੰ ਸਿੱਧੂ ਦੇ ਕਤਲ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਇੰਡਸਟਰੀ 'ਚ ਸਿੱਧੂ ਦੇ ਕਈ ਦੋਸਤ ਹਨ, ਉਥੇ ਹੀ ਗਾਇਕ ਅਫਸਾਨਾ ਖ਼ਾਨ ਦਾ ਸਿੱਧੂ ਨਾਲ ਭੈਣ ਭਰਾ ਦਾ ਰਿਸ਼ਤਾ ਸੀ। 


ਅਫਸਾਨਾ ਖ਼ਾਨ ਨੇ ਭਰਾ ਦੇ ਕਤਲ ਨੂੰ 6 ਮਹੀਨੇ ਪੂਰੇ ਹੋਣ ਤੇ ਇਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿੱਖਿਆ, ਅੱਜ ਬਾਈ ਤੈਨੂੰ ਗਏ ਨੂੰ 6 ਮਹੀਨੇ ਪੂਰੇ ਹੋ ਗਏ, ਪਰ ਸਾਨੂੰ ਅੱਜ ਵੀ ਯਕੀਨ ਨਹੀਂ, ਇੰਝ ਲੱਗਦਾ ਜਿਵੇਂ ਤੂੰ ਸਾਡੇ 'ਚ ਅੱਜ ਵੀ ਮੌਜੂਦ ਹੈ। ਜਦੋਂ ਤੱਕ ਸਰੀਰ 'ਚ ਸਾਹ ਰਹਿਣਗੇ, ਵੀਰੇ ਤੈਨੂੰ ਹਮੇਸ਼ਾਂ ਜਿਉੂਂਦਾ ਰਖਾਂਗੇ, ਸਾਡੇ ਲਈ ਤੂੰ ਹੀ ਉੱਪਰ ਸੀ 'ਤੇ ਹਮੇਸ਼ਾਂ ਰਹੇਂਗਾ।
ਦੱਸ ਦਈਏ ਕਿ, ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਨੇ ਇਕੱਠਿਆਂ 'ਧੱਕਾ ਵਰਗਾ ਸੁਪਰਹਿਟ ਗੀਤ ਗਾਇਆ ਹੈ, ਜੋਕਿ ਯੂਟਿਉਬ 'ਤੇ ਹੁਣ ਤੱਕ 172 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅਫ਼ਸਾਨਾ ਆਪਣੀ ਸਫਲਤਾ ਦਾ ਖਿਤਾਬ ਹਮੇਸ਼ਾ ਸਿੱਧੂ ਮੂਸੇਵਾਲਾ ਨੂੰ ਦਿੰਦੀ ਆਈ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement